ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਲਈ 51000/- ਰੁਪਏ ਦੀ ਰਾਸ਼ੀ ਭੇਟ ਕਰਦੇ ਹੋਏ ਸੰਤ ਬਾਬਾ ਗੁਰਦੀਪ ਸਿੰਘ ਜੀ। ਉਹਨਾ ਦੇ ਨਾਲ ਸ੍ਰਪਰਸਤ ਡਾ. ਮਲੂਕ ਸਿੰਘ ਲੋਹਾਰਾ, ਬਸੰਤ ਸਿੰਘ, ਦਵਿੰਦਰ ਸਿੰਘ ਫੋਜੀ ਆਦਿ।

ਕਸ਼ਯਪ ਰਾਜਪੂਤ ਮਹਿਰਾ ਸਭਾ ਵੱਲੋਂ ਬਾਬਾ ਜੀ ਦੀ ਭਰਪੂਰ ਸਲਾਘਾ

ਮੋਗਾ (ਬਿਊਰੋ): ਮੋਗਾ ਸਹਿਰ ਵਿਖੇ ਬਣ ਰਹੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦਗਾਰ ਵਜੋ ਉਸਾਰੇ ਜਾ ਰਹੇ ਭਵਨ ਵਿਖੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਉਘੇ ਸਮਾਜ ਸੇਵਕ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆ ਵੱਲੋਂ ਲਈ ਯਾਦਗਾਰ ਦੀ ਉਸਾਰੀ ਲਈ 51000/- ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆ ਵੱਲੋਂ ਸਮਾਜ ਸੇਵਾ ਅਤੇ ਧਰਮ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾਉਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮੋਗਾ ਵਿਖੇ ਬਣ ਰਹੀ ਯਾਦਗਾਰ ਲਈ ਸਹਿਯੋਗ ਦਿੰਦਿਆ ਭਵਨ ਦੀ ਉਸਾਰੀ ਲਈ 51000/- ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਹੈ।
ਇਸ ਮੌਕੇ ਬੋਲਦਿਆ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਡੀ ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆ ਭਰਿਆ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਿੱਖ ਇਤਿਹਾਸ ਵਿੱਚ ਬਹੁੱਤ ਵੱਡੀ ਕੁਰਬਾਨੀ ਹੈ। ਇਨ੍ਹਾ ਦੇ ਪ੍ਰੀਵਾਰ ਨੂੰ ਤਸੀਹੇ ਦਿੰਦਿਆ ਕੋਲੂ ਵਿੱਚ ਪੀੜਿਆ ਗਿਆ। ਸਾਡਾ ਫਰਜ ਬਣਦਾ ਹੈ ਅਸੀਂ ਅਹਿਜੇ ਮਹਾਨ ਸ਼ਹੀਦਾ ਦੀਆਂ ਯਾਦਗਾਰਾ ਬਣਾਈਏ। ਉਹਨਾ ਕਿਹਾ ਕਿ ਕਸ਼ਯਪ ਰਾਜਪੂਤ ਮਹਿਰਾ ਸਭਾ ਵੱਲੋਂ ਸੰਗਤਾ ਦੇ ਸਹਿਯੋਗ ਨਾਲ ਜੋ ਇਹ ਉਪਰਾਲਾ ਕੀਤਾ ਗਿਆ ਹੈ, ਮੈਂ ਇਸ ਉਪਰਾਲੇ ਦੀ ਸਲਾਘਾ ਕਰਦਾ ਹਾਂ। ਉਨ੍ਹਾ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਚਲਾਈ ਪ੍ਰੰਮਪਰਾ ਸੰਗਤਾ ਦਾ ਪੈਸਾ ਸੰਗਤਾ ਵਿੱਚ ਵੱਡਣਾ ਤੇ ਸੰਗਤਾ ਦੇ ਅਧੂਰੇ ਕਾਰਜਾ ਵਿੱਚ ਵੱਧ ਚੜ ਕੇ ਸਹਿਯੋਗ ਦੇਣਾ ਤਾ ਜੋ ਦਾਨੀ ਸੰਗਤਾ ਨੂੰ ਲੋਕ ਪ੍ਰਲੋਕ ਵਿੱਚ ਸੁੱਖਾ ਦੀ ਪ੍ਰਾਪਤੀ ਹੁੰਦੀ ਹੈ ਉਹਨਾ ਦੇ ਮਿਸ਼ਨ ਨੂੰ ਅੱਜ ਉਸੇ ਤਰ੍ਹਾ ਤੋਰਿਆ ਜਾ ਰਿਹਾਂ ਹੈ।
ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆਂ, ਸਲਾਹਕਾਰ ਦਵਿੰਦਰ ਸਿੰਘ ਫੋਜੀ, ਸੇਵਾ ਸਿੰਘ ਆਦਿ ਵੱਲੋਂ ਬਾਬਾ ਜੀ ਦਾ ਤਹਿ ਦਿਲੋ ਧੰਨਵਾਦ ਕਰਦਿਆ ਆਖਿਆ ਕਿ ਜਿਸ ਤਰ੍ਹਾ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਗਰੀਬਾ ਦੇ ਮਸੀਹਾ ਜਾਣੇ ਜਾਦੇ ਸਨ ਉਹ ਕਿਸੇ ਵੀ ਸੰਸਥਾ ਨੂੰ ਖਾਲੀ ਨਹੀਂ ਸੀ ਮੋੜਦੇ, ਉਸੇ ਤਰ੍ਹਾ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਵੀ ਜਿਲ੍ਹੇ ਵਿੱਚ ਹਰ ਸੰਸਥਾ ਨੂੰ ਸਹਿਯੋਗ ਦਿੰਦੇ ਹਨ ਇਹ ਅਸਲ ਸਮਾਜ ਸੇਵਾ ਦੀ ਨਿਸ਼ਾਨੀ ਹੈ। ਸਭਾ ਵੱਲੋਂ ਸੰਤ ਬਾਬਾ ਗੁਰਦੀਪ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮੀਨੀਆਂ, ਸ੍ਰਪਰਸਤ ਡਾ. ਮਲੂਕ ਸਿੰਘ ਲੋਹਾਰਾ, ਜਰਨਲ ਸਕੱਤਰ ਬਸੰਤ ਸਿੰਘ, ਸ਼ਲਾਹਕਾਰ ਦਵਿੰਦਰ ਸਿੰਘ ਫੋਜੀ, ਸੇਵਾ ਸਿੰਘ, ਮਹਿਕ ਵਤਨ ਦੀ ਲਾਈਵ ਮੈਗਜੀਨ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਆਦਿ ਵਿਸ਼ੇਸ ਤੌਰ ਤੇ ਹਾਜਰ ਸਨ।