ਬਾਘਾਪੁਰਾਣਾ (ਪ.ਪ.): ਐੱਚ.ਐੱਸ. ਬਰਾੜ ਪਬਲਿਕ ਸਕੂਲ ਵਿਖੇ ‘ਮਾਂ ਦਿਵਸ’ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ‘ਅੰਤਰਰਾਸ਼ਟਰੀ ਮਾਂ ਦਿਵਸ’ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਸੰਚਾਲਨ ਰੈੱਡ ਹਾਊਸ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਤੀਜੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ‘ਮਾਂ ਦੀ ਮਹੱਤਤਾ’ ਨਾਲ ਸੰਬੰਧਿਤ ਭਾਸ਼ਣ, ਗੀਤ, ਸ਼ੇਅਰ, ਅਤੇ ਕਵਿਤਾਵਾਂ ਬਹੁਤ ਹੀ ਵਧੀਆ ਤਰੀਕੇ ਪੇਸ਼ ਕੀਤੇ ਗਏ । ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਨੇ ‘ਮਾਂ ਨਾਲ ਸੰਬੰਧਿਤ ਗੀਤ ਤੇ ਡਾਂਸ ਪਰਫਾਰਮੈਂਸ ਕੀਤੀ । ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਵੱਲੋਂ ਵੀ ਆਪਣੇ ‘ਮਾਂ’ ਪ੍ਰਤੀ ਤਜ਼ਰਬੇ ਸਾਂਝੇ ਕੀਤੇ ਗਏ । ਛੇਵੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਕਾਰਡ ਮੇਕਿੰਗ ਪ੍ਰਤੀਯੋਗਤਾ ਕਾਰਵਾਈ ਗਈ ਜੋ ਕਿ ਬਨਾਏ ਗਏ ਕਾਰਡ ਬੱਚਿਆਂ ਵੱਲੋਂ ਆਪਣੀ-ਆਪਣੀ ਮਾਤਾ ਨੂੰ ਮਾਂ ਦਿਵਸ ਦੇ ਤੋਹਫੇ ਵੱਲੋਂ ਦਿੱਤੇ ਗਏ । ਇਸ ਤਰ੍ਹਾਂ ਅਧਿਆਪਕਾਂ ਤੋਂ ਵੀ ਕੁਝ ਰੋਮਾਂਚਕ ਖੇਡਾਂ ਕਰਵਾਈਆਂ ਗਈਆਂ । ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਮਿਸਜ਼ ਸੁਨੀਤਾ ਗੌਰ ਨੇ ਕਿਹਾ ਕਿ ਮਾਂ ਪ੍ਰਮਾਤਮਾ ਦਾ ਦੂਜਾ ਰੂਪ ਹੈ । ਇਸ ਲਈ ਸਾਨੂੰ ਰੱਬ ਤੋਂ ਪਹਿਲਾਂ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਅੰਤ ਵਿੱਚ ਸਕੂਲ ਦੇ ਸੀ.ਈ.ਓ. ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਵੱਲੋਂ ਕਾਰਡ ਮੇਕਿੰਗ ਪ੍ਰਤੀਯੋਗਤਾ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ।