ਬਾਘਾਪੁਰਾਣਾ (ਬਿਊਰੋ) : ਪੰਜਾਬ  ਕੋ ਐਜੂ ਸੀ ਸੈ ਸਕੂਲ ਦੀ ਵਿਦਿਆਰਥਣ  ਨਵਰੋਜ ਨੇ  ਅਬੈਕਸ ਦੇ  ਟੈਸਟ  ਵਿੱਚੋਂ  ਜਿਲੇ ਵਿਚੋਂ  ਦੂਜਾ ਸਥਾਨ ਤੇ  ਪੰਜਾਬ  ਵਿਚੋ ਸਤਵਾ ਸਥਾਨ ਪ੍ਰਾਪਤ ਕੀਤਾ  ।  ਇਲਾਕੇ ਦੇ  ਨਾਮਵਰ  ਵਿਦਿਅਕ ਸੰਸਥਾ ਪੰਜਾਬ  ਕੋ ਐਜੂ ਸੀ ਸੈ ਸਕੂਲ ਦੀ ਵਿਦਿਆਰਥਣ  ਨਵਰੋਜ  ਕੌਰ  ਪੁੱਤਰੀ  ਮੈਡਮ  ਹਰਦੀਪ ਕੌਰ ਨੇ  ਅਬੈਕਸ ਦੇ  ਕੈਲਕੂਲਸ ਕਪੀਟੀਸਨ ਵਿਚੋਂ  ਮੋਗਾ ਜਿਲੇ  ਵਿਚੋ  ਦੂਜਾ ਸਥਾਨ ਤੇ  ਪੰਜਾਬ  ਵਿਚੋਂ  ਸਤਵਾ ਸਥਾਨ ਹਾਸਲ ਕੀਤਾ  । ਅਬੈਕਸ ਦਾ ਇਹ ਕੰਪੀਟੀਸ਼ਨ  ਯੂ ਸੀ ਮਾਸ ਸੰਸਥਾ  ਵਲੋ ਹਰ ਸਾਲ ਰਾਜ ਪਧਰ ,  ਨੈਸ਼ਨਲ  ਤੇ ਇਨਰਨੈਸ਼ਨਲ ਪਧਰ  ਤੇ ਕਰਵਾਇਆ  ਜਾਦਾ ਹੈ । ਇਹ ਮਲੇਸ਼ੀਆ ਦੀ  ਸੰਸਥਾ  ਗਣਿਤ  ਵਿਸ਼ੇ ਦੀ ਸਿਖਿਆ  ਪ੍ਦਾਨ ਕਰਦਾ ਹੈ । ਇਸ ਲੜਕੀ  ਨੇ ਪ੍ਰਾਪਤ  ਐਲਪਾਈਨ ਅਬੈਕਸ  ਅਕੈਡਮੀ  ਬਾਘਾਪੁਰਾਣਾ  ਵਿਚੋਂ  ਟਰੇਨਿੰਗ  ਪ੍ਰਾਪਤ ਕੀਤੀ ਸੀ  । ਇਸ ਕੰਪੀਟੀਸ਼ਨ  ਕਾਰਨ ਇਸ ਲੜਕੀ  ਨੇ ਆਪਣਾ ਨਾਂ  ਏਸ਼ੀਆ ਬੁਕ  ਆਫ ਰੀਕਾਰਡਜ ਵਿਚ ਵੀ ਦਰਜ ਕਰਾਇਆ  ਹੈ । ਆਪਣੀ ਇਸ ਸ਼ਾਨਦਾਰ ਪ੍ਰਾਪਤੀ ਲਈ  ਨਵਰਾਜ  ਕੌਰ ਨੇ ਅਬੈਕਸ  ਸੰਸਥਾ ਦੇ  ਅਧਿਆਪਕ  ਮੈਡਮ ਪ੍ਰਵੀਨ  ਤੁਲੀ ਤੇ ਸੁਧਾ ਮਹਿਤਾ ਦਾ ਧੰਨਵਾਦ ਕੀਤਾ  ਤੇ ਸੰਸਥਾ ਦੇ  ਅਧਿਆਪਕਾ    ਦਾ ਧੰਨਵਾਦ ਕੀਤਾ  । ਇਸ ਵਿਦਿਆਰਥਣ ਨੂੰ  ਪੰਜਾਬ  ਕੋ ਐਜੂ  ਸੀ ਸੈ ਸਕੂਲ  ਵਿਚ  ਵੀ ਪਿਸੀਪਲ ਗੁਰਦੇਵ ਸਿੰਘ,  ਡਾਇਰੈਕਟਰ  ਸੰਦੀਪ  ਮਹਿਤਾ ,  ਕੋਆਰਡੀਨੇਟਰ  ਇਕਬਾਲ ਸਿੰਘ  ਤੇ ਸਾਇੰਸ  ਕੋਆਰਡੀਨੇਟਰ  ਮੁਕੇਸ਼  ਅਰੋੜਾ ਨੇ  ਸਨਮਾਨਿਤ ਕੀਤਾ  ਤੇ ਇਸ ਸ਼ਾਨਦਾਰ  ਪ੍ਰਾਪਤੀ ਲਈ  ਵਿਦਿਆਰਥਣ  ਦੇ ਮਾਤਾ ਪਿਤਾ  ਨੂੰ  ਵਧਾਈ ਦਿੱਤੀ  ।