ਬਾਘਾਪੁਰਾਣਾ (ਬਿਊਰੋ) : ਐਚ ਐਸ ਬਰਾੜ ਪਬਲਿਕ ਸਕੂਲ  ਦਾ ਦਸਵੀਂ  ਦਾ ਨਤੀਜਾ  ਸ਼ਾਨਦਾਰ  ਰਿਹਾ  । ਦਸਵੀਂ ਜਮਾਤ ਦੇ ਵਿਦਿਆਰਥੀ  ਪ੍ਰਭਜੋਤ ਕੌਰ  ਬਰਾੜ  84 . 4 ਫੀਸਦੀ  ,  ਅਮਨਜੋਤ  ਕੌਰ 68 . 4 ਫੀਸਦੀ  ਅਤੇ  ਹਰਸ਼ਪ੍ਰੀਤ  ਸਿੰਘ ਨੇ  67 ਫੀਸਦੀ  ਅੰਕ ਪ੍ਰਾਪਤ ਕੀਤੇ  । ਇਹਨਾਂ  ਸਾਰੇ  ਵਿਦਿਆਰਥੀਆਂ ਨੇ  ਕ੍ਰਮਵਾਰ ਪਹਿਲਾ, ਦੂਜਾ  ,  ਤੀਜਾ ਸਥਾਨ ਪ੍ਰਾਪਤ ਕੀਤਾ  । ਇਸੇ ਤਰ੍ਹਾਂ  ਪਰਵਿੰਦਰ ਸਿੰਘ  66 . 2 ਫੀਸਦੀ  ,  ਹੰਸ ਰਾਜ  65 . 8 ਫੀਸਦੀ  ਅਤੇ  ਸੁਖਬੀਰ  ਕੌਰ  ਨੇ  60 . 8 ਫੀਸਦੀ  ਅੰਕ  ਪ੍ਰਾਪਤ ਕੀਤੇ । ਸਕੂਲ ਦੇ  ਸੀ ਈ ਓ ਦੇਵ ਰਾਜ  ਚਾਵਲਾ ਅਤੇ  ਪ੍ਰਿੰਸੀਪਲ  ਸੁਨੀਤਾ  ਗੌਰ ਨੇ ਇਹਨਾਂ  ਸਾਰੇ ਵਿਦਿਆਰਥੀਆਂ ਨੂੰ  ਸਨਮਾਨਿਤ  ਕੀਤਾ  ਅਤੇ ਉਹਨਾਂ  ਦੇ  ਮਾਪਿਆ  ਨੂੰ ਵਧੀਆ  ਨਤੀਜਾ  ਆਉਣ  ਤੇ ਵਧਾਈ ਦਿੱਤੀ  ।