ਬਾਘਾਪੁਰਾਣਾ (ਬਿਊਰੋ): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਚ ਐੱਸ ਬਰਾੜ ਪਬਲਿਕ ਸਕੂਲ ਦਾ 12 ਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀਆਂ ਨੇ ਬਹੁਤ ਵਧੀਆ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ- ਪਿਤਾ ਦਾ ਨਾਮ ਰੋਸ਼ਨ ਕੀਤਾ ਹੈ | ਨਾਨ-ਮੈਡੀਕਲ ਗਰੁੱਪ ਦੇ ਵਿਦਿਆਰਥੀ ਸ਼ੁਭਮ ਅਰੋੜਾ 96 ਫੀਸਦੀ ਅੰਕ , ਨਵਪੁਖਰਾਜ ਸਿੰਘ ਅਤੇ ਮੇਘਾ 93.2 ਫੀਸਦੀ , ਉਪਿੰਦਰ ਸਿੰਘ ਸੰਘਾ 92.4 ਫੀਸਦੀ ਅਤੇ ਮੈਡੀਕਲ ਗਰੁੱਪ ਵਿਚ ਰਾਹੁਲ ਨਰੂਲਾ 90.4 ਫੀਸਦੀ, ਮਨਜੋਤ ਕੌਰ ਗਿੱਲ 90.2 ਫੀਸਦੀ, ਪਾਇਲ ਅਰੋੜਾ 87.6 ਫੀਸਦੀ ਅਤੇ ਆਰਟਸ ਗਰੁੱਪ ਦੇ ਜਸਪ੍ਰੀਤ ਕੌਰ, ਪ੍ਰਭਜੋਤ ਸਿੰਘ ਬਰਾੜ ਅਤੇ  ਚੰਨਾ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ  ਅਤੇ ਬਾਕੀ ਵਿਦਿਆਰਥੀਆਂ ਨੇ ਵੀ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਸੀ.ਈ.ਓ. ਦੇਵਰਾਜ ਚਾਵਲਾ ਅਤੇ ਪ੍ਰਿੰਸੀਪਲ ਮਿਸਜ਼ ਸੁਨੀਤਾ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧੀਆ ਨਤੀਜਾ ਆਉਣ ਤੇ ਵਧਾਈਆਂ  ਦਿੱਤੀਆਂ ਅਤੇ ਕਿਹਾ ਕਿ ਭਵਿੱਖ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਬੱਚਿਆਂ ਨੂੰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ |