ਚੰਡੀਗੜ੍ਹ: ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਹਰ ਸਾਲ ਲੱਖਾਂ ਰੁਪਏ ਦੀ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ। ਹੁਣ ਲਾਡਵਾ ਗਊਸ਼ਾਲਾ ਸੰਚਾਲਕ ਆਨੰਦਰਾਜ ਨੇ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਆਵਾਰਾ ਪਸ਼ੂ ਆਪਣੇ ਚਾਰੇ ਦਾ ਖਰਚਾ ਕੱਢਣ ਦੇ ਨਾਲ-ਨਾਲ ਕਿਸਾਨ ਨੂੰ ਲਾਭ ਵੀ ਦੇਣਗੇ। ਇਹ ਖੋਜ ਕਰਕੇ ਆਨੰਦਰਾਜ ਨੇ ਕਿਸਾਨਾਂ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ। ਇਸ ਦੇਸੀ ਬਿਜਲੀ ਘਰ ਨੂੰ ਦੇਖਣ ਲਈ ਲੋਕਾਂ ਦਾ ਮੇਲਾ ਲੱਗਾ ਹੋਇਆ ਹੈ। ਬਿਜਲੀ ਉਤਪਾਦਨ ਦੇ ਨਾਲ ਆਵਾਰਾ ਪਸ਼ੂਆਂ ਦੀ ਉਪਯੋਗਤਾ ਦਾ ਇਹ ਤਰੀਕਾ ਹਰ ਕਿਸਾਨ ਲਈ ਕਾਰਗਰ ਹੋ ਰਿਹਾ ਹੈ।
 ਸੁਧਰਨਗੇ ਪਸ਼ੂਆਂ ਦੇ ਹਾਲਾਤ
ਖੇਤਾਂ ਵਿੱਚ ਹਰਟ ਨਾਲ ਬਲਦ ਜੋੜਨ ਉੱਤੇ ਬਿਜਲੀ ਪੈਦਾ ਕਰਨ ਨਾਲ ਪਸ਼ੂਆਂ ਦੀ ਦੁਰਦਸ਼ਾ ਵੀ ਸੁਧਰ ਸਕਦੀ ਹੈ। ਜਿੱਥੇ ਪਸ਼ੂ ਕਿਸਾਨਾਂ ਦੀ ਫ਼ਸਲ ਖ਼ਰਾਬ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਵੀ ਖੇਤਾਂ ਵਿੱਚ ਲੱਠ ਤੇ ਡੰਡੇ ਪੈਂਦੇ ਹਨ, ਅਜਿਹੇ ਹਾਲਾਤ ਵਿੱਚ ਬਲਦਾਂ ਰਾਹੀਂ ਬਿਜਲੀ ਉਤਪਾਦਨ ਦਾ ਇਹ ਪ੍ਰਾਜੈਕਟ ਮਦਦਗਾਰ ਸਾਬਤ ਹੋਣ ਵਾਲਾ ਹੈ। ਇਸ ਤਕਨੀਕ ਤਹਿਤ ਤਿੰਨ ਜੋੜੀਆਂ ਪਸ਼ੂਆਂ ਨਾਲ ਹਰ ਰੋਜ਼ ਕਰੀਬ ਦਸ ਕਿੱਲੋਵਾਟ ਤੱਕ ਦੀ ਬਿਜਲੀ ਦਾ ਉਤਪਾਦਨ ਕਰ ਸਕਦੇ ਹਨ। ਇਸ ਤੋਂ ਨਾ ਕੇਵਲ ਪਸ਼ੂਆਂ ਦੀ ਦੁਰਦਸ਼ਾ ਨੂੰ ਰੋਕਿਆ ਜਾ ਸਕੇਗਾ, ਨਾਲ ਹੀ ਘੱਟ ਲਾਗਤ ਵਿੱਚ ਬਿਜਲੀ ਦਾ ਉਤਪਾਦਨ ਵੀ ਹੋਵੇਗਾ।
 ਰੋਜ਼ ਕਮਾ ਸਕਦੇ 2850 ਰੁਪਏ ਦਾ ਮੁਨਾਫ਼ਾ
ਖੋਜਕਰਤਾ ਤੇ ਲਾਡਵਾ ਗਊਸ਼ਾਲਾ ਪ੍ਰਧਾਨ ਆਨੰਦਰਾਜ ਦਾ ਕਹਿਣਾ ਹੈ ਕਿ ਦਸ ਕਿੱਲੋਵਾਟ ਯਾਨੀ ਪੰਜ ਕੇ.ਵੀ. ਮੋਟਰ, ਚਾਰ ਕੂਲਰ ਤੇ ਸੌ ਵਾਟ ਦੇ ਅੱਠ ਬਲਬ ਜਲਾਏ ਜਾ ਸਕਦੇ ਹਨ। ਦੋ ਜੋੜੀ ਬਲਦਾਂ ਦੀ ਢਾਈ ਘੰਟੇ ਦੀ ਮਿਹਨਤ ਤੇ ਤਿੰਨ ਜੋੜੀਆਂ ਨਾਲ ਦਸ ਕਿੱਲੋਵਾਟ ਬਿਜਲੀ ਪੈਦਾ ਹੋ ਸਕਦੀ ਹੈ। ਛੇ ਪਸ਼ੂਆਂ ਦਾ ਰੋਜ਼ ਦਾ ਚਾਰਾ ਖ਼ਰਚ ਇੱਕ ਹਜ਼ਾਰ ਰੁਪਏ ਦੇ ਕਰੀਬ ਹੁੰਦਾ ਹੈ। ਪਸ਼ੂਆਂ ਦਾ ਇਸਤੇਮਾਲ ਕਰਕੇ ਬਿਜਲੀ ਉਤਪਾਦਨ ਵਿੱਚ ਕਮਾਈ ਪ੍ਰਤੀ 24 ਘੰਟੇ 3850 ਰੁਪਏ ਯਾਨੀ ਚਾਰੇ ਦਾ ਖਰਚਾ ਕੱਢ ਕੇ 2850 ਰੁਪਏ ਦਾ ਰੋਜ਼ਾਨਾ ਮੁਨਾਫ਼ਾ।
ਖੇਤਾਂ ਦੀ ਸਿੰਜਾਈ ਲਈ ਅਚੂਕ ਸਾਬਤ ਹੋਵੇਗਾ ਤਰੀਕਾ
ਇਸ ਫ਼ਾਰਮੂਲੇ ਵਿਚ ਖੇਤ ਵਿੱਚ ਸਿੱਧੇ ਖੂਹਾਂ ਵਿੱਚ ਪਾਣੀ ਕੱਢਣ ਵਾਲੇ ਰਹਟ ਨੂੰ ਚਾਰ ਗਰਾਰੀਆਂ ਨਾਲ ਜੋੜਿਆ ਗਿਆ ਹੈ। ਰਹਟ ਦੇ ਸਾਰੇ ਪੁਰਜ਼ਿਆਂ ਨਾਲ ਬੇਅਰਿੰਗ ਤੇ ਗਰਾਰੀ ਲਾਉਣ ਨਾਲ ਚਲਾਉਣਾ ਬੇਹੱਦ ਸੌਖਾ ਹੋ ਗਿਆ ਹੈ। ਇੱਕ ਚੱਕਰ ਦੇ ਚਾਲੀ ਚੱਕਰ ਬਣਨ ਮਗਰੋਂ ਡਾਈਨਮੋ ਦੇ ਮਾਧਿਅਮ ਨਾਲ ਚੱਕਰਾਂ ਨੂੰ ਬਿਜਲੀ ਵਿੱਚ ਬਦਲਿਆ ਜਾਂਦਾ ਹੈ।
ਇਸ ਤਰ੍ਹਾਂ ਸਾਢੇ ਸੱਤ ਘੰਟੇ ਵਿੱਚ ਛੇ ਬਲੱਡ ਦਸ ਕਿੱਲੋਵਾਟ ਬਿਜਲੀ ਪੈਦਾ ਕਰ ਸਕਦੇ ਹਨ। ਇਸ ਤਰ੍ਹਾਂ ਇਸ ਬਿਜਲੀ ਦੀ ਵਰਤੋਂ ਮੋਟਰ ਚਲਾਉਣ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸ ਪ੍ਰਾਜੈਕਟ ਉੱਤੇ ਕੁੱਲ ਖ਼ਰਚ 50 ਹਜ਼ਾਰ ਰੁਪਏ ਹੈ ਜਦੋਂਕਿ ਖੇਤ ਵਿੱਚ ਇੱਕ ਟ੍ਰਾਂਸਫ਼ਾਰਮਰ ਲਾਉਣ ਉੱਤੇ ਡੇਢ ਲੱਖ ਰੁਪਏ ਦਾ ਖਰਚਾ ਲੱਗਦਾ ਹੈ।