ਬਾਘਾਪੁਰਾਣਾ (ਪ.ਪ.): ਜਿਲ੍ਹਾ ਮੋਗਾ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਠੱਠੀ ਭਾਈ ਵਿਖੇ ਬਸਤੀ ਦੇ ਨੇੜੇ ਠੇਕਾ ਖੋਲਣ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਐੱਸ.ਡੀ.ਐੱਮ. ਬਾਘਾਪੁਰਾਣਾ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਲੋਕਾਂ ਨੇ ਮੰਗ ਕੀਤੀ ਹੈ ਪਿਛਲੇ ਦਿਨੀਂ ਠੇਕੇਦਾਰਾਂ ਵੱਲੋਂ ਬੰਬੀਹਾ ਭਾਈ ਦੀ ਸੜਕ ਉੱਪਰ ਬਸਤੀ ਨੇੜੇ ਠੇਕਾ ਖੋਲ੍ਹ ਦਿੱਤਾ ਸੀ । ਉਸ ਨੂੰ ਤੁਰੰਤ ਬਸਤੀ ਤੋਂ ਦੂਰ ਕਰਵਾਇਆ ਜਾਵੇ ਤਾਂ ਜੋ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾਂ ਆਵੇ । ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਠੇਕੇਦਾਰਾਂ ਨੇ ਧੱਕੇ ਨਾਲ ਗਰੀਬ ਬਸਤੀ ਦੇ ਨੇੜ ਠੇਕਾ ਖੋਲਿਆ ਹੈ ਤੇ ਉਨ੍ਹਾਂ ਇਸ ਸਬੰਧੀ ਐੱਸ.ਡੀ.ਐੱਮ. ਨੂੰ ਜਾਣੂ ਕਰਵਾ ਦਿੱਤਾ ਹੈ ਅਗਰ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾਂ ਦਿੱਤਾ ਤਾਂ ਠੇਕੇ ਦੇ ਬਾਹਰ ਧਰਨਾਂ ਲਗਾਉਣ ਲਈ ਮਜ਼ਬੂਰ ਹੋਣਗੇ । ਮੰਗ ਪੱਤਰ ਦੇਣ ਲਈ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ ।