ਬਾਘਾਪੁਰਾਣਾ (ਬਿਊਰੋ) : ਇਲਾਕੇ  ਦੀ ਉਘੀ  ਅਤੇ  ਨਾਮਵਰ  ਸੰਸਥਾ  ਪੰਜਾਬ  ਕਾਨਵੈਂਟ  ਸੀਨੀਅਰ  ਸਕੂਲ  ਬਾਘਾਪੁਰਾਣਾ  ਦਾ ਸੀ ਬੀ ਐਸ ਈ ਬੋਰਡ  ਸ਼ੈਸ਼ਨ  2018 ਦਾ ਦਸਵੀਂ  ਜਮਾਤ  ਦਾ  ਨਤੀਜਾ  ਸ਼ਾਨਦਾਰ  ਰਿਹਾ  । ਇਸ ਮੌਕੇ  ਸਕੂਲ  ਡਾਇਰੈਕਟਰ  ਅਜੇਪਾਲ  ਸਿੰਘ  ਅਤੇ  ਪ੍ਰਿੰਸੀਪਲ  ਅਨਿਲਾ ਨੇ ਜਾਣਕਾਰੀ ਦਿੰਦੇ  ਹੋਏ ਦੱਸਿਆ ਕਿ  ਦਸਵੀਂ ਜਮਾਤ ਵਿੱਚੋਂ  ਰਵਨੀਤ ਕੌਰ  ਗਿੱਲ  92 . 6 ਫੀਸਦੀ,  ਨਕੀਤਾ ਰਾਣੀ 91 . 8 ਫੀਸਦੀ,  ਨਵਜੋਤ ਕੌਰ  87 . 4 ਫੀਸਦੀ,  ਦਿਕਸ਼ਾ 85 . 2 ਫੀਸਦੀ,  ਮਨੀਸ਼ਾ  ਅਰੋੜਾ  84 . 2 ਫੀਸਦੀ,  ਜਸ਼ਨਪਰੀਤ ਕੌਰ 83 . 2 ਫੀਸਦੀ,  ਰੰਦੀਪ ਸਿੰਘ  81 . 6 ਫੀਸਦੀ  ਅਤੇ  ਹਰਪ੍ਰੀਤ  ਕੌਰ  ਨੇ  80 . 10 ਫੀਸਦੀ  ਅੰਕ  ਪ੍ਰਾਪਤ ਕਰਕੇ ਸਕੂਲ,  ਇਲਾਕੇ  ਅਤੇ  ਮਾਤਾ  ਪਿਤਾ  ਦਾ  ਨਾਂ  ਰੌਸ਼ਨ ਕੀਤਾ  ਅਤੇ  ਬਾਕੀ ਵਿਦਿਆਰਥੀਆਂ ਨੇ  ਵੀ 60 ਫੀਸਦੀ ਤੋ ਵੱਧ  ਅੰਕ ਪ੍ਰਾਪਤ ਕੀਤੇ  । ਇਸ ਮੌਕੇ  ਸਕੂਲ  ਚੇਅਰਮੈਨ  ਆਰ ਕੇ ਗੁਪਤਾ ,  ਵਾਈਸ  ਚੇਅਰਮੈਨ  ਰਮਨ ਮਿਤਲ ,  ਪਰਮਜੀਤ ਸਿੰਘ,  ਬਲਵਿੰਦਰ ਸਿੰਘ ਨੇ  ਸਮੂਹ  ਸਟਾਫ  ਅਤੇ ਵਿਦਿਆਰਥੀਆਂ ਨੂੰ ਇਸ  ਸਫਲਤਾ  ਦੀ ਵਧਾਈ ਦਿੰਦੇ  ਹੋਏ  ਭਵਿੱਖ ਲਈ  ਸ਼ੁੱਭ  ਕਾਮਨਾਵਾਂ  ਦਿਤੀਆਂ ।