ਬਾਘਾਪੁਰਾਣਾ (ਬਿਊਰੋ): ਐੱਚ.ਐੱਸ. ਬਰਾੜ ਪਬਲਿਕ ਸਕੂਲ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਨਾਲ ਸੰਬੰਧਿਤ ਜਿਲ੍ਹਾ ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿੱਚ ਇੱਕ ਜਾਗਰੂਕ ਰੈਲੀ ਕੱਢੀ ਗਈ । ਇਸ ਰੈਲੀ ਨੂੰ ਸਕੂਲ ਦੇ ਸੀ.ਈ.ਓ. ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਮਿਸਜ ਸੁਨੀਤਾ ਗੌਰ ਵੱਲੋਂ ਵਿਸ਼ੇਸ਼ ਤੌਰ ਤੇ ਰਵਾਨਾ ਕੀਤਾ ਗਿਆ । ਇਸ ਰੈਲੀ ਵਿੱਚ ਅੱਠਵੀਂ ਤੋਂ ਬਾਰਵੀਂ ਜਮਾਤ ਅਤੇ ਸਮੂਹ ਸਟਾਫ ਅਧਿਆਪਕਾਂ ਨੇ ਭਾਗ ਲਿਆ । ਸਾਰੇ ਵਿਦਿਆਰਥੀ ਤੰਬਾਕੂ ਨਾਲ ਸੰਬੰਧਿਤ ਚਾਰਟ, ਫਲੈਸ਼ ਕਾਰਡ ਅਤੇ ਬੈਨਰ ਤਿਆਰ ਕਰਕੇ ਲਿਆਏ ਸਨ । ਇਸ ਰੈਲੀ ਵਿੱਚ ਸਾਰੇ ਬੱਚਿਆਂ ਨੇ ਲੋਕਾਂ ਨੂੰ ਤੰਬਾਕੂ ਪਦਾਰਥ ਸ਼ਿਗਾਰ, ਸਿਗਰਦ, ਹੁੱਕਾ, ਕਰੀਟਿਕਸ, ਤੰਬਾਕੂ ਚੈਨੀ, ਗੁੱਟਖਾ ਆਦਿ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ । ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਮਿਸਜ ਸੁਨੀਤਾ ਗੌਰ ਨੇ ਸਾਰੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਕਿਹਾ ਕਿ ਤੰਬਾਕੂ ਅਜਿਹਾ ਨਸ਼ਾ ਹੈ ਜੋ ਮਨੁੱਖੀ ਸਰੀਰ ਨੂੰ ਹੌਲੀ-ਹੌਲੀ ਖ਼ਤਮ ਕਰ ਦਿੰਦਾ ਹੈ । ਇਸ ਲਈ ਉਹਨਾਂ ਨੇ ਸਾਰੇ ਵਿਦਿਆਰਥੀਆਂ ਤੋਂ ਪ੍ਰਣ ਕਰਾਇਆ ਕਿ ਆਉਣ ਵਾਲੀ ਪੀੜ੍ਹੀ ਤੰਬਾਕੂ ਰਹਿਤ ਹੋਵੇਗੀ ।