ਬਾਘਾਪੁਰਾਣਾ (ਬਿਊਰੋ): ਬਾਘਾਪੁਰਾਣਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ. ਐਜੂ. ਸੀ. ਸੈ. ਸਕੂਲ ਵਿੱਚ ਸ਼ੈਸਨ 2018-19 ਲਈ +1 (ਗਿਆਰਵੀ) ਸ਼੍ਰੇਣੀ ਦੇ ਦਾਖਲੇ ਲਈ ਸਕਾਲਸ਼ਿਪ ਟੈਸਟ ਕਰਵਾਇਆ ਗਿਆ । ਇਸ ਟੈਸਟ ਲਈ ਵੱਖ-ਵੱਖ ਸਕੂਲਾਂ ਦੇ 130 ਵਿੱਦਿਆਰਥੀ ਟੈਸਟ ਦੇਣ ਲਈ ਹਾਜ਼ਰ ਹੋਏ । ਇਸ ਟੈਸਟ ਵਿੱਚ ਪਹਿਲੇ ਸਥਾਨ ਤੇ ਅਰਸ਼ ਮਹਿਤਾ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਵਜੀਫਾ 25000 ਰੁ:, ਦੂਸਰੇ ਸਥਾਨ ਤੇ ਸਿਮਰਨਪ੍ਰੀਤ ਕੌਰ ਪੁੱਤਰੀ ਨਰਿੰਦਰ ਸਿੰਘ ਨੂੰ ਤੇ ਗਗਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਦੋਵੇ ਵਿੱਦਿਆਰਥੀਆਂ ਨੂੰ 20000 ਰੁ:, ਤੀਸਰੇ ਸਥਾਨ ਜਸ਼ਨਪ੍ਰੀਤ ਕੌਰ ਪੁੱਤਰੀ ਅ੍ਰਮਿਤਪਾਲ ਸਿੰਘ ਬਰਾੜ ਨੂੰ 15000 ਰੁ:, ਚੌਥੇ ਸਥਾਨ ਤੇ ਅਕਾਸ਼ਦੀਪ ਸਿੰਘ ਪੁੱਤਰ ਲਖਵੀਰ ਸਿੰਘ ਨੂੰ 10000 ਰੁ:, ਪੰਜਵੇ ਸਥਾਨ ਤੇ ਹਰਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਨੂੰ 8000 ਰੁ: ਦਿੱਤਾ ਗਿਆ । ਸਮਾਰੋਹ ਵਿੱਚ ਇੰਨਾ ਪੰਜ ਸਥਾਨਾਂ ਨੂੰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ,  ਕੋਆਰਡੀਨੇਟਰ ਇਕਬਾਲ ਸਿੰਘ ਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਸਮਾਰੋਹ ਦੇ ਅਖੀਰ ਵਿੱਚ ਪ੍ਰਿੰਸੀਪਲ ਗੁਰਦੇਵ ਸਿੰਘ ਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦੇ ਹੋਏ ਸਕੂਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਗਿਆਰਵੀ ਸ਼੍ਰੇਣੀ (ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਮੈਥ ਇਕਨਾਮਕਸ) ਦੀਆਂ ਕਲਾਸਾਂ 10 ਅਪ੍ਰੈਲ ਤੋਂ ਸ਼ੁਰੂ ਕਾਰਨ ਬਾਰੇ ਜਾਣਕਾਰੀ ਦਿੱਤੀ । ਇਸ ਸਮਾਗਮ ਦਾ ਸਟੇਜ ਸੰਚਾਲਨ ਮਿਸ ਨਵਜੋਤ ਕੌਰ ਤੇ ਮਿਸ ਲਖਵੀਰ ਕੌਰ ਨੇ ਬੜੀ ਇਕਾਗਰਤਾ ਨਾਲ ਨਿਭਾਇਆ ।