ਕੋਟਕਪੂਰਾ (ਗੁਰਪ੍ਰੀਤ ਔਲਖ) : ਕਰੀਬ ਤਿੰਨ ਵਰਿਆ ਮਗਰੋ ਪੰਜਾਬ ਪੁਲਿਸ ਦੇ ਹੱਥ ਇੱਕ ਅਹਿਮ ਕੜੀ ਨੂੰ ਹੱਥ ਪਿਆ ਹੈ ਜੋ ਕਿ ਖਾਸ ਖੁਲਾਸੇ ਹੋਣ ਦੀ ਆਸ ਹੈ । ਪੰਜਾਬ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਕੇ ਅਲੱਗ ਅਲੱਗ ਥਾਵਾਂ ਤੇ ਗੁਪਤ ਤਰੀਕਿਆਂ ਨਾਲ ਦੋਸ਼ੀਆਂ ਦੀ ਪੈੜ ਨੱਪੀ ਜਾ ਰਹੀ ਸੀ । ਪੁਲਿਸ ਦੀ ਟੀਮ ਨੇ 7 ਜੂਨ ਦੀ ਦੁਪਿਹਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਇੱਕ ਆਗੂ ਮਹਿੰਦਰਪਾਲ ਇੰਸਾਂ ਜੋ ਕੋਟਕਪੂਰਾ ਦਾ ਵਸਨੀਕ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਉਪਰੰਤ 8 ਜੂਨ ਦੀ ਰਾਤ ਨੂੰ ਸੁਰਿੰਦਰਪਾਲ ਇੰਸਾਂ, ਸੁਖਜਿੰਦਰ ਸਿੰਘ ਸੰਨੀ ਪੁੱਤਰ ਹਰਜੀਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਅਤੇ ਜੱਗੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਮੁੱਢਲੀ ਪੁੱਛਗਿੱਛ ਲਈ ਅਗਲੀ ਪੜਤਾਲ ਲਈ ਲੈ ਗਈ ਹੈ । ਜਦ ਪੱਤਰਕਾਰਾਂ ਦੀ ਟੀਮ ਨੇ ਇਨ੍ਹਾਂ ਪ੍ਰੇਮੀਆਂ ਦੇ ਘਰ ਗੱਲਬਾਤ ਕਰਨ ਪਹੁੰਚੀ ਤਾਂ ਸੁਖਜਿੰਦਰ ਸਿੰਘ ਸੰਨੀ ਦੀ ਮਾਤਾ ਨੂੰ ਪੁੱਛਿਆ ਤਾਂ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਪਿਛਲੇ 20-25 ਸਾਲਾਂ ਤੋਂ ਡੇਰੇ ਨਾਲ ਜੁੜੇ ਹੋਏ ਹਨ । ਜੋ ਕਿ ਸੀ.ਬੀ.ਆਈ ਦੀ ਅਦਾਲਤ ਵੱਲੋਂ ਡੇਰਾ ਸੌਦਾ ਸਾਧ ਨੂੰ ਬਲਾਤਕਾਰੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਸੂਤਰਾਂ ਅਨੁਸਾਰ ਪਤਾ ਲੱਗਾ ਕਿ ਸੁਖਜਿੰਦਰ ਸਿੰਘ ਸੰਨੀ ਉਸ ਰੋਸ ਵਜੋਂ ਸੰਨੀ ਨੇ ਪਟਰੋਲ ਬੰਬ ਬੋਤਲਾਂ ਬਿਜਲੀਘਰ ਗਰਿੱਡਾਂ ਤੇ ਸੁੱਟੀਆਂ ਸਨ । ਜਦ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਪਾਸੋਂ ਪੱਖ ਲੈਣਾ ਚਾਹਿਆ ਤਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ । ਇਸ ਉਪਰੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਚਾਹੇ ਦੋਸ਼ੀ ਡੇਰਾ ਸਿਰਸਾ ਨਾਲ ਸਬੰਧਤ ਹੋਣ ਭਾਵੇਂ ਆਮ ਲੋਕ ਹੋਣ ਸਾਨੂੰ ਤਾਂ ਸਿਰਫ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕੌਮ ਦੇ ਸਾਹਮਣੇ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਕਦੋਂ ਕਰੜੀ ਤੋਂ ਕਰੜੀ ਸਜ਼ਾ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।