ਬਾਘਾਪੁਰਾਣਾ (ਬਿਊਰੋ) : ਬਾਘਾਪੁਰਾਣਾ ਦੀ ਮਸ਼ਹੂਰ ਵਿਦਿਅਕ ਸੰਸਥਾ ਪੰਜਾਬ ਕੋ ਐਜੂਕੇਸ਼ਨ ਪਿਛਲੇ ਲੰਬੇ ਸਮੇਂ ਤੋਂ ਵਧੀਆ ਨਤੀਜੇ ਦਿਖਾਉਂਦੀ ਆ ਰਹੀ ਹੈ। ਇਸੇ ਲੜੀ ਨੂੰ ਬਰਕਰਾਰ ਰਖਦੇ ਹੋਏ ਅੱਜ ਪੰਜਾਬ ਕੋ ਐਜੂਕੇਸ਼ਨ ਦੇ ਵਿਦਿਆਰਥੀ ਅਰਸ਼ ਮਹਿਤਾ ਪੁਤਰ ਕਿਸ਼ਨ ਮਹਿਤਾ ਨੇ 10ਵੀਂ ਜਮਾਤ ਦੇ ਨਤੀਜਿਆਂ ਵਿਚੋਂ ਪੂਰੇ ਪੰਜਾਬ ਚੋਂ ਚੌਦਵਾਂ ਅਤੇ ਜਿਲ੍ਹਾ ਮੋਗਾ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਡਾਈਰੈਕਟਰ ਸੰਦੀਪ ਮਹਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦਾ ਸਕੂਲ ਵਿਦਿਆਰਥੀਆਂ ਨੂੰ ਉਚ ਕੋਟੀ ਦੀ ਵਿਦਿਆ ਪ੍ਰਦਾਨ ਕਰਨ ਲਈ ਵੱਚਨ ਬੱਧ ਹੈ ਤੇ ਇਸੇ ਕਰਕੇ ਹੀ ਹਰ ਸਾਲ ਬਾਹਰਵੀਂ ਅਤੇ ਦਸਵੀਂ ਦੇ ਵਧੀਆ ਨਤੀਜੇ ਦਿੰਦਾ ਆ ਰਿਹਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਇਕਬਾਲ ਸਿੰਘ ਨੇ ਵੀ ਅਵਲ ਆਏ ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈ ਦਿਤੀ ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।