ਬਾਘਾਪੁਰਾਣਾ (ਪ.ਪ.) : ਅੱਜ ਬਾਘਾਪੁਰਾਣਾ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪਿੰਡ ਮਾੜੀ ਵਿਖੇ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕੀਤੀਆਂ।ਸ਼ਰਾਬ ਦੀਆਂ ਪੇਟੀਆਂ ਤਾਂ ਪੁਲਿਸ ਨੇ ਫੜੀਆਂ ਹੀ ਨਾਲ਼ ਨਾਲ਼ ਪੁਲਿਸ ਨੇ ਇਕ ਤਸਕਰ ਜਿਸ ਪਾਸ 1 ਦੋ ਨੰਬਰੀ ਰਿਵਾਲਵਰ ਅਤੇ 1 ਪਿਸਟਲ ਬਰਾਮਦ ਕੀਤਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਦੋ ਪੁਲਿਸ ਦੋਸ਼ੀਆਂ ਨੂੰ ਥਾਣਾ ਬਾਘਾਪੁਰਾਣਾ ਵਿਚ ਲੈਕੇ ਆਈ ਤਾਂ ਇਕ ਵਿਅਕਤੀ ਵਲੋਂ ਪੁਲਿਸ ਦੀ ਗ੍ਰਿਫ਼ਤ ਵਿਚੋਂ ਭੱਜਣ ਦੀ ਸਫਲ ਕੋਸ਼ਿਸ ਕੀਤੀ , ਜਿਸਨੂੰ ਪੁਲਿਸ ਨੇ ਟਰੇਸ ਕਰ ਫੂਲੇਵਾਲੇ ਪੁੱਲ ਉੱਪਰੋਂ ਜਾ ਦਬੋਚਿਆ ਤੇ ਉਸਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 2 ਨਾਜਾਇਜ ਹਥਿਆਰ ਬਰਾਮਦ ਹੋਏ। ਬਾਘਾਪੁਰਾਣਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਸਮੱਗਲਰ ਨੂੰ ਕਾਬੂ ਕਰ ਲਿਆ। ਥਾਣਾ ਬਾਘਾਪੁਰਾਣਾ ਐਸ ਐਚ ਓ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਸ਼ੀਆਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।