ਬਾਘਾਪੁਰਾਣਾ (ਪ.ਪ.): ਬਰਗਾੜੀ ਬਹਿਬਲ ਕਾਂਡ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜ਼ੂਦ ਸਰਕਾਂਰਾਂ ਵਲੋਂ ਦੋਸ਼ੀਆਂ ਨੂੰ ਨਾ ਫੜੇ ਜਾਣਦੇ ਰੋਸ਼ ਵਜ਼ੋਂ ਸਰਬੱਤ ਖਾਲਸਾ ਜਥੇਦਾਰਾਂ ਵਲੋਂ 1 ਜੂਨ ਨੂੰ ਬਰਗਾੜੀ ਵਿਖੇ ਸਿੱਖ ਪੰਥ ਨੂੰ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ਇਸ ਪੰਥਕ ਇਕੱਠ ਵਿੱਚ ਪੁੱਜਣ ਲਈ ਜਥੇਦਾਰਾਂ ਵਲੋਂ ਵੱਖ ਵੱਖ ਧਾਰਮਿਕ ਰਾਜਨੀਤਕ ਜਥੇਬੰਦੀਆਂ ਸੰਤ ਮਹਾਂਪੁਰਸ਼ ਪਰਚਾਰਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਥੇਦਾਰ ਸਹਿਬਾਨਾਂ ਨੇ ਕਿਹਾ ਕੇ ਪਹਿਲਾਂ ਬਾਦਲ ਭਾਜਪਾ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਰੱਖੀ ਤੇ ਹੁਣ ਕੈਪਟਨ ਕਾਂਗਰਸ ਸਰਕਾਰ ਵੀ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ ਜਿਸਨੂੰ ਬਰਦਾਸਤ ਨਹੀ ਕੀਤਾ ਜਾਵੇਗਾ ਉਨਾਂ ਕਿਹਾ ਕੇ ਪੰਥ ਇੱਕ ਜੂਨ ਨੂੰ ਬਰਗਾੜੀ ਵਿਖੇ ਪੁੱਜਕੇ ਸਰਕਾਰ ਨੂੰ ਇਨਸਾਫ ਕਰਨ ਲਈ ਮਜ਼ਬੂਰ ਕਰ ਦੇਵੇ ਜਥੇਦਾਰਾਂ ਨੇ ਪਹਿਲਾਂ ਅਕਾਲੀ ਦਲ ਅੰਮਿ਼ਤਸਰ ਅਤੇ ਹੁਣ ਖੁਖਰਾਣਾ ਮੋਗਾ ਵਿਖੇ ਸੰਯੁਕਤ ਅਕਾਲੀ ਦਲ ਨਾਲ ਮੀਟਿੰਗ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਜਥੇਬੰਦੀਆਂ ਅਤੇ ਪੰਥਕ ਆਗੂਆਂ ਨਾਲ ਮੀਟਿੰਗਾਂ ਕਰਨ ਦੇ ਸੰਕੇਤ ਦਿੱਤੇ ਜਿਥੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪੰਥਕ ਇਕੱਠ ਦੇ ਪੂਰੇ ਪਰਬੰਧਾਂ ਲਈ ਇੱਕ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਪੰਥਕ ਇਕੱਠ ਦੇ ਹਰ ਤਰਾਂ ਦੇ ਪਰਬੰਧ ਲਈ ਜ਼ਿੰਮੇਵਾਰੀ ਨਿਭਾਵੇਗੀ ਜਿਸ ਵਿੱਚ ਬਾਬਾ ਪਰਦੀਪ ਸਿੰਘ ਚਾਂਦਪੁਰਾ ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਬਾਬਾ ਚਮਕੌਰ ਸਿੰਘ ਭਾਈ ਰੂਪਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਭਾਈ ਗੁਰਦੀਪ ਿਸੰਘ ਬਠਿੰਡਾ ਭਾਈ ਬੂਟਾ ਸਿੰਘ ਰਣਸੀਂਹ ਭਾਈ ਪਰਮਜੀਤ ਸਿੰਘ ਸਹੌਲੀ ਭਾਈ ਗੁਰਸੇਵਕ ਸਿੰਘ ਜਵਾਹਰਕੇ ਭਾਈ ਸੁਖਵਿੰਦਰ ਸਿੰਘ ਸਿਰਸਾ ਬਾਬਾ ਹਰਦੀਪ ਸਿੰਘ ਮਹਿਰਾਜ ਭਾਈ ਜਸਬੀਰ ਸਿੰਘ ਖੰਡੂਰ ਭਾਈ ਜਸਵਿੰਦਰ ਸਿੰਘ ਸਾਹੋਕੇ ਭਾਈ ਸੁਰਜੀਤ ਸਿੰਘ ਅਰਾਈਆਂਵਾਲਾ ਭਾਈ ਸੁਖਵਿੰਦਰ ਸਿੰਘ ਅਜ਼ਾਦ ਅਤੇ ਭਾਈ ਰਮਨਦੀਪ ਸਿੰਘ ਭੰਗਚੜੀ ਨੂੰ ਸ਼ਾਮਲ ਕੀਤਾ ਖੁਖਰਾਣਾ ਵਿਖੇ ਸੰਯੁਕਤ ਅਕਾਲੀ ਦਲ ਨਾਲ ਹੋਈ ਮੀਟਿੰਗ ਵਿੱਚ ਜਥੇਦਾਰਾਂ ਤੋਂ ਇਲਾਵਾ ਭਾਈ ਮੋਹਕਮ ਸਿੰਘ ਭਾਈ ਗੁਰਦੀਪ ਿਸੰਘ ਬਠਿੰਡਾ ਭਾਈ ਸਤਨਾਮ ਸਿੰਘ ਮਨਾਵਾਂ ਭਾਈ ਵੱਸਣ ਸਿੰਘ ਜ਼ੱਫਰਵਾਲ ਭਾਈ ਜਤਿੰਦਰ ਸਿੰਘ ਈਸੜੂ ਭਾਈ ਪਰਸ਼ੋਤਮ ਸਿੰਘ ਫੱਗੂਵਾਲਾ ਭਾਈ ਪਰਮਜੀਤ ਸਿੰਘ ਜਿਜੇਆਣੀ ਗਿਆਨੀ ਦਵਿੰਦਰ ਸਿੰਘ ਬਟਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਬਾਬਾ ਜਸਵਿੰਦਰ ਸਿੰਘ ਘੋਲੀਆ ਭਾਈ ਜੱਸਾ ਸਿੰਘ ਮੰਡਿਆਲਾ ਭਾਈ ਬੂਟਾ ਸਿੰਘ ਰਣਸੀਂਹ ਭਾਈ ਮਨਬੀਰ ਸਿੰਘ ਮੰਡ ਹਾਜ਼ਰ ਸਨ