ਬਾਘਾਪੁਰਾਣਾ ( ਬਿਊਰੋ) :  ਪੰਜਾਬ ਵਿੱਚ ਪਿਛਲੇ ਦਿਨੀਂ ਨਵ ਨਿਯੁਕਤ ਬਿਜਲੀ ਮੰਤਰੀ ਜਿਲ੍ਹਾ ਮੋਗਾ ਦੇ ਹਲਕਾ ਬਾਘਾਪੁਰਾਣਾ ਵਿੱਚ ਕਿਸੇ ਸਬਕਾ ਅਕਾਲੀ ਐਮ ਸੀ ਤੇ ਨਵੇਂ ਬਣੇ ਕਾਂਗਰਸੀ ਦੇ ਘਰ ਵਿਸ਼ੇਸ਼ ਤੌਰ ਤੇ ਪਹੁੰਚੇ. ਜਿੱਥੇ ਉਨ੍ਹਾਂ ਦਾ ਸੁਆਗਤ ਕਰਨ ਲਈ ਬਾਘਾਪੁਰਾਣਾ ਬਿਜਲੀ ਬੋਰਡ ਦੇ ਐਕਸੀਅਨ ਵਿਜੇ ਕੁਮਾਰ ਬਾਂਸਲ, ਐਸ ਡੀ ਓ ਮੋਹਨ ਸਿੰਘ ਵੀ ਹਜਾਰ ਰਹੇ । ਹੈਰਾਨੀ ਉਦੋਂ ਹੋਈ ਜਦੋਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੇ ਬਿਜਲੀ ਮੰਤਰੀ ਕਾਂਗੜ ਦਾ ਬਾਘੇਪੁਰਾਣੇ ਆਉਣ ਦਾ ਉਨ੍ਹਾਂ ਨੂੰ ਕੁਝ ਪਤਾ ਨਹੀਂ ਤੇ ਨਾ ਕਿਸੇ ਕਾਂਗਰਸੀ ਵਰਕਰਾਂ ਨੂੰ ਪਤਾ ਹੈ।
ਕਾਂਗੜ ਦੇ ਇਸ ਦੌਰੇ ਨੂੰ ਲੈ ਕੇ ਹਲਕਾ ਬਾਘਾਪੁਰਾਣਾ ਦੇ ਕਾਂਗਰਸੀ ਨਿਰਾਸ਼ ਹੋ ਗਏ ਹਨ।  ਕੁੱਝ ਕਾਂਗਰਸੀਆ ਨੇ ਆਪਣਾ ਨਾਮ ਨਾ ਛਾੱਪਣ ਦੀ ਸ਼ਰਤ ਤੇ ਇਥੋਂ ਤੱਕ ਕਿਹ ਦਿੱਤਾ ਕਿ ਜਿਹੜੇ ਲੋਕ ਪਿਛਲੀ ਅਕਾਲੀ ਸਰਕਾਰ ਦੌਰਾਨ ਫਾਇਦੇ ਲੈਂਦੇ ਰਹੇ ਉਹ ਹੀ ਹੁਣ ਕਾਂਗਰਸ ਸਰਕਾਰ ਵਿੱਚ ਆਪਣਾ ਦਬਦਬਾ ਬਨਾਉਣ ਲਈ ਜੋਰ ਲਗਾ ਰਹੇ ਹਨ ਤੇ ਉਨ੍ਹਾਂ ਇਹ ਵੀ ਆਖਿਆ ਕਿ ਕੈਪਟਨ ਸਾਹਿਬ ਨੂੰ ਆਪਣੇ ਮੰਤਰੀਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਜਿਹੜੇ ਕਾਂਗਰਸੀਆਂ ਨੇ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਦਲ ਵਲੋਂ ਕੀਤੇ ਗਏ ਧੱਕੇ ਦਾ ਸ਼ਿਕਾਰ ਹੋਣਾ ਪਿਆ ਸੀ ਉਨ੍ਹਾਂ ਦੀ ਸਾਰ ਪਹਿਲਾਂ ਲੈਣੀ ਚਾਹੀਦੀ ਹੈ ਨਹੀਂ ਤਾਂ ਲੋਕ ਸਭਾ ਚੋਣਾਂ ਕੋਈ ਜਿਆਦਾ ਦੂਰ ਨਹੀਂ ਹਨ, ਜਿਸ ਦਾ ਖੁਮਿਆਜਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ।
ਜਦੋਂ ਇਸ ਸਬੰਧੀ ਗੁਰਪ੍ਰੀਤ ਕਾਂਗੜ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਪੀ.ਏ. ਨੇ ਫੋਨ ਚੱਕਣਾ ਮੁਨਾਸਿਫ ਨਾ ਸਮਝਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸਪੁਤਰ ਹਰਮਨਵੀਰ ਕਾਂਗੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਜਿਸ ਆਗੂ ਦੇ ਉਹ ਘਰ ਗਏ ਹਨ ਉਹ ਉਨ੍ਹਾਂ ਦਾ ਪਰਿਵਾਰਕ ਦੋਸਤ ਹੈ ਤੇ ਉਹ ਮੰਤਰੀ ਬਨਣ ਤੋਂ ਬਾਅਦ ਅੰਮ੍ਰਿਤਸਰ ਜਾ ਰਹੇ ਸਨ ਜਿਸ ਵੇਲੇ ਉਹ ਜਾਂਦੇ ਜਾਂਦੇ ਆਪਣੇ ਦੋਸਤ ਨੂੰ ਮਿਲ ਗਏ। ਪਰ ਇਥੇ ਗੌਰਤਲਬ ਹੈ ਕਿ ਬਿਜ਼ਲੀ ਜ਼ੋਨ ਦੇ ਐਕਸੀਅਨ ਨੂੰ ਕਾਂਗੜ ਸਾਹਿਬ ਦੀ ਇਸ ਚੁੱਪ ਚੁਪੀਤੀ ਫੇਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਪਰ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਦਰਸ਼ਨ ਬਰਾੜ ਨੂੰ ਇਸ ਸਬੰਧੀ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਗਿਆ