ਬਾਘਾਪੁਰਾਣਾ (ਪ.ਪ.) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਚ. ਐੱਸ. ਬਰਾੜ ਪਬਲਿਕ ਸਕੂਲ ਵਿੱਚ ਧਰਤ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਪ੍ਰੋਗਰਾਮ ਦਾ ਸੰਚਾਲਨ ਯੈਲੋ ਹਾਊਸ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਸਾਰੇ ਬੱਚਿਆਂ ਤੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਸਭ ਤੋਂ ਪਹਿਲਾਂ ਬੱਚਿਆਂ ਅਤੇ ਅਧਿਆਪਕਾਂ  ਨੇ ਧਰਤ ਦਿਵਸ ਨਾਲ ਸੰਬੰਧਿਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਨਰਸਰੀ ਤੋਂ  ਦੂਜੀ ਜਮਾਤ  ਤੱਕ ਦੇ  ਸਾਰੇ ਵਿਦਿਆਰਥੀ ਹਰੇ ਰੰਗ ਦੀ ਸੁੰਦਰ ਪੋਸ਼ਾਕ ਵਿੱਚ ਤਿਆਰ ਹੋ ਕੇ ਆਏ ਸਨ । ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ । ਸੱਤਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਚਾਰਟ ਮੇਕਿੰਗ, ਸਲੋਗਨ ਅਤੇ ਪੋਸ਼ਟਰ ਮੇਕਿੰਗ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ । ਸਕੂਲ ਦੀ ਪ੍ਰਿੰਸੀਪਲ ਮਿਸਜ ਸੁਨੀਤਾ ਗੌਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਇਸ ਧਰਤ ਦਿਵਸ ਤੇ ਸਹੁੰ ਚੁਕਾਈ ਗਈ ਕਿ ਗਲੋਬਲ ਵਾਰਮਿੰਗ ਦੇ ਕਾਰਣ ਵੱਧ ਰਹੀ ਤਪਸ਼ ਨੂੰ ਰੋਕਣ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਉਣਗੇ । ਅੰਤ ਵਿੱਚ ਸਕੂਲ ਦੇ ਸੀ. ਈ. ਓ. ਦੇਵਰਾਜ ਚਾਵਲਾ ਅਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ।