ਮੋਗਾ (ਬਿੱਟੂ ਪੁਰਬਾ): ਮੋਗਾ ਜਿਲ੍ਹੇ ਦੇ ਪਿੰਡ ਸਿੰਘਾਵਾਲਾ ਵਿਖੇ ਅੱਜ ਸਵੇਰੇ ਇੱਕ ਪੀ.ਆਰ.ਟੀ.ਸੀ. ਦੀ ਬੱਸ ਜੋ ਫਰੀਦਕੋਟ ਤੋਂ ਮੋਗਾ ਹੁੰਦੀ ਹੋਈ ਚਿੰਤਪੁਰਨੀ ਜਾ ਰਹੀ ਸੀ । ਬੱਸ ਦੀ ਬਹੁਤ ਹੀ ਜਿਆਦਾ ਤੇਜ ਰਫਤਾਰ ਹੋਣ ਕਰਕੇ ਪਿੰਡ ਸਿੰਘਵਾਲਾ ਪੁੱਜੀ ਤਾਂ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਵਿੱਚ ਜਾ ਵੜੀ । ਹਾਦਸਾ ਇਨ੍ਹਾਂ ਭਿਆਨਕ ਸੀ ਜਿਸ ਦਾ ਖੜਕਾ ਦੂਰ-ਦੂਰ ਤੱਕ ਸੁਣਾਈ ਦਿੱਤਾ । ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ ਹਨ ਇਸ ਐਕਸੀਡੈਂਟ ਦੌਰਾਨ 2 ਦੀ ਮੌਕੇ ਤੇ ਮੌਤ ਹੋ ਗਈ । ਇਸ ਹਾਦਸੇ ਦਾ ਪਤਾ ਲੱਗਦੇ ਹੀ ਸਾਰ ਪਿੰਡ ਦੇ ਲੋਕਾਂ ਨੇ ਜਖ਼ਮੀਆਂ ਨੂੰ ਬੱਸ ਥੱਲੋਂ ਕੱਢਿਆ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ । ਮਿਲੀ ਜਾਣਕਾਰੀ ਮੁਤਾਬਿਕ ਜਖ਼ਮੀਆਂ ਵਿੱਚੋਂ 2 ਔਰਤਾਂ ਅਤੇ 1 ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ।