ਕਾਂਗਰਸ ਸਰਕਾਰ ਵਿੱਚ ਜ਼ਮੀਨਾਂ ਤੇ ਕਬਜਿਆਂ ਦੀ ਭਰਮਾਰ

ਫਿਰੋਜ਼ਪੁਰ (ਪ.ਪ.): ਪੰਜਾਬ ਵਿੱਚ ਜਦੋਂ ਤੋਂ ਕਾਂਗਰਸ ਆਈ ਹੈ ਹਰ ਰੋਜ ਪੰਜਾਬ ਦੇ ਜਿਲ੍ਹਿਆਂ ਵਿੱਚ ਜ਼ਮੀਨਾਂ ਦੇ ਕਬਜਿਆਂ ਨੂੰ ਲੈ ਕੇ ਲੜ੍ਹਾਈਆਂ ਹੁੰਦੀਆਂ ਆ ਰਹੀਆਂ ਹਨ । ਪਿਛਲੇ ਦਿਨੀਂ ਫਿਰੋਜ਼ਪੁਰ ਜਿਲ੍ਹੇ ਵਿੱਚ ਜ਼ਮੀਨ ਨੂੰ ਲੈ ਕੇ ਦੋ ਔਰਤਾਂ ਮਰਨ ਵਰਤ ਤੇ ਬੈਠੀਆਂ ਹੋਈਆਂ ਹਨ ਜੋ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਸਾਰ ਲੈਣ ਲਈ ਫਿਰੋਜ਼ਪੁਰ ਪਹੁੰਚੇ ਤਾਂ ਉਸ ਸਮੇਂ ਕੁੱਝ ਕਾਂਗਰਸੀਆਂ ਨੇ ਸੁਖਪਾਲ ਸਿੰਘ ਖਹਿਰਾ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਪੁਲਿਸ ਮੁਲਾਜ਼ਮਾਂ ਵੱਲੋਂ ਰਸਤਾ ਖਾਲੀ ਕਰਵਾਉਣ ਨੂੰ ਲੈ ਕੇ ਕਾਂਗਰਸੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਕੁੱਟ-ਮਾਰ ਕਰਨ ਦੀ ਕੋਸ਼ਿਸ਼ ਕੀਤੀ, ਤਸਵੀਰਾਂ ਮੁਤਾਬਿਕ ਹੱਥੋ-ਪਾਈ ਵੀ ਹੁੰਦੇ ਨਜ਼ਰ ਆਏ । ਇਸ ਮੌਕੇ ਸਥਾਨਕ ਪੁਲਿਸ ਕੋਈ ਜਿਆਦਾ ਆਪਣੀ ਕਾਰਗੁਜਾਰੀ ਨਹੀਂ ਦਿਖਾ ਸਕੀ । ਮਿਲੀ ਜਾਣਕਾਰੀ ਮੁਤਾਬਿਕ ਕਈ ਦਹਾਕਿਆਂ ਤੋਂ ਜ਼ਮੀਨ ਤੇ ਖੇਤੀਬਾੜੀ ਕਰ ਕੇ ਪਰਿਵਾਰ ਪਾਲਣ ਵਾਲੇ ਕਿਸਾਨ ਆਪਣੇ ਤੋਂ ‘ਖੋਹੀ’ ਗਈ ਜ਼ਮੀਨ ਦੀ ਪ੍ਰਾਪਤੀ ਲਈ ਧਰਨੇ ‘ਤੇ ਬੈਠੇ ਸਨ । ਉਨ੍ਹਾਂ ਨੂੰ ਮਿਲਣ ਲਈ ਆਏ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗੱਡੀ ਨੂੰ ਕਾਂਗਰਸੀ ਕਾਰਕੁਨਾਂ ਨੇ ਰਸਤੇ ਵਿੱਚ ਰੋਕ ਲਿਆ । ਜਿਸਤੋਂ ਬਾਅਦ ਸਾਰੀ ਬਦਸਲੂਕੀ ਦਾ ਸਿਲਸਿਲਾ ਸ਼ੁਰੂ ਹੋਇਆ । ਪਤਾ ਲੱਗਾ ਹੈ ਕਿਸਾਨਾਂ ਦੀ ਵਾਹੀਯੋਗ ਜ਼ਮੀਨ ‘ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਸ਼ਹਿ ਤੇ ਉਸ ਦੇ ਸਾਲੇ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ਦਾ ਇਲਜ਼ਾਮ ਹੈ ।