ਪੰਜਾਬ ਵਿੱਚ ਵਜਾਰਤੀ ਵਾਧੇ ਨੂੰ ਲੈ ਕੇ ਵਿਧਾਇਕਾਂ ਦੀ ਨਰਾਜ਼ਗੀ ਵਧੀ

ਚੰਡੀਗੜ੍ਹ (ਪ.ਪ.): ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਪਿਛਲੇ ਦਿਨੀਂ ਕੈਪਟਨ ਸਰਕਾਰ ਵਿੱਚ ਹੋਏ ਵਜਾਰਤੀ ਵਾਧੇ ਤੋਂ ਬਾਅਦ ਕਾਫੀ ਗਿਣਤੀ ਵਿੱਚ ਵਿਧਾਇਕ ਨਾਰਾਜ਼ ਚੱਲੇ ਆ ਰਹੇ ਹਨ ਜਿੰਨਾ ਨੂੰ ਕੈਪਟਨ ਨੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਅਜੇ ਉਹ ਨਾਰਾਜ਼ਗੀ ਦੀ ਅੱਗ ਠੰਡੀ ਵੀ ਨੀ ਹੋਈ ਸੀ । ਅੱਜ ਤਿੰਨ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਆਪਣੇ ਅਸਤੀਫੇ ਦੇ ਦਿੱਤੇ ਹਨ । ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਰਾਕੇਸ਼ ਪਾਂਡੇ ਹਲਕਾ ਲੁਧਿਆਣਾ ਨੌਰਥ, ਰਣਦੀਪ ਸਿੰਘ ਨਾਭਾ ਹਲਕਾ ਅਮਲੋਹ, ਅਮਰੀਕ ਸਿੰਘ ਢਿੱਲੋਂ ਹਲਕਾ ਸਮਰਾਲਾ ਇੰਨਾ ਤਿੰਨਾਂ ਨੇ ਮੰਤਰੀ ਮੰਡਲ ਵਿੱਚ ਨਾ ਲਏ ਜਾਣ ਕਰਕੇ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਹੋਇਆ ਵਿਧਾਨ ਸਭਾ ਕਮੇਟੀਆਂ ਤੋਂ ਆਪਣੇ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਸਿੰਘ ਨੂੰ ਸੌਂਪ ਦਿੱਤੇ ਹਨ ।