ਤਰਨਤਾਰਨ (ਵਿਜੇ ਅਰੋੜਾ)- ਥਾਣਾ ਸਦਰ ਦੇ ਅਧੀਨ ਆਉਂਦੇ ਖੱਬੇ ਡੋਗਰਾ ਦੇ ਨਾਕੇ ਤੇ ਤਿੰਨ ਪੁਲਸਿ ਮੁਲਾਜ਼ਮ ਉਧਾਰ ਦੇ ਪੰਜ ਸੋ ਰੁਪਏ ਨੂੰ ਲੈ ਕੇ ਆਪਸ  ਵਿੱਚ ਝਗੜ ਪਏ ।ਮਲੀ ਜਾਣਕਾਰੀ ਮੁਤਾਬਕ  ਲੰਘੀ ਰਾਤ ਪੁਲਸਿ ਵੱਲੋਂ ਖੱਬੇ ਡੋਗਰਾ  ਨਾਕੇ ਤੇ ਤਿੰਨ ਮੁਲਾਜ਼ਮ  ਤਾਇਨਾਤ ਕੀਤੇ ਗਏ ਸਨ ।ਮਿਲੀ ਜਾਣਕਾਰੀ ਮੁਤਾਬਿਕ ਡਿਊਟੀ ਦੌਰਾਨ ਉਨਾਂ ਦੀ ਸ਼ਰਾਬ ਪੀਤੀ ਹੋਈ ਸੀ। ਇੱਕ ਦੂਜੇ ਨੂੰ ਦਿੱਤੇ ਹੋਏ ਉਧਾਰ ਪੈਸਆਿਂ ਨੂੰ ਲੈ ਕੇ ਆਪਸ ਵਿੱਚ ਭਿੜ  ਪਏ ਅਤੇ ਉਨ੍ਹਾਂ ਦੇ ਕਾਫ਼ੀ ਸੱਟਾ ਲਗੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਇਕ ਜਖਮੀ ਮੁਲਾਜ਼ਮ ਨੇ  ਕੇਵਲ ਸਿੰਘ ਨਾਮੀ ਮੁਲਾਜ਼ਮ ਤੇ ਦੋਸ਼ ਲਾਇਆ ਹੈ ਕ ਿਉਸ ਨੇ ਬਾਹਰੋ ਬੰਦੇ ਬੁਲਾ ਕੇ ਸਾਡੀ ਕੁੱਟਮਾਰ ਕਰਵਾਈ ਹੈ
ਇਸ  ਘਟਨਾ ਦਾ ਪਤਾ ਲਗਣ ਤੇ ਐਸ ਪੀ, ਡੀ ਐਸ ਪੀ,ਐਸ ਐਚ ਓ ਮੌਕੇ ਤੇ ਪਹੁੰਚੇ ਉਹਨਾਂ ਹਲਾਤਾਂ ਦਾ ਜਾਇਜ਼ਾ ਲੈ ਕੇ ਜਖਮੀ  ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾਇਆ ਝਗਡ਼ੇ ਦਾ ਪਤਾ ਲਗਾਉਣ ਲਈ ਜਾਚ ਆਰੰਭ ਦਿੱਤੀ  ਹੈ