ਬਾਘਾਪੁਰਾਣਾ (ਬਿਊਰੋ) : ਅੱਜ ਰਮਨ ਕੈਂਸਰ ਸੋਸਾਇਟੀ, ਚੰਦ ਪੁਰਾਣਾ ਵਿਖੇ ਫਰੀ ਚੈਕ ਅੱਪ ਕੈਂਪ ਡਾ. ਜਸਪਾਲ ਸਿੰਘ ਰੱਖੀ ਦੀ ਅਗਵਾਈ ਚ ਲਗਾਇਆ ਗਿਆ। ਜਿਸ ਵਿਚ 100 ਦੇ ਕਰੀਬ ਮਰੀਜਾਂ ਨੇ ਭਾਗ ਲਿਆ ਜਿਸ ਵਿਚ 25 ਮਰੀਜ ਲੀਵਰ ਨਾਲ ਸਬੰਧਤ ਬਿਮਾਰੀਆਂ ਦੇ ਪਾਏ ਗਏ। ਇਸ ਮੌਕੇ ਸੰਸਥਾ ਦੇ ਸੰਸਥਾਪਕ ਡਾ ਹਰਭਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਹਫਤੇ ਉਨ੍ਹਾਂ ਵਲੋਂ ਫਰੀ ਚੈੱਕ ਆਪ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜ ਆਪਣਾ ਫਰੀ ਚੈਕਆਪ ਉਨ੍ਹਾਂ ਪਾਸ ਐਤਵਾਰ ਨੂੰ ਆ ਕੇ ਕਰਵਾ ਸਕਦੇ ਹਨ ਤੇ ਗਰੀਬ ਮਰੀਜਾਂ ਦਾ ਇਲਾਜ 50 ਪ੍ਰਤੀਸ਼ਤ ਡਿਸਕਾਊਂਟ ਤੇ ਕੀਤਾ ਜਾਵੇਗਾ।