ਬਾਘਾਪੁਰਾਣਾ (ਬਿਊਰੋ) : ਪੰਜਾਬ ਦੇ ਉਘੇ ਵਿਗਿਆਨੀ ਅਮਰ ਸਿੰਘ ਅਜ਼ਾਦ ਵਲੋਂ ਪਿਛਲੇ ਦਿਨੀਂ ਸਰਕਾਰ ਦੁਆਰਾ ਚਲਾਈ ਗਈ ਟੀਕਾਕਰਨ ਮੁਹਿਮ ਦਾ ਸੱਚ ਲੋਕਾਂ ਸਾਹਮਣੇ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਵਲੋਂ ਅਮਰ ਸਿੰਘ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸੀ। ਇਸ ਸਬੰਧੀ ਅੱਜ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਘਾਪੁਰਾਣਾ ਵਿ ਚੋਣਵੇਂ ਪਤਰਕਾਰਾਂ ਨਾਲ ਪ੍ਰੈਸ ਮੀਟਿੰਗ ਕਰਕੇ ਦਸਿਆ ਕਿ ਜੋ ਇਹ ਸਰਕਾਰ ਦੁਆਰਾ ਧੱਕਾ ਕੀਤਾ ਜਾ ਰਿਹਾ ਹੈ ਇਹ ਪੂਰਨ ਤੌਰ ਤੇ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਹਰੇਕ ਆਦਮੀ ਨੁੰ ਆਪਣੀ ਗੱਲ ਰੱਖਣ ਦਾ ਹੱਕ ਦਿੰਦਾ ਹੈ ਤੇ ਸਰਕਾਰ ਦਾ ਇੰਜ ਵਿਹਾਰ ਸ਼ਰੇਆਮ ਇਹ ਪ੍ਰਤੀਤ ਕਰਵਾਉਂਦਾ ਹੈ ਕਿ ਜੋ ਵੀ ਸਰਕਾਰ ਖਿਲਾਫ ਚਲੇਗਾ ਉਸਨੂੰ ਇਸੇ ਤਰ੍ਹਾਂ ਹੀ ਪਰਚਾ ਕਰਕੇ ਉਸਦੀ ਅਵਾਜ਼ ਨੂੰ ਦਬਾਅ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋ. ਅਮਰ ਸਿੰਘ ਅਜ਼ਾਦ ਇਕ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਅਤੇ ਉਨ੍ਹਾਂ ਦੁਆਰਾ ਜੋ ਵੀ ਕਿਹਾ ਗਿਆ ਸੀ ਉਸ ਉਪਰ ਗੌਰ ਕਰਨ ਦੀ ਲੋੜ ਸੀ ਨਾ ਕਿ ਪਰਚਾ ਕਰਨ ਦੀ ਲੋੜ ਸੀ। ਉਨ੍ਹਾਂ ਕਿਹਾ ਜੇਕਰ ਕਿਸੇ ਸੰਸਥਾ ਜਾਂ ਸਰਕਾਰ ਨੂੰ ਉਨ੍ਹਾਂ ਨਾਲ ਸਹਿਮਤੀ ਨਹੀਂ ਸੀ ਤਾਂ ਉਨ੍ਹਾਂ ਨਾਲ ਤਰਕ ਦੇ ਅਧਾਰ ਤੇ  ਗੱਲ ਕਰਨੀ ਚਾਹੀਦੀ ਪਰ ਸਰਕਾਰ ਦੇ ਇਸਦੇ ਉਲਟ ਚੱਲਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣਾ ਹੀ ਚੰਗਾ ਸਮਝਿਆ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਸਰਕਾਰ ਜਲਦ ਤੋਂ ਜਲਤ ਅਮਰ ਸਿੰਘ ਅਜ਼ਾਦ ਦਾ ਪਰਚਾ ਖਾਰਜ ਕਰਵਾਏ ਅਤੇ ਲੋਕਤੰਤਰ ਦਾ ਘਾਣ ਕਰਨਾ ਬੰਦ ਕਰੇ।