ਬਾਘਾਪੁਰਾਣਾ    (ਪ ਪ ) ਸਾਰੇ ਹੀ ਸੰਸਾਰ  ਵਿੱਚ  ਜਾਣਿਆ ਜਾਂਦਾ ਮਾਲਵੇ  ਦਾ ਪ੍ਰਸਿੱਧ  ਧਾਰਮਿਕ  ਅਸਥਾਨ  ਮਨੁੱਖਤਾ ਦੀ  ਭਲਾਈ ਦਾ ਕੇਂਦਰ  ਸਮਾਜ  ਭਲਾਈ  ਅਤੇ  ਧਰਮ  ਪ੍ਰਚਾਰ  ਵਿੱਚ  ਮੋਹਰੀ  ਜਾਣਿਆਂ  ਜਾਦਾ ਗੁਰਦੁਆਰਾ  ਸ਼ਹੀਦ ਬਾਬਾ  ਤੇਗਾ ਸਿੰਘ  ਤਪ ਅਸਥਾਨ  ਸੱਚਖੰਡ ਵਾਸੀ ਸੰਤ ਬਾਬਾ  ਨਛੱਤਰ ਸਿੰਘ ਜੀ  ਚੰਦ ਪੁਰਾਣਾ  ਮੋਗਾ ਦੇ ਮੁੱਖ  ਸੇਵਾਦਾਰ  ਸਮਾਜ ਸੇਵੀ  ਸੰਤ ਬਾਬਾ  ਗੁਰਦੀਪ ਸਿੰਘ  ਦੇ ਉਤਮ ਉਪਰਾਲੇ ਨਾਲ  ਵੈਸਾਖ ਮਹੀਨੇ ਦੀ  ਪੂਰਨਮਾਸ਼ੀ  ਤੇ 30 ਅਪ੍ਰੈਲ  ਦਿਨ  ਸੋਮਵਾਰ ਨੂੰ  ਗੁਰੂਆਂ ਦੇ  ਸਾਜੇ ਹੋਏ  ਪੰਜ ਪਿਆਰੇ  ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੰਡੇਬਾਟੇ ਦਾ ਅੰਮ੍ਰਿਤ ਸੰਚਾਰ  ਕਰਵਾਉਣਗੇ  ਬਾਬਾ ਗੁਰਦੀਪ ਸਿੰਘ  ਵਲੋਂ  ਬੇਨਤੀ ਹੈ ਕਿ  ਜਿਹੜੇ  ਪ੍ਰਾਣੀ ਹਜੇ ਤਕ ਗੁਰੂ  ਵਾਲੇ  ਨਹੀ ਬਣੇ ਉਹ ਗੁਰਦੁਆਰਾ ਸਾਹਿਬ ਵਿਖੇ  ਸਵੇਰੇ  10ਵਜੇ ਨੂੰ  ਪਹੁੰਚ  ਜਾਣ । ਅੰਮ੍ਰਿਤ  ਅਭਿਲਾਸ਼ੀਆ ਨੂੰ  ਗੁਰੂ ਘਰ  ਵਲੋਂ  ਫਰੀ ਦਿੱਤੇ ਜਾਣਗੇ  ਅਤੇ  ਬਸਤਰ ਵੀ ਵੰਡੇ  ਜਾਣਗੇ  20 ਕਿਲੋਮੀਟਰ ਦੀ ਦੂਰੀ ਤੋਂ  ਆਉਣ ਵਾਲੀ  ਸੰਗਤ ਨੂੰ  ਕਰਾਇਆ  ਵੀ ਦਿੱਤਾ  ਜਾਵੇਗਾ  ਇਸ ਮੌਕੇ ਸੰਤ ਬਾਬਾ  ਗੁਰਦੀਪ ਸਿੰਘ  ਨੇ  ਅੱਗੇ  ਜਾਣਕਾਰੀ  ਦਿੰਦਿਆਂ ਦੱਸਿਆ ਕਿ  ਸਵੇਰੇ  ਸ਼੍ਰੀ  ਅਖੰਡ ਪਾਠਾਂ ਦੀ ਲੜੀ ਦੇ  ਭੋਗ ਪਾਏ ਜਾਣਗੇ ਅਤੇ  ਉਪਰੰਤ  ਰਬੀ ਬਾਣੀ ਦਾ ਕੀਰਤਨ  ਹੋਵੇਗਾ  ਅਤੇ  ਸਵੇਰੇ  8 ਵਜੇ ਤੋਂ ਲੈ ਕੇ  ਦੁਪਿਹਰ  ਦੋ ਵਜੇ ਤੱਕ  ਧਾਰਮਿਕ  ਦਿਵਾਨ ਸਜਾਏ ਜਾਣਗੇ । ਆਓ ਅੰਮ੍ਰਿਤ ਦੀ ਦਾਤ ਪ੍ਰਾਪਤ  ਕਰਕੇ ਗੁਰੂ  ਦੇ ਪੁੱਤਰ  ਬਣੀਏ  ਅਤੇ ਦਿਵਾਨ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ  । ਇਸ ਮੌਕੇ ਬਾਬਾ ਜੀ  ਨਾਲ  ਹੈਡ ਗ੍ਰੰਥੀ  ਸੁਚਾ ਸਿੰਘ ,  ਅਜਮੇਰ ਸਿੰਘ,  ਸੁਖਦੇਵ ਸਿੰਘ,  ਗੁਰਜੰਟ  ਸਿੰਘ  ਪ੍ਰਧਾਨ, ਰਾਜਵਿੰਦਰ ਸਿੰਘ  ਸੁਲਗਣੀ ,  ਹਰਜੀਤ ਸਿੰਘ  ਮੋਗਾ ਅਤੇ  ਭਾਈ ਚਮਕੌਰ ਸਿੰਘ  ਚੰਦ ਪੁਰਾਣਾ  ਹਾਜਰ ਸਨ  ।