ਬਾਘਾਪੁਰਾਣਾ (ਬਿਊਰੋ) : ਟਕਨੀਕਲ  ਸਰਵਿਸਜ਼  ਯੂਨੀਅਨ  ਸ਼ਹਿਰੀ ਸਬ ਡਵੀਜ਼ਨ  ਬਾਘਾਪੁਰਾਣਾ  ਵਲੋਂ  ਸਬ ਡਵੀਜ਼ਨ ਦੇ  ਗੇਟ ਅੱਗੇ  ਰੋਸ  ਭਰਪੂਰ ਰੈਲੀ ਕੀਤੀ  । ਜਿਸ ਨੂੰ  ਮੰਦਰ ਸਿੰਘ  ਪ੍ਰਧਾਨ  ਸਿਟੀ  ਬਾਘਾਪੁਰਾਣਾ  ,  ਗੁਰਪ੍ਰੀਤ  ਸਿੰਘ  ਸਕੱਤਰ  ਬਾਘਾਪੁਰਾਣਾ  ,  ਕਮਲੇਸ਼ ਕੁਮਾਰ  ਡਵੀਜ਼ਨ  ਪ੍ਰਧਾਨ  ਬਾਘਾਪੁਰਾਣਾ  ਨੇ ਦੱਸਿਆ ਕਿ   ਅੱਜ ਦੇ  ਦਿਨ  ਪੰਜਾਬ  ਵਿੱਚ  ਰਾਜ  ਕਰਦੀ  ਅਕਾਲੀ ਭਾਜਪਾ ਸਰਕਾਰ ਵਲੋਂ  ਸਾਲ  16 ਅਪ੍ਰੈਲ  2010 ਨੂੰ  ਬਿਜਲੀ  ਬੋਰਡ  ਤੋੜ ਕੇ  ਇਸ ਦੀਆਂ  2 ਕੰਪਨੀਆਂ  ਬਣਾ  ਦਿੱਤੀਆਂ  ਸਨ । ਪਾਵਰਕਾਮ ਅਤੇ ਟਰਾਂਸਮਿਸ਼ਨ  ਕਾਰਪੋਰੇਸ਼ਨ  ਬਣਾਈਆਂ  ਗਈਆਂ  ਜਿਸ  ਨਾਲ   ਨਿਜੀਕਰਨ  ਦਾ ਰਾਹ ਪੱਧਰਾ  ਕੀਤਾ  । ਜਿਸ ਨਾਲ ਜਿਥੇ ਅੱਜ  ਬਿਜਲੀ  ਮਹਿੰਗੀ  ਹੋ ਗਈ  ਹੈ ਉਥੇ  ਬੋਰਡ  ਤੋੜਨ ਨਾਲ  ਭਰਤੀ  ਤੇ ਲਗਾਤਾਰ  ਪਾਬੰਦੀ  ਲਗੀ ਹੋਈ ਹੈ ਸਾਰੇ ਕੰਮ ਮਹਿਕਮਾ  ਕਰਵਾਉਣ  ਦੀ  ਬਜਾਏ  ਠੇਕੇ ਉਪਰ ਕਰਵਾਏ ਜਾ ਰਹੇ ਹਨ ਇਥੇ ਹੀ ਬਸ ਨਹੀ ਨਿਜੀਕਰਣ  ਦੀ ਪਾਲਸੀ ਨੂੰ  ਲਾਗੂ ਕਰਨ ਲਈ  ਪਟਿਆਲਾ  ਸਰਕਲ ਦੇ ਆਗੂਆਂ ਨੂੰ  ਡਿਸਮਿਸ ਕੀਤਾ ਹੋਇਆ  ਹੈ  ਸਸਤੀ ਬਿਜਲੀ  ਪੈਦਾ  ਕਰਨ  ਵਾਲੇ  ਪਲਾਟ  ਬਠਿੰਡਾ  ਅਤੇ ਰੋਪੜ  ਪਲਾਂਟ  ਬੰਦ ਕਰ ਦਿਤੇ ਗਏ  ਹਨ । ਪ੍ਰਾਈਵੇਟ  ਥਰਮਲਾ ਅਤੇ ਸੋਲਰ ਪਲਾਂਟ  ਤੋ 18 ਰੁਪਏ  ਪ੍ਰਤੀ  ਯੂਨਿਟ  ਬਿਜਲੀ  ਖਰੀਦੀ ਜਾ ਰਹੀ ਹੈ  ਜਿਸ ਨਾਲ ਆਮ ਖਪਤਕਾਰਾਂ  ਬਿਜਲੀ  ਕਾਮਿਆ ਤੇ ਬੋਝ ਵਧ ਗਿਆ ਹੈ  ਆਗੂਆਂ ਨੇ  ਮੰਗ ਕੀਤੀ ਕਿ  ਡਿਸਮਿਸ  ਆਗੂ  ਬਹਾਲ ਕੀਤੇ ਜਾਣ ,  ਨਿਜੀਕਰਣ  ਦੀ  ਪਾਲਸੀ  ਰਦ ਕੀਤੀ  ਜਾਵੇ ਬਿਜਲੀ ਐਕਟ 2003 ਰਦ ਕੀਤਾ ਜਾਵੇ   ਨਵੀ ਅਤੇ ਰੈਗੂਲਰ ਭਰਤੀ ਕੀਤੀ  ਜਾਵੇ  ਸਟੇਜ ਦੀ ਕਾਰਵਾਈ  ਰਣਜੀਤ  ਸਿੰਘ  ਨੇ ਨਿਭਾਈ  ।