ਫਾਜ਼ਿਲਕਾ (ਬਿਊਰੋ) : ਪੰਜ ਸਦੀਆਂ ਪਹਿਲਾਂ ਸਿੱਖ ਕੌਮ ਦੇ ਪਹਿਲੇ ਗੁਰੂ ਸਾਹਿਬ ਸ਼੍ੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਮਰਿਆਦਾ ਅੱਜ ਵੀ ਨਿਰੰਤਰ ਜਾਰੀ ਹੈ| ਦੁਨਿਆਂ ਦੇ ਹਰ ਕੋਨੇ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਹਰ ਇੱਕ ਵਿਅਕਤੀ ਨੂੰ ਲੰਗਰ ਛਕਾਇਅਾ ਜਾਂਦਾ ਹੈ| ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜ਼ਿ) ਫਾਜ਼ਿਲਕਾ ਦੇ ਪ੍ਧਾਨ ਸ. ਹਰਕਿਰਨ ਜੀਤ ਸਿੰਘ ਖਾਲਸਾ ਨੇ ਪੈ੍ ਸ ਨੂੰ ਪੈ੍ਸ  ਨੋਟ ਰਲੀਜ਼ ਕਰਦੇ ਹੋਏ ਕਿਹਾ ਕਿ ਗੁਰੂ ਘਰ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਅਮੀਰੀ ਗਰੀਬੀ ਵੇਖਦਿਆਂ ਲ਼ੰਗਰ ਛਕਾਇਆਂ ਜਾਂਦਾ ਹੈ| ਉਹਨਾਂ ਕਿਹਾ ਕਿ ਪਿਛਲੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਸ਼੍ੀ ਨਤੀਸ਼ ਕੁਮਾਰ ਨੇ ਵੀ ਭਾਰਤ ਦੇ ਵਿੱਤ ਮੰਤਰੀ ਸ਼੍ੀ ਅਰੁਣ ਕੁਮਾਰ ਜੇਤਲੀ ਨੂੰ ਚਿੱਠੀ ਲਿੱਖ ਕਿ ਲੰਗਰ ਉਪਰ ਲਗਾਏ ਗਏ ਜੀ. ਐਸ.ਟੀ. ਨੂੰ ਹਟਾਉਣ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਨਤੀਸ਼ ਕੁਮਾਰ ਜੀ ਨੇ ਭਾਰਤ ਦੇ ਵਿੱਤ ਮੰਤਰੀ ਨੂੰ ਚਿੱਠੀ ਵਿੱਚ ਕਿਹਾ ਹੈ ਕਿ ਗੁਰੂ ਘਰ ਸਭ ਦੇ ਸਾਂਝੇ ਹਨ ਤੇ ਗੁਰੂ ਘਰ ਵਿੱਚ ਹਰ ਇੱਕ ਦਾ ਸਤਿਕਾਰ ਕੀਤਾ ਜਾਂਦਾ ਹੈ| ਜਿਥੋਂ ਤੱਕ ਲੰਗਰ ਤੇ ਲਗਾਏ ਜਾ ਰਹੇ ਜੀ.ਐਸ.ਟੀ ਦੀ ਗੱਲ ਹੈ, ਜੀ.ਐਸ.ਟੀ. ਇੱਕ ਵਪਾਰਕ ਗਤੀਵਿਧੀ ਤੇ ਲਗਾਇਆ ਜਾਣ ਵਾਲਾ ਟੈਕਸ ਹੈ, ਪਰ ਗੁਰੂ ਘਰ ਦਾ ਲੰਗਰ ਚੈਰੀਟੇਬਲ ਗਤੀਵਿਧੀ ਹੈ| ਜੋ ਕਿ ਹਰ ਰੋਜ਼ ਹਜ਼ਾਰਾਂ-ਲੱਖਾਂ ਲੋਕਾਂ ਦਾ ਪੇਟ ਭਰਦੀ ਹੈ| ਹਰਕਿਰਨ ਜੀਤ ਸਿੰਘ ਨੇ ਕਿਹਾ ਕਿ ਜਿਸ ਤਰਾਂ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੀ ਲੰਗਰ ਉਪਰ ਲਗਾਏ ਜਾ ਰਹੇ ਟੈਕਸ ਨੂੰ ਟੈਕਸ ਮੁਕਤ ਕੀਤਾ ਹੈ, ਹੁਣ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਲੰਗਰ ਨੂੰ ਟੈਕਸ ਮੁਕਤ ਕਰ ਦੇਣਾ ਚਾਹੀਦਾ ਹੈ| ਖਾਲਸਾ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼੍ੀ ਅੰਮ੍ੀਤਸਰ ਸਾਹਿਬ, ਦਰਬਾਰ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਦੇਸੀ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ| ਦੇਸੀ ਘਿਉ ਨੂੰ ਕਹਾੜ ਪ੍ਸ਼ਾਦ ਤੇ ਲੰਗਰ ਵਿੱਚ ਦਾਲ ਸਬਜ਼ੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ, ਜਿਸ ਉਪਰ 18% ਜੀ.ਐਸ.ਟੀ ਲਗਾਇਆ ਜਾਂਦਾ ਹੈ| ਜਿਸ ਨਾਲ ਕਿ ਗੁਰੁ ਘਰਾਂ ਉਪਰ ਬਹੁਤ ਜ਼ਿਆਦਾ ਖਰਚਾਂ ਪੈ ਰਿਹਾ ਹੈ, ਉਹਨਾਂ ਕਿਹਾ ਕਿ ਜੁਲਾਈ 2017 ਤੋਂ ਮਾਰਚ 2018 ਤੱਕ ਇਕੱਲੀ ਐਸ.ਜੀ.ਪੀ.ਸੀ ਵੱਲੋਂ ਹੀ 3 ਕਰੌੜ ਦੇ ਲਗਭਗ ਜੀ.ਐਸ.ਟੀ. ਭਰਿਆ ਗਿਆ ਹੈ| ਖਾਲਸਾ ਜੀ ਨੇ ਸਮੂਹ ਧਾਰਮਿਕ ਤੇ ਰਾਜਨੀਤੀ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸਾਰੇ ਵੀ ਇਕ-ਮੁੱਠ ਹੋ ਕਿ ਕੇਂਦਰ ਸਰਕਾਰ ਤੇ ਜੋਰ ਪਾਉਣ ਤਾਂ ਜੋ ਤਾਂ ਕਿ ਸਰਕਾਰ ਵੀ ਲੰਗਰ ਉਪਰ ਲਗਾਏ ਗਏ ਜੀ.ਐਸ.ਟੀ ਨੂੰ ਖਤਮ ਕਰਨ ਲਈ ਮਜ਼ਬੂਰ ਹੋ ਜਾਵੇ|