ਬਾਘਾਪੁਰਾਣਾ (ਬਿਊਰੋ) : ਵਿਸਾਖੀ ਦਾ ਦਿਨ ਸਿਖ ਕੌਮ ਲਈ  ਬੜਾ ਇਤਿਹਾਸਕ  ਦਿਨ  ਮੰਨਿਆਂ  ਗਿਆ  ਹੈ । ਕਿਉਂਕਿ  ਇਹ  ਖਾਲਸਾ  ਪੰਥ ਦਾ ਸਾਜਨਾ  ਦਿਵਸ ਵਜੋਂ ਮਨਾਇਆ ਜਾਂਦਾ  ਹੈ । ਦਸਵੇਂ  ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਪੰਜ ਪਿਆਰੇ  ਸਾਜੇ ਅਤੇ ਸਿੱਖ  ਕੌਮ  ਦੀ  ਵਖਰੀ ਪਛਾਣ ਬਣਾਈ ਅਤੇ ਆਪਣੇ ਆਪ ਨੂੰ ਸਭ ਤੋਂ  ਵੱਡੀ  ਤਾਕਤਵਰ  ਸਿੱਖ ਕੌਮ  ਸਮਝਣ ਵਾਲੀ  ਜਿਸ ਦਾ ਇਤਿਹਾਸ  ਬਹੁਤ ਵੱਡਾ  ਤੇ ਵਿਲੱਖਣ  ਹੈ । ਪਰ ਬੜੇ ਅਫਸੋਸ ਦੀ ਗੱਲ  ਹੈ ਕਿ ਇਸੇ  ਕੌਮ ਦੇ  ਵਾਰਸ ਅਜ ਦੀ ਨੌਜਵਾਨ ਪੀੜ੍ਹੀ  ਵਿਚੋਂ  ਵਡੀ  ਗਿਣਤੀ  ਚੋ ਨੌਜਵਾਨ  ਪਤਿਤਪੁਣੇ  ਵਿਚ ਪੈ ਗਏ  । ਆਉ ਸਾਰੇ ਪ੍ਰਣ ਕਰੀਏ ਅਜ ਦੇ ਇਤਿਹਾਸਕ  ਦਿਨ  ਤੇ ਜੇ ਸਤਗੁਰੂਆਂ  ਤੋ ਖੁਸ਼ੀਆ ਦੀ ਪ੍ਰਾਪਤੀ  ਕਰਨੀ ਹੈ ਤਾ ਖੰਡੇ  ਬਾਟੇ ਦਾ ਅੰਮ੍ਰਿਤ  ਛੱਕ ਕੇ ਸਿੰਘ  ਸਜੀਏ ਤੇ ਗੁਰੂਆਂ  ਦੇ  ਪੁੱਤਰ  ਹੋਣ ਦਾ ਮਾਣ ਹਾਸਲ ਕਰੀਏ ।  ਪਤਿਤਪੁਣੇ  ਤੋ ਦੂਰ ਹੋ  ਕੇ  ਗੁਰੂਆਂ  ਦੇ  ਦਰਸਾਏ  ਮਾਰਗ  ਤੇ  ਚੱਲੀਏ  ਅੱਜ ਦੇ  ਯੁੱਗ  ਵਿੱਚ  ਮੋਬਾਇਲ  ਫੋਨ  ਦੀ ਜਿਆਦਾ ਵਰਤੋ   ਸਾਡੇ ਨੋਜਵਾਨਾਂ ਦੀ  ਬਰਬਾਦੀ ਦਾ  ਕਾਰਨ ਬਣਕੇ ਵਡੀ  ਢਾਹ ਲਾ ਰਹੀ  ਹੈ  । ਆਉ ਜਿਲਿਆਂ  ਵਾਲੇ ਬਾਗ ਦੇ ਸਾਕੇ ਨੂੰ  ਯਾਦ ਰਖ ਕੇ ਨਸ਼ਿਆਂ ਦਾ  ਤਿਆਗ  ਕਰੀਏ ਸਿੰਘ  ਸਜੀਏ । ਇਹ ਵਿਚਾਰ ਮਾਲਵੇ ਦੇ ਪ੍ਰਸਿੱਧ  ਧਾਰਮਿਕ  ਅਸਥਾਨ  ਮਨੁੱਖਤਾ ਦੀ ਭਲਾਈ ਦਾ ਕੇਦਰ ਗੁਰਦੁਆਰਾ  ਸ਼ਹੀਦ  ਬਾਬਾ  ਤੇਗਾ ਸਿੰਘ  ਤਪ ਅਸਥਾਨ  ਸਚਖੰਡ  ਵਾਸੀ ਸੰਤ ਬਾਬਾ ਨਛੱਤਰ ਸਿੰਘ  ਜੀ ਚੰਦ ਪੁਰਾਣਾ  ਦੇ ਮੁੱਖ  ਸੇਵਾਦਾਰ  ਸਮਾਜ ਸੇਵੀ ਸੰਤ ਬਾਬਾ  ਗੁਰਦੀਪ ਸਿੰਘ  ਨੇ ਵਿਸਾਖੀ ਦੇ  ਪਵਿੱਤਰ  ਦਿਹਾੜੇ  ਤੇ  ਜੁੜ ਬੈਠੀਆਂ  ਵਡੀ ਗਿਣਤੀ ਚੋ ਸੰਗਤਾ ਨਾਲ ਸਾਝੇ ਕੀਤੇ । ਇਸ ਮੌਕੇ ਤਿੰਨ  ਸ੍ਰੀ  ਅਖੰਡ ਪਾਠਾਂ  ਦੇ  ਭੋਗ  ਪਾਏ  ਗਏ  ਅਤੇ  ਰਬੀ ਬਾਣੀ ਦਾ ਕੀਰਤਨ  ਭਾਈ ਮਿਸ਼ਰਣ ਸਿੰਘ  ਦੇ ਜਥੇ  ਵਲੋ ਕੀਤਾ  ਗਿਆ  ਅਜ  ਦੇ  ਦਿਨ ਤੋ ਹਜਾਰਾ  ਸੰਗਤਾ ਨੇ ਸਹੀਦਾ ਦੇ ਇਸ ਅਸਥਾਨ ਤੇ ਸ਼ਰਧਾ ਨਾਲ  ਮਥਾ ਟੇਕਿਆ  । ਹੋਰਨਾ ਤੋ ਇਲਾਵਾ  ਇਸ  ਪ੍ਰੋਗਰਾਮ ਵਿਚ    ਭਾਈ ਇੰਦਰਜੀਤ ਸਿੰਘ ਬੀੜ ਚੜਿਕ ਸੂਬਾ ਸਕਤਰ  ,   ਪ੍ਰਧਾਨ  ਗੁਰਜੰਟ  ਸਿੰਘ  ,  ਨਛੱਤਰ ਸਿੰਘ  ਚੌਹਾਨ  ,  ਮੇਜਰ ਸਿੰਘ  ਸਾਬਕਾ ਸਰਪੰਚ  ,  ਬਿਲੂ ਸਿੰਘ ,  ਸੂਬਾ ਸਿੰਘ ,  ਹੌਲਦਾਰ  ਦੇਵ ਸਿੰਘ, ਹੌਲਦਾਰ  ਧਲਵਿੰਦਰ ਸਿੰਘ,  ਅਵਤਾਰ ਸਿੰਘ  , ਸੁਰਿੰਦਰ ਸਿੰਘ  ਜੰਡਿਆਲਾ ਗੁਰੂ  , ਜਗਾ ਸਿੰਘ  ਸਾਬਕਾ ਸਰਪੰਚ  ਚੰਦ ਪੁਰਾਣਾ ,  ਚਮਕੌਰ ਸਿੰਘ ਨੰਬਰਦਾਰ ,  ਰਾਜੂ ਸਿੰਘ,  ਦਵਿੰਦਰ ਸਿੰਘ  , ਚਮਕੌਰ ਸਿੰਘ  ਆਦਿ  ਹਾਜ਼ਰ ਸਨ ।