ਮੋਗਾ (ਪ.ਪ.)- ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚੋ ਨਸ਼ੇ ਦੀ ਬੁਰਾਈ ਦਾ ਮੁਕੰਮਲ ਸਫਾਇਆ ਕਰਨ ਲਈ ਆਰੰਭੀ ਡੈਪੋ ਮੁਹਿੰਮ ਤਹਤਿ ਡਰੱਗ ਅਬੂਜ਼ ਪ੍ਰੈਵੈਨਸ਼ਨ ਅਫਸਰਾਂ (ਡੈਪੋ)  ਨੂੰ ਸਿਖਲਾਈ ਦਿੱਤੀ ਜਾਣੀ ਹੈ, ਤਾਂ ਜੋ ਉਹ ਘਰ-ਘਰ ਜਾ ਕੇ ਨਸ਼ੇ ਖਲਾਫ ਲੋਕਾਂ ਨੂੰ ਜਾਗਰੂਕ ਕਰ ਸਕਣ। ਇਹ ਜਾਣਕਾਰੀ ਜ਼ਲੇ ਦੇ ਡਪਿਟੀ ਕਮਸ਼ਿਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦਿੱਤੀ। ਡਪਿਟੀ ਕਮਸਿਨਰ ਨੇ ਦੱਸਿਆ ਕਿ ਇੰਨਾ ਡੈਪੋ ਨੂੰ ਸਖਿਲਾਈ ਦੇਣ ਲਈ ਹਰੇਕ ਸਬ ਡਵੀਜ਼ਨ ਵਿੱਚ ਗਰਾਂਊਂਡ ਲੈਵਲ ਟ੍ਰੇਨਰ ( ਜੀ.ਐਲ.ਟੀ.) ਭਰਤੀ ਕੀਤੇ ਜਾਣੇ ਹਨ। ਉਨਾਂ ਦੱਸਆਿ ੧ ਮਈ ੨੦੧੮ ਨੂੰ ਸਵੇਰੇ ੯ ਵਜੇ ਐਸ.ਡੀ.ਐਮ. ਦਫ਼ਤਰ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਖੇ ਇੰਟਰਵਿਊ ਰੱਖੀ ਗਈ ਹੈ। ਉਨਾਂ ਦੱਸਆਿ ਕਿ ਜੀ.ਐਲ.ਟੀ ਦੀ ਨਯੁਕਤੀ ਲਈ ਉਮੀਦਵਾਰ ਦੀ ਘੱਟੋਂ ਘੱਟ ਯੋਗਤਾ ਗ੍ਰੈਜੁਏਸ਼ਨ ਹੋਵੇ ਅਤੇ ਉਮੀਦਵਾਰ ਨੂੰ ਬੋਲਣ ਕਲਾ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਅਤੇ ਪੰਜਾਬੀ ਵਿੱਚ ਕੰਮ ਕਰਨ ਦੀ ਯੋਗਤਾ ਹੋਵੇ। ਉਨਾਂ ਦੱਸਆਿ ਕਿ ਚੁਣੇ ਗਏ ਉਮੀਦਵਾਰਾਂ ਨੂੰ ਕੇਵਲ ਉਨਾਂ ਦਿਨਾਂ ਦੌਰਾਨ ਜਦੋਂ ਉਨਾਂ ਨੂੰ ਕੰਮ ਲਈ ਬੁਲਾਇਆ ਜਾਵੇਗਾ ਪ੍ਰਤੀ ਦਨਿ ੧੦੦੦ ਰੁਪਏ ਦੀ ਉੱਕਾ ਪੁੱਕਾ ਮਾਣ ਭੱਤਾ ਦਿੱਤਾ ਜਾਵੇਗਾ। ਇਹ ਭਰਤੀ ਅਸਥਾਈ ਤੌਰ ‘ਤੇ ਹੋਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ ਉਸ ਸਮੇਂ ਦੌਰਾਨ ਦੀ ਹੀ ਅਦਾਇਗੀ ਹੋਵੇਗੀ, ਜਦੋਂ ਕੰਮ ਕਰਵਾਇਆ ਜਾਵੇਗਾ। ਚਾਹਵਾਨ ਊਮੀਦਵਾਰ ੧ ਮਈ ੨੦੧੮ ਨੂੰ ਐਸ.ਡੀ.ਐਮ. ਦਫ਼ਤਰ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਖੇ ਇੰਟਰਵਿਊ ਲਈ ਆਪਣੇ ਅਸਲ ਦਸਤਾਵੇਜਾਂ ਸਮੇਤ ਸਵੇਰੇ ੯ ਵਜੇ ਪਹੁੰਚ ਕਰਨ।