ਪਿਛਲੇ ਲੰਮੇ ਸਮੇਂ ਤੋਂ ਸੂੂੂਬੇ ਦੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸਖਸ਼ੀਅਤਾ ਵੱਲੋਂ ਤੇ ਮੀਡੀਏ ਤੇ ਹੋਰ ਵੱਖ-ਵੱਖ ਸਾਧਨਾਂ ਰਾਹੀ ਸਮੇਂ ਦੀ ਸਰਕਾਰ ਕੋਲ ਇੱਕ ਮੰਗ ਉਠਾਈ ਜਾ ਰਹੀ ਸੀ ਕਿ ਜੇਕਰ ਪੰਜਾਬ ਅੰਦਰ ਲੱਚਰ ਗਾਇਕੀ ਦਾ ਦਰਿਆ ਇਸੇ ਤਰ੍ਹਾਂ ਬਹਿੰਦਾ ਰਿਹਾ ਤਾਂ ਨੌਜਵਾਨ ਪੀੜ੍ਹੀ ਦੇ ਨਾਲ -ਨਾਲ ਸਾਡਾ ਪੁੰਗਰ ਰਿਹਾ ਬੀਜ ਵੀ ਤਬਾਹੀ ਦੇ ਨਿਸਾਨ ਛੱਡ ਰਿਹਾ ਨਜਰ ਆਉਦੈ। ਮੇਰਾ ਗਾਇਕੀ ਦੇ ਨਾਲ ਵਾਹ ਵਾਸਤਾ ਲਗਭਗ ਡੇਢ ਦਹਾਕੇ ਤੋਂ ਰਿਹੈ ਪਰ ਪਿਛਲੇ ਦਹਾਕੇ ਨੇ ਪੰਜਾਬੀ ਗਾਇਕੀ ਅੰਦਰ ਐਸਾ ਮੰਦਭਾਗਾ ਇਤਿਹਾਸ ਰਚ ਦਿੱਤਾ ਜਿਸ ਨੂੰ ਕੁਰੇਦ ਦਿਆ ਜਖਮ ਅੱਲੇ ਹੋ ਜਾਦੇ ਨੇ ਨੀਵੇ ਪੱਧਰ ਦੀ ਅਕਲ ਦੇ ਮਾਲਕ ਤੇ ਪੜ੍ਹਾਈ ਪੱਖੋਂ ਹੋਲੇ ਇੱਕ ਕਲਾਕਾਰ ਵਰਗ ਨੇ ਗਾਇਕੀ ਨੂੰ ਅਜਿਹਾ ਗ੍ਰਹਿਣ ਲਾਇਆ ਕਿ ਚਿੰਤਨ ਲੋਕ ਪੋਹ ਦੇ ਮਹੀਨੇ ਵਿੱਚ ਵੀ ਤਰੇਲੀਓ ਤਰੇਲੀ ਹੋ ਰੇ ਵਿਆਕੁਲਤਾ ਦੀ ਪੀੜ ਨਾਲ ਕਰਾਹੁਣ ਲੱਗੇ ਕਲਾਕਾਰਾਂ ਵਰਗ ਕਿਸਾਨੀ ਤੋਂ ਸ਼ੁਰੂ ਹੋ ਜੱਟ ਵਾਦ ਦੀ ਪੈੜ ਨਦੀ ਦੀ ਪੈੜ ਨੱਪਦਾ ਹੋਇਆ ਸਭਿੱਅਤਾ ਦੇ ਪਰਖਚੇ ਉੱਡਾ ਮਾਂ ਬੋਲੀ ਦੀ ਰੂਹ ਨਾਲ ਬਾਰ -ਬਾਰ ਬਲਾਤਕਾਰ ਕਰ ਸੱਚੇ ਤੇ ਸੁੱਚੇ ਰਿਸਤਿਆਂ ਨੂੰ ਵੀ ਲੀਰੋ ਲੀਰ ਕਰ ਗਿਆ ਚੌਂਕ ਚੁਰਾਹੇ ਕਾਲਜ ਸਕੂਲ ਤੇ ਸਿੱਖਿਆਂ ਦੇ ਮੰਦਰਾਂ ਦੀਆਂ ਕਨਟੀਨਾਂ ਨੂੰ ਵੀ ਆਸ਼ਕੀ ਦਾ ਅੱਡਾ ਬਣਾ ਧਰਿਆ ਕੁਝ ਘੱਟ ਦਿਮਾਗ ਦੇ ਕਲਾਕਾਰਾਂ ਦੀ ਬਦੌਲਤ ਮਾਂਵਾ ਆਪਣੀ ਢਿੱਡੋ ਜੰਮੀਆਂ ਨੂੰ ਸਕੂਲ ਤੇ ਕਾਲਜ ਤੋਰਨੋ ਵੀ ਕੰਨੀ ਕਤਰਾਉਣ ਲੱਗੀਆਂ ਨੇ।
ਕਿਉਕਿ ਉਹ ਜੋ ਟੀ.ਵੀ ਉੱਤੇ ਦੇਖਦੀਆਂ ਹਨ ਉਹੀ ਉਹਨਾਂ ਤੇ ਜਹਿਨ ਤੇ ਤੈਰਨ ਲੱਗ ਜਾਦਾਂ ਹੈ ਖੇਤਾਂ ਵਿਚੱਲੇ ਮੋਟਰਾਂ ਦੇ ਕੋਠੇ ਯੂਨੀਵਰਸਿਟੀ ਤੇ ਪੀ.ਜੀ ਵਿਚੋਂ ਆਪਣੇ ਮਿੱਤਰਾਂ ਨਾਲ ਘੁੰਮਣ ਆਈਆਂ ਲੜਕੀਆਂ ਦੀ ਸੈਰ ਗਾਹ ਵਿੱਚ ਬਦਲ ਦਿੱਤੇ ਗਏ। ਜਿੱਥੇ ਸਾਂਮ ਹੁੰਦਿਆ ਹੀ ਕਿਸੇ ਆਦੀ ਵਾਸੀ ਕਬੀਲੇ ਦੀ ਤਰ੍ਹਾਂ ਡਾਡੀਂਆ ਖੇਡ  ਦਿਆ ਦਿਖਾਇਆ ਜਾਣ ਲੱਗਾ। ਨੌਜਵਾਨ ਮੁੰਡੇ ਕੁੜੀਆਂ ਨੂੰ ਸਰਾਬ ਦੇ ਪੈਗ ਵਿੱਚ ਬੇਹੋਸੀ ਦੀ ਪੁੜੀ ਪਾ ਕੇ ਆਪਣੇ ਮਾਂ ਪਿਉ ਦੀ ਇੱਜਤ ਨੂੰ ਤਾਰ- ਤਾਰ ਕਰਦਿਆ ਦੀ ਅਸ਼ਲੀਲ ਵੀਡੀਓ ਚੈਨਲਾਂ ਤੇ ਚਲਾ ਇਹ ਕਲਾਕਾਰ ਰਾਤੋ-ਰਾਤ ਲੱਖਾਂ ਵਿੱਚ ਖੇਡਣ ਲੱਗੇ ਪਰ ਸਾਡੀ ਜਵਾਨੀ ਆਪਣੀ ਇੱਜਤ ਗੁਆ ਰਾਤ ਦੇ ਹਨੇਰੇ ਵਿੱਚ ਕਿਸੇ ਪੁੰਨੁ ਦੇ ਤੁਰ ਜਾਣ ਵਾਂਗ ਖੁਦਕਸੀ ਦੇ ਰਾਹ ਪੈ ਗਈ। ਮਾਡਲਿੰਗ ਦੇ ਨਾਂ  ਤੇ ਹੋਟਲਾ ਦੀਆਂ ਬਰੁਹਾਂ ਰੰਗੀਨ ਹੁੰਦੀਆਂ ਰਹੀਆਂ ਪਰ ਸਰਕਾਰ ਦੇ ਕਿਸੇ ਸੰਤਰੀ ਨੇ ਇਹਨਾਂ  ਕੁਝ ਹੋਣ ਤੇ ਵੀ ਸੀਅ ਤੱਕ ਨਾ ਕੀਤੀ। ਅਸੀ ਬਾਰ-ਬਾਰ ਇਹਨਾਂ ਅੱਗੇ ਬੇਨਤੀਆਂ ਕਰਦੇ ਰਹੇ ਕਿ ਲੱਚਰ ਗਾਇਕਾਂ ਦੇ ਵੱਗ ਪੰਜਾਬ ਅੰਦਰ ਚਿੱਟੇ ਦਿਨ ਇੱਥੋਂ ਦੀ ਜਵਾਨੀ ਨੂੰ ਵਰਗਲਾ ਕੇ ਪੈਸਾ ਸੋਹਰਤ ਤੇ ਸਰੀਰਕ ਸੋਸ਼ਨ ਕਰਕੇ ਸੱਭਿਆਤਾ ਦੀਆਂ ਧੱਜੀਆਂ ਉਡਾ ਰਹੇ ਹਨ। ਪਰ  ਸਾਡੀਆਂ ਸਹਿਤਕ ਜਥੇਬੰਦੀਆਂ  ਸਿੱਖਾਂ ਦੀ ਨੁਮਾਇਦਾ ਜਮਾਤ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਗਰਮ ਖਿਆਲੀ ਸੰਸਥਾਵਾਂ ਮੂੰਹ ਵਿੱਚ ਘੁੱਗਣੀਆਂ ਪਾਈ ਤਮਾਸਾਂ ਦੇਖ ਰਹੀਆਂ ਹਨ।  ਕਿਸੇ ਨੇ ਇੱਕ ਲਫਜ ਤੱਕ ਨਹੀਂ ਬੋਲਿਆ ਅਤੇ ਕੁੱਝ ਨਵੇਂ ਪੂਰ ਦੇ ਕਲਾਕਾਰਾਂ ਨੇ ਆਖਿਰ  ਗੀਤਾਂ ਵਿੱਚ  ਉਹ ਕੁੱਝ ਵੀ ਕਰ ਦਿੱਤਾ ਜਿਸ ਨੂੰ ਇੱਕ ਮਾਪਾ ਤੇ ਭਰਾ ਸਾਇਦ ਹੀ ਬਰਦਾਸ਼ਤ ਕਰ ਸਕੇ ਪਰ ਸਾਡੀਆਂ ਅੱਖਾਂ ਫੇਰ ਵੀ ਨਾ ਖੁੱਲੀਆਂ ਪੈਲੇਸਾਂ ਅੰਦਰ ਇਹਨਾਂ ਬੇਲੋੜੇ ਕਲਾਕਾਰਾਂ ਦੀ ਬਦੋਲਤ ਖੂਨੀ ਖੇਡਾਂ ਵਾਪਰ ਰਹੀਆਂ ਹਨ ਅਤੇ ਇੰਜਤਾਂ ਦੇ ਦੀਵੇ ਗੁੱਲ ਹੋ ਰਹੇ ਹਨ। ਪੰਜ ਤੇ ਸੱਤ ਸਾਲ ਦੀਆਂ  ਮਾਸੂਮ ਬਾਲੜੀਆਂ ਦੇ ਸਰੀਰਾਂ ਦੀ ਨੁਮਾਇਸ ਇਹਨਾਂ ਅਖੋਤੀ ਗਵੱਈਆਂ ਦੇ ਗੀਤਾਂ ਵਿੱਚ ਅੱਜ ਵੀ ਲੱਗ ਰਹੀ ਹੈ।
ਹਾਕਮ ਸ਼ੂਫੀ ਅਤੇ ਸੁਰਜੀਤ ਬਿੰਦਰਖੀਆਂ ਦੀ ਮੌਤ ਤੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਨ ਵਾਲੇ ਗਵੱਈਏ ਜਿਹੜੇ ਭਗਤ ਸਿੰਘ ਨੂੰ ਉੱਜੜ ਰਹੇ ਪੰਜਾਬ ਦੀ ਦਾਸਤਾਂ ਤਾਂ ਸਣਾਉਦੇ ਰਹੇ ਪਰ ਲੱਚਰ ਗੀਤਾਂ ਰਾਹੀ ਪੰਜਾਬ ਦੀ ਹੋ ਰਹੀ ਦੁਰਦਸਾ ਤੋਂ ਅਣਜਾਣ ਬਣ ਕੇ ਉਪਰੋਂ ਦੀ ਲੰਘਦੇ ਰਹੇ।  ਪੰਜਾਬ ਮਾੜੇ ਗੀਤਾਂ ਦੀ ਬਦੌਲਤ ਅਪਰਾਧਾ ਨਾਲ ਘਿਰਿਆ ਜੂਝਦਾ ਰਿਹਾ। ਪਰ ਇਹਨਾਂ ਨੂੰ ਨਜਰ ਨਾ ਆਇਆ ਇੱਥੇ ਸਟੇਜਾਂ ਤੇ ਕਤਲੇਆਮ ਹੁੰਦਾ ਰਿਹਾ ਬਲਾਤਕਾਰ, ਲੁੱਟਾ ਖੋਹਾ ਹੁੰਦੀਆਂ ਰਹੀਆਂ ਅਫਸੋਸ਼ ਕਿਸੇ ਮਾਂ ਦੇ  ਪੁੱਤ ਦੇ ਅੱਖੋਂ ਨੀਰ ਦੀ ਕੱਚੀ ਕਣੀ ਵੀ ਨਾ ਡਿੱਗੀ ਅਸੀਂ ਸਮੇਂ-ਸਮੇਂ ਤੇ ਸਾਰਾ ਸੱਚ ਲਿਖ ਕੇ ਜਨਤਾਂ ਅੱਗੇ ਰੱਖਦੇ ਰਹੇ ਫਿਰ ਸਮੇਂ ਨੇ ਅਗੜਾਈ ਭਰੀ ਰਾਜ ਬਦਲਿਆ ਰਾਜਭਾਗ ਦੇ ਮਾਲਕ ਬਦਲੇ ਇੱਕ ਵਾਰ ਫਿਰ ਅਸੀਂ ਨਵੇਂ ਮਾਲਕਾਂ ਅੱਗੇ ਫਰਿਆਦ ਕੀਤੀ ਸਾਡੀਆਂ ਕੋਸ਼ਿਸਾਂ ਨੂੰ ਬੂਰ ਪੈਣਾ ਸ਼ੂਰੁ ਹੋਇਆ।ਕੈਪਟਨ ਸਰਕਾਰ ਨੇ ਬਿਗੜੇ ਤੇ ਅਸ਼ਲੀਲ ਹੋ ਚੁੱਕੇ ਗੀਤ ਸੰਗੀਤ ਨੂੰ ਨੱਥ ਪਾਉਣ ਲਈ ਆਖਿਰ ਹਾਮੀ ਭਰ ਦਿੱਤੀ ਫਿਰ ਕਵਾਇਦ ਸ਼ੂਰੂ ਹੋਈ ਇਸ ਦੀ ਭੂਮਿਕਾਂ ਬੰਨਣ ਦੀ ਕਿ ਆਖਿਰ ਕਿਹੋ ਜਿਹਾ ਸੈਸ਼ਰ ਬੋਰਡ ਹੋਵੇਗਾ ਜਿਸ ਰਾਹੀ ਲੱਚਰ ਗਾਇਕੀ ਨੂੰ ਥਾਂ ਸਿਰ ਕੀਤਾ ਜਾਵੇ। ਅਜੇ ਇਹ ਸਭ ਕੁੱਝ ਸਮੇਂ ਦੇ ਗਰਭ ਵਿੱਚ ਹੀ ਸੀ  ਤੇ ਗੱਲ ਅਖਬਾਰਾਂ ਤੱਕ ਸੀਹਮਤ ਸੀ ਇਹਨੇ ਚਿਰ ਨੂੰ ਅਛੋਪਲੇ ਜਹੇ ਸਹਿਤਕਾਰਾਂ ਦਾ ਇੱਕ ਟੋਲਾ ਜਿਹੜਾ ਪਿਛਲੇ ਦਹਾਕੇ ਤੋਂ ਚੁੱਪ ਕਰਕੇ ਲੱਚਰਤਾਂ ਦੇ ਵਿੱਚ ਸਰੀਕ ਹੋ ਗੱਲ-ਗੱਲ ਤੇ ਇੱਕ ਦੂਜੇ ਸਹਿਤਕਾਰ ਦੀ ਸਿਰਫ ਵਾਹ -ਵਾਹ ਤੱਕ ਸੀਮਤ ਸੀ ਅਤੇ ਜੁੱਡਲੀਆਂ ਵਿੱਚ ਬੈਠ ਨੁਕਤਾਂਚੀਨੀ ਕਰ ਸਮੇਂ ਦੇ ਪਰਛਾਵਿਆਂ ਨੂੰ ਨਿੰਦ ਕੇ ਸ਼ਾਮ ਨੂੰ ਘਰ ਨੂੰ ਪਰਤ ਜਾਣ ਦੀ ਕਲਾਂ ਦਾ ਮਾਹਿਰ ਸੀ। ਉਹ ਟੋਲਾ ਉੱਠਿਆ ਤੇ ਸੈਸ਼ਰ ਬੋਰਡ ਦਾ ਸਿੱਧਾ ਵਿਰੋਧ ਇਹ ਕਹਿ ਕੇ ਕਰਨਾ ਸ਼ੁਰੂ ਕਰ ਦਿਤਾ ਕਿ ਇਸ ਨਾਲ ਕਿਤਾਬੀ ਸਾਹਿਤ ਤੇ ਪਾਬੰਦੀ ਲੱਗ ਜਾਵੇਗੀ ਹਾਲਾਕਿ  ਸ਼ੱਭਿਆਚਾਰਕ ਮੰਤਰੀ ਸਹਿਬਾਨ ਇਹ ਸਪੱਸਟ ਕਰ ਚੁੱਕੇ ਹਨ ਕਿ ਇਹ ਸੈਸ਼ਰ ਬੋਰਡ ਜਾ ਕਮੇਟੀ ਪੰਜਾਬ ਸਰਕਾਰ ਬਣਾਏਗੀ ਜਿਸ ਵਿੱਚ ਸਰਕਾਰ ਦੇ ਨੁਮਾਇਦੇਂ ਤੇ ਕਈ ਨਾਮੀ ਕਲਮਕਾਰ ਅਤੇ ਕਲਾਕਾਰ ਸਾਮਿਲ ਹੋਣਗੇ।
ਸੰਦੀਪ ਕੰਬੋਜ ਜਈਆ (ਪੱਤਰਕਾਰ)