ਮਲੋਟ (ਪ.ਪ.): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਕੱਲ੍ਹ ਪਖੰਡੀ ਸੌਦਾ ਸਾਧ ਦੇ ਪੈਰੋਕਾਰਾਂ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਰੋਸ ਵਜੋਂ ਅਤੇ ਪਰਚੇ ਵਿੱਚ ਧਾਰਾ ਦਾ ਵਾਧਾ ਕਰਵਾਉਣ ਲਈ ਸਿੱਖ ਸੰਗਤਾਂ ਜੱਥੇਦਾਰ ਸਹਿਬਾਨਾਂ ਅਤੇ ਪੰਥਕ ਆਗੂਆਂ ਵੱਲੋਂ ਥਾਣਾ ਕੋਟਭਾਈ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਦਾ ਘਿਰਾਓ ਕੀਤਾ ਗਿਆ ਅਤੇ ਸਿੱਖ ਸੰਗਤਾਂ ਦੀ ਮੰਗ ਅਨੁਸਾਰ ਦੋਸ਼ੀਆਂ ਉੱਪਰ ਧਾਰਾਂਵਾਂ ਵਿੱਚ ਵਾਧਾ ਕਰਵਾਇਆ । ਤਾਜ਼ਾ ਘਟਨਾ ਵਿੱਚ ਜੇਕਰ ਗਰੰਥੀ ਸਿੰਘ ਮੌਕੇ ਤੇ ਨਾ ਪਹੁੰਚਦਾ ਤਾਂ ਸੌਦਾ ਸਾਧ ਦੇ ਚੇਲੇ ਸਰੂਪ ਚੋਰੀ ਕਰਕੇ ਲੈ ਗਏ ਸਨ ਅਤੇ ਬਰਗਾੜੀ ਵਰਗਾ ਕਾਂਡ ਵਾਪਰ ਸਕਦਾ ਸੀ ਜੱਥੇਦਾਰ ਸਹਿਬਾਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਸੌਦਾ ਸਾਧ ਦੇ ਚੇਲੇ ਹਨ ਤੇ ਉਸਦੇ ਇਸ਼ਾਰੇ ਤੇ ਹੀ ਵੱਖ-ਵੱਖ ਥਾਵਾਂ ਤੇ ਬੇਅਦਬੀ ਕਰ ਰਹੇ ਹਨ । ਇਸ ਲਈ ਬੇਅਦਬੀ ਦੇ ਸਾਜਿਸ਼ ਕਰਤਾ ਸੌਦਾ ਸਾਧ ਨੂੰ ਰਿਮਾਂਡ ਤੇ ਪੰਜਾਬ ਲਿਆਦਾਂ ਜਾਵੇ ਤਾਂ ਕਿ ਬੇਅਦਬੀ ਦਾ ਸੱਚ ਸਾਹਮਣੇ ਆ ਸਕੇ ਜੱਥੇਦਾਰਾਂ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਸੌਦਾ ਸਾਧ ਨੂੰ ਪੂਰੀ ਸ਼ਹਿ ਦਿੱਤੀ ਤੇ ਹੁਣ ਕੈਪਟਨ ਦੀ ਕਾਂਗਰਸ ਸਰਕਾਰ ਪੂਰੀ ਸ਼ਹਿ ਦੇ ਰਹੀ ਹੈ ਜੋ ਅਤਿ ਨਿੰਦਣਯੋਗ ਹੈ ਰੋਸ ਮੁਜਾਹਰੇ ਵਿੱਚ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਜੱਥੇਦਾਰ ਤਖ਼ਤ ਦਮਦਮਾ ਸਾਹਿਬ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਜਥੇਦਾਰ ਤਖ਼ਤ ਕੇਸ਼ਗੜ ਸਾਹਿਬ ਬਾਬਾ ਹਰਭਜਨ ਸਿੰਘ, ਕਾਰ ਸੇਵਾ ਜੰਡ ਸਾਹਿਬ ਬਾਬਾ ਅਮਰਜੀਤ ਸਿੰਘ ਮਰਿਯਾਦਾ ਦਮਦਮੀ ਟਕਸਾਲ ਬਾਬਾ ਹਰਦੀਪ ਸਿੰਘ ਮਹਿਰਾਜ, ਦਲ ਖਾਲਸਾ ਭਾਈ ਸੁਖਵਿੰਦਰ ਸਿੰਘ, ਸਤਿਕਾਰ ਸਭਾ ਮਨਿੰਦਰ ਸਿੰਘ ਮੁਕਤਸਰ, ਭੁਝੰਗ ਦਲ ਭਾਈ ਗੁਰਦੀਪ ਸਿੰਘ, ਬਠਿੰਡਾ ਯੂਨਾਈਟਡ ਅਕਾਲੀ ਦਲ ਰਮਨਦੀਪ ਸਿੰਘ ਭੰਗਚੜੀ, ਅਕਾਲੀ ਦਲ 1920 ਹਰਜਿੰਦਰ ਸਿੰਘ ਬਾਜੇਕੇ, ਸਤਿਕਾਰ ਕਮੇਟੀ ਪੰਜਾਬ ਚਰਨਜੀਤ ਸਿੰਘ ਖਾਲਸਾ ਮਲੋਟ, ਸੁਖਪਾਲ ਸਿੰਘ ਗੋਨਿਆਣਾ ਏਕ ਨੂਰ ਖਾਲਸਾ ਫੌਜ਼, ਗਿਆਨੀ ਗੁਰਲਾਲ ਸਿੰਘ ਦਮਦਮੀ ਟਕਸਾਲ, ਗਿਆਨੀ ਪਰਤਾਪ ਸਿੰਘ ਧਰਮੀ ਫੌਜੀ, ਰਣਜੀਤ ਸਿੰਘ ਡੋਡ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿੱਚ 28 ਤਾਰੀਕ ਨੂੰ ਧੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਅਰੰਭ ਕਰਕੇ 30 ਅਪ੍ਰੈਲ ਨੂੰ ਭੋਗ ਪਸ਼ਚਾਤਾਪ ਸਮਾਗਮ ਵਜੋਂ ਪਾਏ ਜਾਣਗੇ ਸਾਰੇ ਪੰਥ ਦਰਦੀ । ਇਸ ਸਮੇਂ 30 ਅਪ੍ਰੈਲ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪਿੰਡ ਭੂੰਦੜ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ।