ਬਾਘਾਪੁਰਾਣਾ (ਬਿਊਰੋ): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪੰਜਾਬ ਕੋ ਐਜੂ ਸੀ. ਸੈ. ਸਕੂਲ ਨੇ ਵਿੱਦਿਆ ਦੀ ਉੱਨਤੀ ਲਈ  ਸ਼ਲਾਘਾਯੋਗ ਕਦਮ ਪੁੱਟਦਿਆਂ ਸਕੂਲ ਦੀਆਂ ਸਮੂਹ ਗਤੀਵਿਧੀਆਂ ਨੂੰ ਮਾਪਿਆਂ ਤੱਕ ਪੁੱਜਦੀਆਂ ਕਰਨ ਲਈ ਮੋਬਾਇਲ ਐਪ ਜਾਰੀ ਕੀਤਾ ਹੈ । ਇਹ ਐਪ ਵਿਦਿਆਰਥੀਆਂ ਤੇ ਸਟਾਫ ਦੀ ਹਾਜ਼ਰੀ ਵਿੱਚ ਪਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ, ਕੋਆਰਡੀਨੇਟਰ ਇਕਬਾਲ ਸਿੰਘ, ਸਾਇੰਸ ਕੋਆਰਡੀਨੇਟਰ ਮੁਕੇਸ਼  ਅਰੋੜਾ, ਕੋਆਰਡੀਨੇਟਰ ਮੈਡਮ ਮਨਜੀਤ  ਕੌਰ ਤੇ ਸਮੂਹ ਸਟਾਫ ਨੇ ਲਾਂਚ ਕੀਤੀ । ਇਹ ਐਪ ਹਰ ਐਨਡਰਾਇਡ ਸਮਾਰਟ ਫੋਨ ਤੇ ਡਾਉਨਲੋਡ ਕੀਤੀ ਜਾ ਸਕਦੀ ਹੈ । ਇਸ ਨੂੰ  ਡਾਉਨਲੋਡ ਕਰਨ ਲਈ ਐਪ ਸਟੋਰ ਵਿੱਚ ਜਾ ਕੇ  PUNJAB CO EDUCATIONAL SSS BP ਤੇ ਸਕੂਲ ਦੀ ਐਪ ਡਾਉਨਲੋਡ ਕੀਤੀ ਜਾ  ਸਕਦੀ ਹੈ । ਇਸ ਐਪ ਵਿੱਚ ਵਿਦਿਆਰਥੀਆਂ ਦੀ ਹਾਜਰੀ, ਹੋਮਵਰਕ, ਵੱਖ-ਵੱਖ ਇਮਤਿਹਾਨਾਂ ਦੇ ਨੰਬਰ, ਸਕੂਲ ਦੀਆਂ ਗਤੀਵਿਧੀਆਂ, ਸਕੂਲ ਬੱਸਾਂ ਬਾਰੇ ਜਾਣਕਾਰੀ ਹੋਵੇਗੀ । PROALLY ਐਪ ਨੂੰ ਖੋਲਣ ਉਪਰੰਤ ਐਪ ਦਾ ਸਰਵਰ ਨਾਮ TRAKMASTERZ ਭਰਿਆ ਜਾਵੇਗਾ ਇਸ ਤੋਂ ਬਾਅਦ ਇਹ ਐਪ USER ID AND PASSWORD ਮੰਗੇਗਾ ਜੋ ਕਿ ਤੁਹਾਨੂੰ  ਸਕੂਲ ਵੱਲੋ ਦਿੱਤਾ ਜਾਵੇਗਾ । ਐਪ ਖੋਲਣ ਉਪਰੰਤ ਡੈਸਬੋਰਡ ਨਜ਼ਰ ਆਵੇਗਾ ਜਿਸ ਤੋਂ ਤੁਸੀਂ ਸਕੂਲ ਵੈਨਾਂ ਦੇ ਘਸ਼ਫ ਦੀ ਸਾਰੀ ਜਾਣਕਾਰੀ ਲੈ ਸਕੋਗੇ । ਇਸ ਐਪ ਨੂੰ  ਜਾਰੀ ਕਰਨ ਤੋਂ ਬਾਅਦ ਪ੍ਰਿੰਸੀਪਲ ਗੁਰਦੇਵ ਸਿੰਘ ਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ  ਦਿੱਤੀ ।