ਬਾਘਾਪੁਰਾਣਾ (ਪ.ਪ.): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ. ਐਜੂ. ਸੀ. ਸੈ. ਸਕੂਲ ਦਾ ਬਾਰਵੀ ਸ੍ਰੇਣੀ ਦਾ ਨਤੀਜਾ ਸਾਨਦਾਰ ਰਿਹਾ। ਇਸ ਸੰਸਥਾ ਦੇ ਵਿਦਿਆਰਥੀਆਂ ਨੇ ਮੈਡੀਕਲ, ਨਾਨ-ਮੈਡੀਕਲ ਕਾਮਰਸ ਤੇ ਆਰਟਸ ਵਿੱਚੋ ਮੱਲਾ ਮਾਰੀਆਂ। ਸਾਇੰਸ ਗਰੁੱਪ (ਨਾਨ-ਮੈਡੀਕਲ) ਵਿੱਚ ਅਮਨਦੀਪ ਕੌਰ ਪੁੱਤਰੀ ਜਗਜੀਤ ਸਿੰਘ ਨੇ 93 ਫੀਸਦੀ 417 ਅੰਕ ਪ੍ਰਾਪਤ ਕਰਕੇ ਜਿਲੇ ਭਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਨੇ 409/450 ਨੇ 91 ਫੀਸਦੀ ਅਮਨਪ੍ਰੀਤ ਕੌਰ ਗਿੱਲ ਪੁੱਤਰੀ ਕੇਵਲ ਸਿੰਘ ਨੇ 400/450 ਨੇ 89 ਫੀਸਦੀ, ਗਗਨਦੀਪ ਕੌਰ ਪੁੱਤਰੀ ਪਰਮਜੀਤ ਸਿੰਘ ਨੇ 394/450 ਨੇ 88 ਫੀਸਦੀ ਅੰਕ, ਕਮਲਪ੍ਰੀਤ ਕੌਰ ਪੁੱਤਰੀ ਰਣਧੀਰ ਸਿੰਘ ਨੇ 396/450 ਨੇ 86 ਫੀਸਦੀ, ਕਮਲਪ੍ਰੀਤ ਕੌਰ ਪੁੱਤਰੀ ਬਖਤੌਰ ਸਿੰਘ ਨੇ 383/450 ਨੇ 85 ਫੀਸਦੀ ਤੇ ਸੰਦੀਪ ਕੌਰ ਪੁੱਤਰੀ ਦਲਜੀਤ ਕੌਰ ਨੇ 370/450 ਨੇ 83 ਫੀਸਦੀ ਅੰਕ, ਮਹਿਕਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ ਨੇ 373/450 ਨੇ 83 ਫੀਸਦੀ, ਵਿਵੇਕ ਕੁਮਾਰ ਪੁੱਤਰ ਬ੍ਰਿਜ਼ ਲਾਲ ਨੇ 370/450 ਨੇ 82 ਫੀਸਦੀ, ਦਿਨੇਸ ਕੁਮਾਰ ਪੁੱਤਰ ਲਖਵਿੰਦਰ ਸਿੰਘ ਨੇ 366/450 ਨੇ 81 ਫੀਸਦੀ, ਹਰਸਿੱਕਾ ਬਾਂਸਲ ਪੁੱਤਰੀ ਰਜਿੰਦਰ ਕੁਮਾਰ ਨੇ 364/450 ਨੇ 81 ਫੀਸਦੀ, ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੇ 361/450 ਨੇ 81 ਫੀਸਦੀ ਤੇ ਮੈਡੀਕਲ ਵਿੱਚੋ ਨੇਹਾ ਪੁੱਤਰੀ ਰਜਿੰਦਰ ਸਿੰਘ ਨੇ 391 ਨੇ 87 ਫੀਸਦੀ ਮਨੀ ਗਰਗ ਪੁੱਤਰੀ ਸੋਮਨਾਥ ਨੇ 372/450 ਨੇ 83 ਫੀਸਦੀ ਮਨਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ ਨੇ 356/450 ਨੇ 79 ਫੀਸਦੀ ਤੇ ਕਾਮਰਸ ਗਰੁੱਪ ਵਿੱਚੋ ਪੰਕੁਸ਼ ਝੰਜੀ ਪੁੱਤਰ ਜਸਵੀਰ ਕੁਮਾਰ ਨੇ 397/450 ਨੇ 88 ਫੀਸਦੀ, ਹਿਮਾਸੀ ਪੁੱਤਰੀ ਸੁਰਿੰਦਰ ਕੁਮਾਰ ਨੇ 375/450 ਨੇ 83 ਫੀਸਦੀ ਗਗਨਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ 357/450 ਨੇ 79 ਫੀਸਦੀ ਅੰਕ ਪ੍ਰਾਪਤ ਕੀਤੇ। ਤੇ ਆਰਟਸ ਗਰੁੱਪ ਵਿੱਚੋਂ ਮਨਪ੍ਰੀਤ ਕੌਰ ਪੁੱਤਰੀ ਬੱਬੂ ਸਿੰਘ ਨੇ 378/450 ਨੇ 84 ਫੀਸਦੀ ਤੇ ਮਨਦੀਪ ਕੌਰ ਪੁੱਤਰੀ ਤੀਰਥ ਸਿੰਘ ਨੇ 366/450 ਨੇ 81 ਫੀਸਦੀ ਅੰਕ, ਅਰਸ਼ਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ 339/450 ਨੇ 75 ਫੀਸਦੀ ਅੰਕ ਪ੍ਰਾਪਤ ਕੀਤੇ। ਇੰਨਾ ਮਾਣਮੱਤੀਆ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ ਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਵਿਸ਼ੇਸ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਤੇ ਵਿੱਦਿਆਰਥੀਆਂ ਦੇ ਮਾਤਾ ਪਿਤਾ ਤੇ ਸਮੂਹ ਸਕੂਲ ਸਟਾਫ ਨੂੰ ਇਸ ਸਾਨਦਾਰ ਨਤੀਜੇ ਦੀ ਵਧਾਈ ਦਿੱਤੀ। ਇਸ ਸਮੇਂ ਪਹਿਲੇ ਸਥਾਨ ਤੇ ਰਹੀ ਵਿਦਿਆਰਥਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਿਸ ਅਮਨਦੀਪ ਕੌਰ ਤੇ ਨੇਹਾ ਨੇ ਕਿਹਾ ਕਿ ਇਹ ਪ੍ਰਾਪਤੀ ਉਨ੍ਹਾ ਨੇ ਬਿਨਾ ਕਿਸੇ ਟਿਊਸ਼ਨ ਤੋਂ ਪ੍ਰਾਪਤ ਕੀਤੀ ਹੈ। ਇਹ ਪ੍ਰਾਪਤੀ ਸਕੂਲ ਸਟਾਫ ਦੀ ਮਿਹਨਤ ਦੀ ਪ੍ਰਾਪਤੀ ਹੈ।