ਬਾਘਾਪੁਰਾਣਾ (ਬਿਊਰੋ) : ਪਿਛਲੇ ਸਾਲਾਂ ਦੀ ਪਰੰਪਰਾ ਨੂੰ ਅੱਗੇ ਤੋਰਦਿਆ ਇਸ ਸਾਲ ਵੀ ਪੰਜਾਬ ਕੋ: ਐਜੂ: ਸੀ: ਸੈ: ਸਕੂਲ ਦਾ ਦਸਵੀਂ ਸ੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਕੂਲ ਦੇ ਵਿਦਿਆਰਥੀ ਅਰਸ਼ ਮਹਿਤਾ ਨੇ 625/650 ਅੰਕ ਲੈ ਕੇ ਮੈਰਿਟ ਸੂਚੀ ਵਿੱਚ ਪੰਜਾਬ ਵਿੱਚੋ ਪੰਜਾਬ ਵਿੱਚ ਚੋਦਵੇਂ ਨੰਬਰ ਤੇ ਅਤੇ ਜਿਲ੍ਹੇ ਵਿੱਚੋਂ ਦੂਜੇ ਨੰਬਰ ਤੇ ਅਤੇ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜੇ ਸਥਾਨ ਤੇ ਪਰੇਜੀ ਅਗਰਵਾਲ ਪੁੱਤਰੀ ਸੰਦੀਪ ਅਗਰਵਾਲ ਨੇ 599/650, 92 ਫੀਸਦੀ, ਤੀਜੇ ਸਥਾਨ ਤੇ ਸੀਰਤ ਪੁੱਤਰੀ ਰਣਜੀਤ ਸਿੰਘ ਨੇ 587/650, 90.3 ਫੀਸਦੀ,  ਰਾਹੁਲ ਪੁੱਤਰ ਰਾਜ ਕੁਮਾਰ 578/650, 88.9 ਫੀਸਦੀ, ਅਕਾਲਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਨੇ 575/650, 88.5 ਫੀਸਦੀ, ਅਤੇ ਪੰਜਾਬੀ ਮੀਡੀਅਮ ਵਿੱਚ ਨਵਦੀਪ ਕੌਰ ਪੱਤਰੀ ਅੰਗਰੇਜ ਸਿੰਘ ਨੇ 593/650- 91.2 ਫੀਸਦੀ, ਦੂਜੇ ਸਥਾਨ ਤੇ ਹਰਮਨਜੋਤ ਕੌਰ ਪੁੱਤਰੀ ਗੁਰਮੇਲ ਸਿੰਘ 584/650, 86.6 ਫੀਸਦੀ ਅੰਕ, ਅਤੇ ਗਗਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ 564/650, 86.7 ਫੀਸਦੀ, ਅਮ੍ਰਿਤਪਾਲ ਸਿੰਘ ਪੁੱਤਰ ਪ੍ਰਭਦੀਪ ਸਿੰਘ 562/650 ਨੇ 86.6 ਫੀਸਦੀ, ਹਰਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ 560/650, 86.2 ਫੀਸਦੀ, ਅਰੁਣਾ ਰਾਣੀ ਪੁੱਤਰੀ ਰਾਕੇਸ਼ ਕੁਮਾਰ ਨੇ 559/650, 86 ਫੀਸਦੀ, ਅਮ੍ਰਿਤਪਾਲ ਕੌਰ ਪੁੱਤਰੀ ਅਜਮੇਰ ਸਿੰਘ ਨੇ 559/650, 86 ਫੀਸਦੀ, ਅਮਨਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ 564/650 86.7, ਫੀਸਦੀ, ਦਵਿੰਦਰ ਸਿੰਘ 554/650 85 ਫੀਸਦੀ ਅੰਕ ਪ੍ਰਾਪਤ ਕੀਤੇ।
ਇਨ੍ਹਾ ਸਾਰੇ ਵਿਦਿਆਰਥੀਆ ਨੂੰ ਪ੍ਰਿਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ ਅਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀ ਅਰਸ਼ ਮਹਿਤਾ ਨੂੰ 5100 ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਸਮਾਰੋਹ ਵਿੱਚ ਬੋਲਦਿਆ ਡਾਇਰੈਕਟਰ ਸੰਦੀਪ ਮਹਿਤਾ ਤੇ ਕੋਆਰਡੀਨੇਟਰ ਇਕਬਾਲ ਸਿੰਘ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਸਟਾਫ ਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਨਤੀਜੇ ਬਾਰੇ ਜਾਣਕਾਰੀ ਦਿੱਤੀ। ਇਸ ਸੰਸਥਾ ਦੇ 134 ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ ਤੇ 99 ਫੀਸਦੀ ਨਤੀਜਾ ਰਿਹਾ। 85 ਫੀਸਦੀ ਤੋਂ 96 ਫੀਸਦੀ ਅੰਕ 23 ਵਿਦਿਆਰਥੀਆ ਨੇ ਪ੍ਰਾਪਤ ਕੀਤੇ। 70 ਵਿਦਿਆਰਥੀਆ ਨੇ 75 ਫੀਸਦੀ ਤੋਂ 80 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ। ਅਤੇ ਬਾਕੀ ਵਿਦਿਆਰਥੀਆ ਨੇ 60 ਫੀਸਦੀ ਅੰਕ ਪ੍ਰਾਪਤ ਕੀਤੇ।