ਬਾਘਾਪੁਰਾਣਾ (ਬਿਊਰੋ) :
ਐਚ  ਐਸ ਬਰਾੜ  ਪਬਲਿਕ ਸਕੂਲ ਵਿਚ  ਪੰਜਾਬੀ  ਅਤੇ ਅੰਗਰੇਜ਼ੀ ਦੀ ਸੁੰਦਰ  ਲਿਖਾਈ  ਵਿੱਚ  ਨਿਪੁੰਨਤਾ  ਹਾਸਲ  ਕਰ ਚੁੱਕੇ  ਸ ਪ ਸ ਸਲੀਣਾ (  ਮੋਗਾ ) ਦੇ ਮੁੱਖ  ਅਧਿਆਪਕ  ਗੁਰਪ੍ਰੀਤ ਸਿੰਘ  ਵਲੋਂ  ਸੁੰਦਰ  ਲਿਖਾਈ ਦੇ  ਮਿਸ਼ਨ  ਤਹਿਤ  ਪਹਿਲਾਂ  ਅਧਿਆਪਕਾਂ ਦੀ   ਲਿਖਣ ਕੌਸ਼ਲ  ਯੋਗਤਾ  ਸੰਬੰਧੀ  ਵਰਕਸ਼ਾਪ  ਲਗਾਈ ਗਈ ਸੀ  । ਇਸੇ  ਉਦੇਸ਼ ਨੂੰ  ਮੁੱਖ  ਰੱਖਦਿਆਂ  ਸਕੂਲ ਵਿਚ  ਛੇਵੀਂ ਤੋਂ  ਬਾਰਵੀਂ  ਜਮਾਤ  ਤਕ ਦੇ ਵਿਦਿਆਰਥੀਆਂ ਲਈ  ਵਿਸ਼ੇਸ਼ ਤੌਰ ਤੇ  ਵਰਕਸ਼ਾਪ  ਲਗਾਈ । ਜਿਸ  ਵਿੱਚ ਉਨ੍ਹਾਂ ਨੇ  ਵਿਦਿਆਰਥੀਆਂ ਨੂੰ  ਦੱਸਿਆ ਕਿ  ਪੰਜਾਬੀ  ਅਤੇ ਅੰਗਰੇਜ਼ੀ ਦੀ  ਲਿਖਾਈ ਨੂੰ  ਕਿਵੇਂ  ਬਹੁਤ  ਹੀ ਸਰਲ  ਤਰੀਕੇ ਨਾਲ  ਸਿੱਖ  ਸਕਦੇ  ਹਾਂ  । ਉਨ੍ਹਾਂ ਨੇ  ਕੁਝ  ਨੁਕਤੇ ਵੀ ਸਾਝੇ  ਕੀਤੇ । ਇਸ ਵਿੱਚ  ਉਨ੍ਹਾਂ ਨੇ ਦੱਸਿਆ ਕਿ  ਕਿਵੇਂ  ਪੁਰਾਣੇ ਸਮੇਂ  ਬਚਿਆ ਦੀ  ਲਿਖਾਈ  ਵਲ ਵਿਸ਼ੇਸ਼ ਤੌਰ ਤੇ  ਧਿਆਨ ਦਿੱਤਾ  ਜਾਦਾ ਸੀ । ਪਰ ਅੱਜ ਦੇ  ਮੌਜੂਦਾ  ਸਮੇਂ ਵਿੱਚ  ਬੱਚਿਆਂ ਦੀ  ਲਿਖਣ ਕੌਸਲ  ਕਲਾ  ਘਟਦੀ ਜਾ ਰਹੀ  ਹੈ । ਜਿਸ ਕਾਰਨ  ਮੁੱਖ  ਅਧਿਆਪਕ  ਗੁਰਪ੍ਰੀਤ ਸਿੰਘ  ਵਲੋਂ  ਸੁੰਦਰ  ਲਿਖਾਈ ਨੂੰ  ਮੋਹਰੀ  ਲਿਖਾਈ  ਬਣਾਉਣ  ਵਿੱਚ  ਵਿਸ਼ੇਸ਼  ਹੰਭਲਾ ਮਾਰਿਆ  ਜਾ ਰਿਹਾ  ਹੈ ।ਇਸ  ਦੌਰਾਨ  ਸਕੂਲ ਦੇ  ਅਧਿਆਪਕਾਂ ਦੀ  ਲਿਖਾਈ  ਪ੍ਰਤੀਯੋਗਤਾ  ਵੀ ਕਰਵਾਈ ਗਈ  । ਸਕੂਲ ਦੇ ਪ੍ਰਿੰਸੀਪਲ  ਸੁਨੀਤਾ  ਗੌਰ  ਨੇ ਕਿਹਾ ਕਿ  ਭਵਿੱਖ ਵਿੱਚ  ਹੋਰ ਵੀ  ਵਰਕਸ਼ਾਪਾਂ  ਲਗਾਈਆਂ  ਜਾਣਗੀਆਂ  ਤਾਂ ਜੋ ਇਸ  ਸਕੂਲ ਦੇ  ਸਾਰੇ  ਵਿਦਿਆਰਥੀਆਂ ਦੀ  ਲਿਖਣ ਕੌਸ਼ਲ  ਕਲਾ  ਵਿਚ ਨਿਪੁੰਨਤਾ  ਲਿਆਦੀ ਜਾ  ਸਕੇ। ਅੰਤ ਵਿੱਚ  ਸਕੂਲ ਦੇ  ਸੀ ਈ ਓ  ਦੇਵ ਰਾਜ  ਚਾਵਲਾ ਅਤੇ  ਪ੍ਰਿੰਸੀਪਲ  ਵਲੋਂ  ਗੁਰਪ੍ਰੀਤ ਸਿੰਘ  ਨੂੰ  ਸਨਮਾਨਿਤ ਕੀਤਾ ਗਿਆ  । ਇਸ ਮੌਕੇ  ਸਮੂਹ  ਸਟਾਫ  ਵੀ ਹਾਜ਼ਰ ਸੀ  ।