ਬਾਘਾਪੁਰਾਣਾ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਡਾਕਟਰ  ਮਨਮੋਹਨ  ਸਿੰਘ ਜੀ ਦੀ ਅਗਵਾਈ  ਵਾਲੀ ਕਾਂਗਰਸ ਸਰਕਾਰ ਦੁਵਾਰਾ ਮਗਨਰੇਗਾ  ਰੋਜ਼ਗਾਰ  ਗਰੰਟੀ  ਯੋਜਨਾ ਐਕਟ ਲਾਗੂ  ਕੀਤਾ ਗਿਆ l ਜਿਸ ਵਿਚ ਹਰੇਕ  ਪਰਿਵਾਰ ਨੂੰ 100 ਦਿਨ ਪਿੰਡਾਂ ਦੀਆਂ ਪੰਚਾਇਤਾਂ  ਦੁਆਰਾ ਪਿੰਡ ਦੇ 5, ਕਿਲੋਮੀਟਰ  ਦਾਇਰੇ  ਵਿਚ ਕੰਮ ਦੇਣਾ ਯਕੀਨੀ  ਬਣਾਇਆ ਗਿਆ l ਇਸ ਐਕਟ ਅਧੀਨ  ਪੰਜਾਬ  ਸਰਕਾਰ ਦੇ ਮੁਖ ਮੰਤਰੀ ਕੈਪਟਨ  ਅਮਰਿੰਦਰ  ਸਿੰਘ ਦੁਆਰਾ  ਪੰਜਾਬ ਦੇ ਵਾਸੀਆਂ  ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ l ਕੈਪਟਨ  ਸਰਕਾਰ  ਵੱਲੋਂ ਬਰਸਾਤੀ ਮਾਨਸੂਨ ਨੂੰ ਮੁੱਖ ਰੱਖਦਿਆਂ ਡਰੇਨਾਂ ਦੀ ਸਫ਼ਾਈ ਕਰਵਾਈ  ਜਾ ਰਹੀ ਹੈ l ਬਲਾਕ ਬਾਘਾਪੁਰਾਣਾ ਦੇ ਐਮ ਐਲ ਸ਼.ਦਰਸ਼ਨ ਸਿੰਘ ਦੇ ਰਹਿਨੁਮਾਈ ਹੇਠ ਪਿੰਡ ਸੁਖਾਨੰਦ ਖੁਰਦ ਵਿਖੇ ਵੀ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ ਮੋਗਾ ਤੇ ਨਰੇਗਾ ਕਮੇਟੀ ਸੁਖਾਨੰਦ ਖੁਰਦ ਦੇ ਪ੍ਰਧਾਨ ਬੂਟਾ ਸਿੰਘ ਸੁੰਗਲ ਦੀ ਅਗਵਾਈ ਵਿਚ ਪਿੰਡ ਦੇ ਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਡ੍ਰੇਨ ਵਿੱਚੋ ਕੇਲੀ ਨਾਮਕ ਨਦੀਨ ਨੂੰ ਬਾਹਰ ਕੱਢ ਕੇ ਡਰੇਨ ਸਫਾਈ  ਦੀ ਸਫਾਈ ਕੀਤੀ ਗਈ ਅਤੇ  ਨਾਲ ਗ੍ਰਾਮ  ਪੰਚਾਇਤ  ਮੈਂਬਰ  ਸੁਰਜੀਤ  ਸਿੰਘ ਪੰਚ ,  ਸੁਰਜੀਤ ਸਿੰਘ ਬੂਰਾ ਪੰਚ, ਬਲਦੇਵ ਸਿੰਘ ਪੰਚ, ਲਛਮਣ ਸਿੰਘ ਪੰਚ, ਜਗਸੀਰ ਸਿੰਘ ਪੰਚ, ਜਰਨੈਲ  ਸਿੰਘ ਸਾਬਕਾ ਪੰਚ,ਕਰਨੈਲ  ਸਿੰਘ ਸਾਬਕਾ ਪੰਚ, ਲਖਵੀਰ ਸਿੰਘ , ਮੋਗਾ ਸਿੰਘ, ਗੁਰਮੀਤ  ਸਿੰਘ,ਸ਼ਰਨਜੀਤ  ਕੌਰ ,  ਨਸੀਬ  ਕੌਰ,ਤੇਜ  ਕੌਰ  ਆਦਿ ਨੇ ਪੂਰਾ ਪੂਰਾ ਸਹਿਯੋਗ ਦਿੱਤਾ l ਬੂਟਾ ਸਿੰਘ ਸੁੰਗਲ ਵੱਲੋਂ ਸਾਰੇ ਹੀ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਐਨੇ ਗੰਦੇ ਤੇ ਬਦਬੂਦਾਰ ਪਾਣੀ ਵਿੱਚ ਕੰਮ ਕਰਕੇ ਗ੍ਰਾਮ ਪੰਚਾਇਤ ਮੈਂਬਰਾਂ ਦਾ ਸਾਥ ਦੇਕੇ ਸਫਾਈ ਦੇ ਕੰਮ ਨੂੰ ਨੇਪਰੇ  ਚੜ੍ਹਿਆ  l