ਬਾਘਾਪੁਰਾਣਾ (ਬਿਊਰੋ) : ਐਚ ਐਸ ਬਰਾੜ ਪਬਲਿਕ ਸਕੂਲ  ਵਿੱਚ  ਵਿਸਾਖੀ ਦਾ  ਤਿਉਹਾਰ ਮਨਾਇਆ ਗਿਆ । ਐਚ ਐਸ  ਬਰਾੜ ਪਬਲਿਕ ਸਕੂਲ  ਵਿੱਚ  ਪੰਜਾਬੀਆਂ  ਦਾ  ਫਸਲਾਂ  ਨਾਲ  ਸੰਬੰਧਿਤ  ਵਿਸਾਖੀ ਦਾ  ਤਿਉਹਾਰ  ਬੜੀ  ਖੁਸ਼ੀ  ਅਤੇ  ਹੁਲਾਸ  ਨਾਲ ਮਨਾਇਆ ਗਿਆ  । ਇਸ ਵਿੱਚ  ਬਲੂ ਹਾਊਸ ਦੇ ਅਧਿਆਪਕਾਂ  ਵਲੋ  ਇਕ  ਰੰਗਾਂ  ਰੰਗ ਪ੍ਰੋਗਰਾਮ  ਆਯੋਜਿਤ ਕੀਤਾ ਗਿਆ  । ਜਿਸ  ਵਿਚ ਵਿਦਿਆਰਥੀਆਂ  ਨੇ ਵਿਸਾਖੀ  ਨਾਲ  ਸਬੰਧਤ  ਗੀਤ, ਕਵਿਤਾਵਾਂ  ਅਤੇ ਭਾਸ਼ਣ ਪੇਸ਼ ਕੀਤੇ । ਅਠਵੀ ਜਮਾਤ  ਦੀਆਂ ਵਿਦਿਆਰਥਣਾਂ  ਵਲੋਂ  ਪੰਜਾਬੀ  ਗੀਤ  ਉਪਰ ਭੰਗੜਾ  ਪਾ ਕੇ ਪ੍ਰੋਗਰਾਮ  ਦਾ ਖੂਬ  ਰੰਗ ਬੰਨ੍ਹਿਆ  । ਇਸ  ਦਿਨ ਨਰਸਰੀ ਤੋ ਦੂਜੀ ਜਮਾਤ  ਤੱਕ  ਦੇ  ਸਾਰੇ  ਬੱਚੇ  ਸੁੰਦਰ  ਰੰਗਦਾਰ  ਪੋਸ਼ਾਕਾਂ  ਵਿਚ ਤਿਆਰ  ਹੋ  ਕੇ  ਆਏ ਸਨ  । ਇਸ  ਦੋਰਾਨ  ਸਕੂਲ ਦੇ ਪ੍ਰਿੰਸੀਪਲ  ਮਿਸਜ ਸੁਨੀਤਾ  ਗੌਰ ਨੇ ਦੱਸਿਆ  ਕਿ  ਵਿਸਾਖੀ  ਪੰਜਾਬੀਆਂ  ਦਾ ਵਿਸ਼ੇਸ਼  ਤਿਉਹਾਰ  ਹੈ। ਕਿਉਂਕਿ  ਇਸ ਤਿਉਹਾਰ  ਨਾਲ ਸਾਡੇ  ਗੁਰੂਆਂ  ਨਾਲ ਸੰਬੰਧਿਤ  ਕਈ  ਮਿਥਿਹਾਸਿਕ ਘਟਨਾਵਾਂ  ਜੁੜੀਆਂ  ਹੋਈਆਂ  ਹਨ । ਅੰਤ ਵਿੱਚ  ਸਕੂਲ ਦੇ  ਸੀ ਈ ਓ ਦੇਵ ਰਾਜ ਚਾਵਲਾ ਨੇ ਵੀ ਵਿਸਾਖੀ ਦੇ ਤਿਉਹਾਰ  ਤੇ ਚਾਨਣਾ ਪਾਇਆ ਅਤੇ ਸਾਰੇ ਵਿਦਿਆਰਥੀਆਂ  ਅਤੇ ਸਮੂਹ ਸਟਾਫ ਨੂੰ  ਵਿਸਾਖੀ  ਦੀਆਂ  ਵਧਾਈਆਂ  ਦਿੱਤੀਆਂ ।