ਪਿਛਲੇ ਕੁੱਝ ਦਿਨਾਂ ਤੋਂ ਵੱਖ-ਵੱਖ ਬੋਰਡਾ ਦੁਅਾਰਾ ਦਸਵੀਂ, ਬਾਰਵੀ ਅਤੇ ਕੁਝ ਦਾਖਲਾ ਪਿ੍ਖਿਅਾਵਾਂ ਦੇ ਨਤੀਜੇ ਅੈਲਾਨੇ ਗੲੇ, ਜਿਸ ਨਾਲ ਪੂਰੇ ਦੇਸ਼ ਵਿੱਚ “ਕਹੀ ਖੁਸ਼ੀ, ਕਹੀ ਗਮ” ਵਾਲਾ ਮਾਹੋਲ ਪੈਦਾ ਹੋ ਗਿਅਾ। ਕਿਧਰੇ ਕੋੲੀ ਅਾਪਣੀ ਸਫਲਤਾ ਦੇ ਜਸ਼ਨ ਮਨਾ ਰਿਹਾ ਹੈ ਅਤੇ ਕਿਧਰੇ ਕੋੲੀ ਅਾਪਣੀ ਅਸਫਲਤਾ ਦੇ ਕੀਰਨੇ ਪਾ ਰਿਹਾ ਹੈ। ੲਿਸੇ ਦੋਰਾਨ ਹੀ ਕੁੱਝ ਅਸਫਲ ਭਾਵ ਫੇਲ੍ਹ ਹੋ ਚੁੱਕੇ ਵਿਦਿਅਾਰਥੀਅਾ ਦੁਅਾਰਾ ਖ਼ੁਦਕੁਸ਼ੀ ਕਰ ਲੈਣ ਦੀਅਾ ਖਬਰਾਂ ਵੀ ਕੲੀ ਅਖਬਾਰਾਂ, ਮੈਗਜੀਨਾ ਅਾਦਿ ਦੀਅਾ ਸੁਰਖੀਅਾ ਬਣੀਅਾ। ਹਾਲਾਂਕਿ ਖ਼ੁਦਕੁਸ਼ੀ ਕਰਨਾ ੲਿੱਕ ਪਾਪ ਦੇ ਨਾਲ-ਨਾਲ ੲਿੱਕ ਅਪਰਾਧ ਵੀ ਹੈ। ਅੰਕੜਿਅਾ ਮੁਤਾਬਕ ਕਰੀਬ ਅੱਠ ਲੱਖ ਲੋਕ ਪੂਰੇ ਵਿਸ਼ਵ ਵਿੱਚ ਅਾਤਮਹੱਤਿਅਾ ਕਰਦੇ ਹਨ ਪਰ ੲਿਹਨਾਂ ਵਿੱਚੋ 17 ਫੀਸਦੀ ਅਾਤਮਹੱਤਿਅਾਵਾਂ ਭਾਰਤ ਵਿੱਚ ਹੁੰਦੀਅਾ ਹਨ। ਜੇਕਰ ਵਿਦਿਅਾਰਥੀਅਾ ਦੀ ਗੱਲ ਕਰੀੲੇ ਤਾਂ ‘ਨੈਸ਼ਨਲ ਕਰਾੲਿਮ ਰਿਕਾਰਡ ਬਿੳੂਰੋ'(ਅੈਨ. ਸੀ. ਅਾਰ. ਬੀ.) ਦੇ ਸਾਲ 2015 ਦੇ ਅੰਕੜਿਅਾ ਮੁਤਾਬਕ ਭਾਰਤ ਵਿੱਚ ਹਰੇਕ ੲਿੱਕ ਘੰਟੇ ਬਾਅਦ ੲਿੱਕ ਵਿਦਿਅਾਰਥੀ ਅਾਤਮਹੱਤਿਅਾ ਕਰਦਾ ਹੈ। 2015 ਵਿੱਚ 8,934 ਵਿਦਿਅਾਰਥੀਅਾ ਨੇ ਅਾਤਮਹੱਤਿਅਾ ਕੀਤੀ ਜਿਹਨਾਂ ਵਿੱਚੋ 1,230 ਮਹਾਰਾਸ਼ਟਰ ਵਿੱਚ, 955 ਤਾਮਿਲਨਾਡੂ ਵਿੱਚ, ਅਤੇ 625 ਛਤੀਸਗੜ ਵਿੱਚ ਹੋੲੀਅਾ ਸਨ, ਹਾਲਾਂਕਿ ੲਿਹ ਸਾਰੇ ਸ਼ਹਿਰ ਭਾਰਤ ਦੇ ਅਤਿ-ਅਾਧੁਨਿਕ ਸ਼ਹਿਰਾਂ ਵਿੱਚੋ ੲਿੱਕ ਹਨ। ੲਿੱਕ ਹੋਰ ਰਿਪੋਰਟ ਮੁਤਾਬਕ 300 ਅਾਤਮਹੱਤਿਅਾਵਾਂ ਰੋਜਾਨਾ ਭਾਰਤ ਵਿੱਚ ਹੁੰਦੀਅਾ ਹਨ, ਜਿਹਨਾਂ ਵਿੱਚੋਂ 17 ਵਿਦਿਅਾਰਥੀ ਹੁੰਦੇ ਹਨ। ਅਾਤਮਹੱਤਿਅਾ ਕਰਨ  ਪਿੱਛੇ ਕੲੀ ਸਾਰੇ ਕਾਰਨ ਹੁੰਦੇ ਹਨ ਜਿਵੇ ਨੋਕਰੀ, ਪਰਿਵਾਰਕ ਸਮਿੱਸਿਅਾ ਅਾਦਿ। ਪਰ ਕੲੀ ਅਾਪਣੀ ਅਸਫਲਤਾ ਤੋਂ ਬਾਅਦ ੲਿਸ ਅਪਰਾਧਿਤ ਰਾਸਤੇ ਨੂੰ ਚੁਣ ਕੇ ਅਾਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਪਰ ਕੀ ਅਸਫਲਤਾ ਦਾ ਹੱਲ ਕੇਵਲ ਖੁਦਕੁਸ਼ੀ ਕਰਨਾ ਹੈ? ਕੀ ਸਾਡੀ ਅਸਫਲਤਾ ਤੋਂ ਬਾਅਦ ਸਾਡੀ ਜਿੰਦਗੀ ਰੁੱਕ ਜਾਂਦੀ ਹੈ? ਅਤੇ ੲਿਹਨਾ ਸਵਾਲਾ ਦਾ ੳੁੱਤਰ ਹੈ ਨਹੀ।
                           ਜਿੰਦਗੀ ਚੱਲਣ ਦਾ ਨਾਮ ਹੈ। ਜਿੰਦਗੀ ਵਿੱਚ ਅਸੀਂ ਅਕਸਰ ਜਿੱਤਦੇ-ਹਾਰਦੇ ਰਹਿੰਦੇ ਹਾਂ। ਸਾਡੀ ਸਫਲਤਾ ਸਾਨੂੰ ੳੁਹ ਕੁੱਝ ਨਹੀਂ ਸਿਖਾ ਸਕਦੀ ਜੋ ਅਸੀਂ ਅਾਪਣੀ ਅਸਫਲਤਾ ਤੋਂ ਸਿੱਖ ਸਕਦੇ ਹਾਂ। ੲੇ. ਪੀ. ਜੇ. ਅਬਦੁਲ ਕਲਾਮ ਸਾਹਿਬ ਵੀ ਕਹਿੰਦੇ ਹਨ, “ਸਫਲਤਾ ਦੀਅਾ ਕਹਾਣੀਅਾ ਪੜਨੀਅਾ ਛੱਡੋ, ੳੁਹਨਾ ਤੋਂ ਤੁਹਾਨੂੰ ਸਿਰਫ ੲਿੱਕ ਸੁਨੇਹਾ ਮਿਲ ਸਕਦਾ ਹੈ,ਅਸਫਲਤਾ ਦੀਅਾ ਕਹਾਣੀਅਾ ਪੜੋ, ੳੁਹਨਾ ਤੋਂ ਤੁਹਾਨੂੰ ਸਫਲ ਹੋਣ ਦੇ ਵਿਚਾਰ ਮਿਲਣਗੇ।” ੳੁਹ ਮਹਾਨ ਸ਼ਖਸ਼ੀਅਤਾਂ ਜਿਹਨਾ ਨੇ ਅਾਪਣੇ ਜੀਵਨ ਵਿੱਚ ਅਣਗਿਣਤ ਅਸਫਲਤਾ ਦਾ ਸਾਹਮਣਾ ਕੀਤਾ ਸੀ, ਨੂੰ ਅੱਜ ਅਸੀ ੲਿਤਿਹਾਸ ਦੇ ਸੁਨਹਿਰੀ ਪੰਨਿਅਾ ਵਿੱਚ ਪੜਦੇ ਹਾਂ। ਨਿਪੋਲਿਅਨ ਹਿਲ ਅਕਸਰ ਕਿਹਾ ਕਰਦੇ ਸਨ, ” ਜਿਅਾਦਾਤਰ ਮਹਾਨ ਲੋਕਾਂ ਨੇ ਅਾਪਣੀ ਸਭ ਤੋਂ ਵੱਡੀ ਸਫਲਤਾ ਅਾਪਣੀ ਸਭ ਤੋਂ ਵੱਡੀ ਅਸਫਲਤਾਂ ਤੋਂ ੲਿੱਕ ਕਦਮ ਅੱਗੇ ਜਾ ਕੇ ਹੀ ਹਾਸਿਲ ਕੀਤੀ ਹੈ।” ਭਾਵ ਕਿ ਸਾਡੀ ਅਸਫਲਤਾ ਤੋਂ ਬਾਅਦ ਸਾਡੀ ਸਫਲਤਾ ਦਾ ਅਾੳੁਣਾ ਤਹਿ ਹੁੰਦਾ ਹੈ, ਬਸ ਲੋੜ ਹੁੰਦੀ ਹੈ, ੲਿੱਕ ਵਾਰ ਦੁਬਾਰਾ ਕੋਸ਼ਿਸ਼ ਕਰਨ ਦੀ। ਜਿਅਾਦਾਤਰ ਅਸਫਲਤਾ ੳੁਹ ਲੋਕ ਹੁੰਦੇ ਹਨ, ਜੋ ਅਾਪਣੀ ਅਸਫਲਤਾ ਤੋਂ ਬਾਅਦ ਦੁਬਾਰਾ ਕੋਸ਼ਿਸ਼ ਨਹੀ ਕਰਦੇ। ੲਿੱਕ ਵਾਰ ੲਿੱਕ ਮੁੱਕੇਬਾਜੀ ਦਾ ਮੁਕਾਬਲਾ ਸੀ, ਜਿਸ ਵਿੱਚ ੲਿੱਕ ਮੁੱਕੇਬਾਜ ਹਾਰ ਗਿਅਾ। ੳੁਸ ਹਾਰੇ ਹੋੲੇ ਮੁੱਕੇਬਾਜ ਨੂੰ ਕਿਸੇ ਨੇ ਪੁੱਛਿਅਾ ਕਿ ਕੀ ਤੁਹਾਡੀ ਹਾਰ ਦਾ ਕਾਰਨ ੲਿਹ ਸੀ ਕਿ ਤੁਸੀਂ ਰਿੰਗ ਵਿੱਚ ਡਿੱਗ ਪੲੇ ਸੀ ? ਤੇ ੳੁਸ ਹਾਰੇ ਹੋੲੇ ਮੁੱਕੇਬਾਜ ਨੇ ਜਵਾਬ ਦਿੱਤਾ, “ਨਹੀਂ, ਮੈਂ ੲਿਸ ਲੲੀ ਹਾਰ ਗਿਅਾ ਕਿੳੁਂਕਿ ਮੈਂ ਡਿੱਗ ਕੇ ੳੁੱਠਿਅਾ ਨਹੀਂ।” ਠੀਕ ੲਿਸੇ ਤਰ੍ਹਾਂ ਸਾਡਾ ਕਿਸੇ ਪਿ੍ਖਿਅਾ ਵਿੱਚ ਅਸਫਲ ਹੋਣਾ ਵੀ ਰਿੰਗ ਵਿੱਚ ਡਿੱਗਣ ਸਮਾਨ ਹੈ, ਅਤੇ ਸਾਡੇ ਦੁਬਾਰਾ ੳੁੱਠਣ ਭਾਵ ਕੋਸ਼ਿਸ਼ ਕਰਨ ੳੁੱਤੇ ਹੀ ਸਾਡੀ ਸਫਲਤਾ ਨਿਰਭਰ ਕਰਦੀ ਹੈ।
                    ‘ਹੈਨਰੀ ਫੋਰਡ’ ਨੂੰ ਵੀ ਅਾਪਣੀ ਜਿੰਦਗੀ ਵਿੱਚ ਬਹੁਤ ਸਾਰੀਅਾ ਅਸਫਲਤਾ ਦਾ ਸਾਹਮਣਾ ਕਰਨਾ ਪਿਅਾ ਸੀ। ਪਰ ੳੁਹਨਾ ਨੇ ਅਾਪਣੀ ਕੋਸ਼ਿਸ਼ ਕਰਨੀ ਨਹੀ ਛੱਡੀ ਅਤੇ ਅੱਜ ਅਸੀ ੳੁਸ ਮਹਾਨ ਸ਼ਖਸ਼ੀਅਤ ਨੂੰ ‘ਫੋਰਡ’ ਕੰਪਨੀ ਦੇ ਨਿਰਮਾਤਾ ਵਜੋ ਜਾਣਦੇ ਹਾਂ। ੲਿਸੇ ਤਰ੍ਹਾਂ ਦੀ ੲਿੱਕ ਹੋਰ ੳੁਦਾਹਰਣ ਹੈ, ‘ਜੇ. ਕੇ. ਰੋਅਲਿੰਗ ‘ ਜਿਹਨਾਂ ਨੇ ਅਾਪਣੀ ਜਿੰਦਗੀ ਵਿੱਚ ਅਣਗਿਣਤ ਅਸਫਲਤਾ ਦਾ ਸਾਹਮਣਾ ਕਰਨ ਦੇ ਬਾਅਦ ਅਾਪਣੀ ਕੋਸ਼ਿਸ਼ ਕਰਨੀ ਜਾਰੀ ਰੱਖੀ ਅਤੇ ਅੱਜ ਅਸੀਂ ੳੁਸ ਮਹਾਨ ਸ਼ਖਸ਼ੀਅਤ ਨੂੰ ‘ਹੈਰੀ ਪੋਰਟਰ’ ਦੀ ਲੇਖਿਕਾ ਵਜੋਂ ਜਾਣਦੇ ਹਾਂ। ਅਾਪਣੀ ਅਸਫਲਤਾ ਤੋਂ ਬਾਅਦ ਲਗਾਤਾਰ ਕੋਸ਼ਿਸ਼ ਕਰਨ ਨਾਲ ਹੀ ਸਾਨੂੰ ਸਫਲਤਾ ਮਿਲਦੀ ਹੈ। ੲਿਹ ਗੱਲ ਅਸੀਂ ਕੀੜੀ ਤੋਂ ਵੀ ਸਿੱਖ ਸਕਦੇ ਹਾਂ ਜੋ ਕੰਧ ਤੇ ਚੜਦੀ-ਚੜਦੀ ਕੲੀ ਵਾਰ ਹੇਠਾਂ ਡਿੱਗਦੀ ਹੈ, ਪਰ ਕੋਸ਼ਿਸ਼ ਕਰਨਾ ਨਹੀ ਛੱਡਦੀ ਤੇ ਅਖੀਰ ੳੁਹ ਕੰਧ ਤੇ ਚੱੜਨ ਵਿੱਚ ਸਫਲਤਾ ਹਾਸਿਲ ਕਰ ਲੈਂਦੀ ਹੈ।
                                      ੲਿਹ ਗੱਲ ਸੱਚ ਹੈ ਕਿ ਅਸਫਲਤਾ ਸਾਨੂੰ ਨਿਰਾਸ਼ ਕਰ ਦਿੰਦੀ ਹੈ। ਕੲੀ ਵਾਰ ਤਾਂ  ਨਿਰਾਸ਼ਾ ਦੇ ਬੱਦਲ ਸਾਨੂੰ ੲਿਸ ਤਰਾਂ ਘੇਰ ਲੈਂਦੇ ਹਨ ਕਿ ਸਾਨੂੰ ਚਾਰੇ ਪਾਸੇ ਸਿਵਾੲੇ ਨਿਰਾਸ਼ਾ ਦੇ ਹਨੇਰੇ ਤੋਂ ਕੁੱਝ ਵੀ ਨਜਰ ਨਹੀਂ ਅਾੳੁਂਦਾ। ਜੋ ਅਸਫਲਤਾ ਤੋਂ ਬਾਅਦ ੲਿੱਕ ਵਿਅਾਕਤੀ ਦਾ ਅਾਤਮਹੱਤਿਅਾ ਦੇ ਰਾਹ ਨੂੰ ਚੁਣ ਲੈਣ ਦਾ ਮੁੱਖ ਕਾਰਨ ਬਣਦਾ ਹੈ। ਅਸਫਲਤਾ ਤੋਂ ਕਦੇ ਵੀ ਨਿਰਾਸ਼ ਨਾ ਹੋਵੋ ਤੇ ਨਾ ਹੀ ੲਿਸ ਤੋਂ ਡਰੋਂ ਸਗੋਂ ੲਿਸ ਤੋਂ ਸਿੱਖੋ। ਸਾਡਾ ਲਗਾਤਾਰ ਸਿੱਖਦੇ ਰਹਿਣਾ ਵੀ ਸਾਡੀ ਸਫਲਤਾ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਓਸ਼ੋ ਅਾਪਣੀ ਕਿਤਾਬ ‘ੲਿੱਕ-ੲਿੱਕ ਕਦਮ’ ਵਿੱਚ ਲਿਖਦੇ ਹਨ ਕਿ ਸੁਅਾਮੀ ਰਾਮ ਤੀਰਥ ੲਿੱਕ ਵਾਰ ਜਾਪਾਨ ਗੲੇ। ਜਿਸ ਜਹਾਜ ਵਿੱਚ ੳੁਹ ਜਾ ਰਹੇ ਸਨ ੳੁਸ ਜਹਾਜ ਵਿੱਚ ੲਿੱਕ 90 ਸਾਲ ਦਾ ਬਜੁਰਗ ਚੀਨੀ ਭਾਸ਼ਾ ਸਿੱਖ ਰਿਹਾ ਸੀ। ਚੀਨੀ ਭਾਸ਼ਾ ਸਭ ਤੋਂ ਅੋਖੀ ਭਾਸ਼ਾ ਮੰਨੀ ਗੲੀ ਹੈ, ਜਿਸ ਵਿੱਚ ਵਰਨ ਨਹੀਂ ਹੁੰਦੇ, ੲਿਹ ਚਿੱਤਰਾਂ ਦੀ ਭਾਸ਼ਾ ਹੈ। ੲਿਸਨੂੰ ਸਿੱਖਣ ਵਿੱਚ ਲਗਪਗ 10 ਸਾਲ ਦਾ ਸਮਾਂ ਲੱਗਦਾ ਹੈ, ਤੇ ੳੁਹ 90 ਸਾਲ ਦਾ ਬਜ਼ੁਰਗ ਚੀਨੀ ਸਿੱਖ ਰਿਹਾ ਸੀ।ਸੁਅਾਮੀ ਰਾਮ ਤੀਰਥ ਨੇ ੳੁਸ ਬਜ਼ੁਰਗ ਨੂੰ ਪੁੱਛਿਅਾ,”ਤੁਸੀਂ ਕੀ ਕਰ ਰਹੇ ਹੋ?” ਬਜ਼ੁਰਗ ਨੇ ਜਵਾਬ ਦਿੱਤਾ,”ਮੈਂ ਚੀਨੀ ਸਿੱਖ ਰਿਹਾਂ ਹਾਂ।” ਰਾਮ ਤੀਰਥ ਬੋਲ,”ਤੁਸੀਂ ਕਦੋਂ ਤੱਕ ਸਿੱਖ ਸਕੋਗੇ ਤੁਹਾਡੀ ੳੁਮਰ ਤਾਂ 90 ਸਾਲ ਦੀ ਹੋ ਚੁੱਕੀ ਹੈ।” ਤੇ ੳੁਸ ਬਜ਼ੁਰਗ ਨੇ ੳੁੱਤਰ ਦਿੱਤਾ,”ਜਦੋਂ ਤੱਕ ਮੈਂ ਜਿੳੁਂ ਰਿਹਾ ਹਾਂ, ੳੁਦੋਂ ਤੱਕ ਸਿਖਾਂਗਾ, ਜਿਅਾਦਾ ਤੋਂ ਜਿਅਾਦਾ ਜਾਣਾਗਾ, ਕਿੳੁਂਕਿ ੲਿੱਕ-ੲਿੱਕ ਪਲ ਦੀ ਵਰਤੋਂ ਕਰਨੀ ਜਰੂਰੀ ਹੈ, ਤਾਂ ਜੋ ਮੇਰਾ ਅਾਤਮ-ਵਿਕਾਸ ਹੋਵੇ।”  ਕਹਿੰਦੇ ਨੇ “ਸਿੱਖਣਾ ਬੰਦ ਤਾਂ ਜਿੱਤਣਾ ਬੰਦ” ੲਿਸ ਲੲੀ ਹਮੇਸ਼ਾ ਸਿੱਖਦੇ ਰਹੋ। ਸਾਡੇ ਸਿੱਖਣ ਦੀ ਅਾਦਤ ਸਾਡੇ ਲੲੀ ਸਾਡੀ ਸਫਲਤਾਂ ਦੇ ਦਰਵਾਜੇ ਖੋਲ ਦੇਵੇਗੀ।
                                ਵੈਸੇ ਤਾਂ ੲਿਹ ਗੱਲ ਵੀ ਮੰਨਣਯੋਗ ਹੈ ਕਿ ਅਸਫਲਤਾ ਤੋਂ ਬਾਅਦ ਹਰ ੲਿਨਸਾਨ ਅਾਪਣੇ ਅਾਪ ਵਿੱਚ ਹੀ ੲਿੱਕ ਨੀਵਾਂ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ੳੁਹ ਹਰ ਅਗਲੇ ਕੰਮ ਨੂੰ ਕਰਨ ਵਿੱਚ ਵੀ ਥੋੜਾ ਡਰ ਜਿਹਾ ਮਹਿਸੂਸ ਕਰਨ ਲੱਗਦਾ ਹੈ, ਜਿਸ ਨਾਲ ਵੀ ਕੲੀ ਵਾਰ ਅਾਤਮਹੱਤਿਅਾ ਵਰਗੇ ਅਪਰਾਧਿਤ ਰਾਸਤੇ ਨੂੰ ਚੁਣ ਲੈਂਦਾ ਹੈ। ਪਾ੍ਚੀਨ ਗੀ੍ਸ ਦੇ ਕਿੰਗਸ ਗਾਰਡ ਦਾ ੲਿੱਕ ਅਾਦਰਸ਼ ਵਾਕ ਸੀ, “ਡਰਦੇ ਸਭ ਹਨ, ਪ੍ੰਤੂ ਬਹਾਦਰ ਲੋਕ ਅਾਪਣੇ ਡਰ ਨੂੰ ੲਿੱਕ ਪਾਸੇ ਰੱਖ ਦਿੰਦੇ ਹਨ ਅਤੇ ਅੱਗੇ ਵੱਧ ਜਾਂਦੇ ਹਨ, ਹਾਲਾਂਕਿ ਕੲੀ ਵਾਰ ੳੁਹ ਮਰ ਜਾਂਦੇ ਹਨ ਪਰ ਜਿੱਤ ਹਮੇਸ਼ਾ ੳੁਹਨਾਂ ਦੀ ਹੀ ਹੁੰਦੀ ਹੈ।” ਅਸਫਲਤਾ ਤੋਂ ਬਾਅਦ ਪੈਦਾ ਹੋੲੇ ਡਰ ੳੁੱਤੇ ਕਾਬੂ ਪਾਓ, ਅਤੇ ੳੁਸਨੂੰ ੲਿੱਕ ਪਾਸੇ ਰੱਖ ਕੇ ਪੂਰੇ ਜੋਸ਼ ਅਤੇ ਸਕਾਰਾਤਮਿਕ ਨਜਰੀੲੇ ਸਦਕਾ ਅੱਗੇ ਵੱਧ ਜਾਓ, ਤੁਹਾਡੀ ਜਿੱਤ ਤਹਿ ਹੈ। ਜਿਸ ਤਰ੍ਹਾਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਦਾ ਅਾੳੁਣਾ ਤਹਿ ਹੈ ਠੀਕ ੳੁਸੇ ਤਰ੍ਹਾਂ ਅਸਫਲਤਾ ਤੋਂ ਬਾਅਦ ਸਫਲਤਾ ਦਾ ਅਾੳੁਣਾ ਵੀ ਤਹਿ ਹੁੰਦਾ ਹੈ। ਅਸਫਲਤਾ ਨੂੰ ਜੇਕਰ ਅਸੀਂ ਸਕਾਰਾਤਮਿਕ ਨਜਰੀੲੇ ਨਾਲ ਦੇਖੀੲੇ ਤਾਂ ੲਿਹ ੲਿੱਕ ਚੁਣੋਤੀ ਨਜਰ ਅਾਵੇਗੀ। ਜਿਸਨੂੰ ਅਸੀ ਸਵੀਕਾਰ ਕਰੋੋ ਅਤੇ ਅਾਪਣੇ ਪੂਰੇ ਅਾਤਮ-ਵਿਸ਼ਵਾਸ, ਸਕਾਰਾਤਮਿਕ ਸੋਚ, ਪੂਰੇ ਜੋਸ਼ ਦੇ ਨਾਲ ਅਾਪਣੇ ਮਿੱਥੇ ਟੀਚੇ ਨੂੰ ਪਾੳੁਣ ਦੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਜੁੱਟ ਜਾਓ, ੲਿਹ ਤੁਹਾਡੇ ਲੲੀ ਸਫਲਤਾ ਦੇ ਦਰਵਾਜੇ ਖੋਲ ਦੇਵੇਗਾ।
                                      ਅਸਫਲਤਾ ਤੋਂ ਬਾਅਦ ਅਾਤਮ-ਵਿਸ਼ਵਾਸ ਵਿੱਚ ਗਿਰਾਵਟ ਅਾੳੁਣਾ ੲਿੱਕ ਸੁਭਾਵਕ ਗੱਲ ਹੈ, ਜੋ ੲਿੱਕ ਵਿਅਾਕਤੀ ਦੁਅਾਰਾ ਖ਼ੁਦਕੁਸ਼ੀ ਵਰਗੇ ਰਾਹ ਨੂੰ ਚੁਣ ਕੁਦਰਤ ਦੁਅਾਰਾ ਦਿੱਤੇ ੲਿਸ ਸਰੀਰ ਰੂਪੀ ਅਣਮੋਲ ਤੁਹਫੇ ਨੂੰ ਗੁਅਾ ਦੇਣ ਦਾ ਵੀ ਮੁੱਖ ਕਾਰਨ ਬਣਦਾ ਹੈ। ਪਰ ੲਿਹ ੲਿੱਕ ਸਫਲ ਸ਼ਖਸ਼ੀਅਤ ਦੀ ਨਿਸ਼ਾਨੀ ਨਹੀ ਹੁੰਦੀ। ‘ਥਾੱਮਸ ਅਲਵਾ ਅੈਡੀਸਨ’ ਨੇ ਅਾਪਣੀਅਾ ਦੱਸ ਹਜਾਰ ਤੋਂ ਵੱਧ ਅਸਫਲਤਾ ਤੋਂ ਬਾਅਦ ਸਫਲਤਾ ਪਾ੍ਪਤ ਕੀਤੀ, ਜਿਸਨੇ ਪੂਰੀ ਦੁਨੀਅਾ ਨੂੰ ਰੁਸ਼ਨਾ ਦਿੱਤਾ। ਜੇ ੳੁਹ ਅਾਪਣੀਅਾ ੲਿੰਨੀਅਾ ਅਸਫਲਤਾ ਤੋਂ ਬਾਅਦ ਅਾਪਣਾ ਅਾਤਮ-ਵਿਸ਼ਵਾਸ ਗੁਅਾ ਲੈਂਦੇ ਤਾਂ ਸ਼ਾੲਿਦ ੲਿਹ ਸੰਸਾਰ ਅੱਜ ੲਿੰਨਾ ਜਗ-ਮਗਾੳੁਂਦਾ ਨਾ ਹੁੰਦਾ। ਜੇਕਰ ‘ਅਬਰਾਹਿਮ ਲਿੰਕਨ’ ਅਾਪਣੀਅਾ ਅਣਗਿਣਤ ਅਸਫਲਤਾਵਾਂ ਤੋਂ ਬਾਅਦ ਅਾਪਣਾ ਅਾਤਮ-ਵਿਸ਼ਵਾਸ ਖੋ ਬੈਠਦੇ ਤਾਂ ਸ਼ਾੲਿਦ ਅੱਜ ਅਸੀ ੳੁਹਨਾ ਨੂੰ ਅਮਰੀਕਾ ਦੇ 16ਵੇ ਰਾਸ਼ਟਰਪਤੀ ਵਜੋਂ ਨਾ ਜਾਣਦੇ ਹੁੰਦੇ। ‘ਹੈਲਨ ਕੇਲਰ’ ਦੇ ਸ਼ਬਦ ਹਨ, “ਸਵੈ ਵਿਸ਼ਵਾਸ ੳੁਹ ਸ਼ਕਤੀ ਹੈ, ਜਿਸ ਨਾਲ ੳੁਜੜੀ ਹੋੲੀ ਦੁਨੀਅਾ ਵਿੱਚ ਵੀ ਚਾਨਣ ਕੀਤਾ ਜਾ ਸਕਦਾ ਹੈ।” ‘ਮਾਰਕਸ ਗਰਵੇ’ ਵੀ ਅਕਸਰ ਕਿਹਾ ਕਰਦੇ ਸਨ, “ਸਵੈ ਵਿਸ਼ਵਾਸ ਹੈ ਤਾਂ ਤੁਸੀ ਸ਼ੁਰੂ ਕਰਨ ਤੋਂ ਪਹਿਲਾ ਹੀ ਜਿੱਤ ਪਾ੍ਪਤ ਕਰ ਲੈਂਦੇ ਹੋ।”
                      ਕੲੀਂ ਵਾਰ ਅਸਫਲਤਾ ਤੋਂ ਬਾਅਦ ਵਿਅਾਕਤੀ ਦੇ ਘਰ ਵਾਲੇ ਜਾਂ ਸੁਸਾੲਿਟੀ ਦੇ ਕੁੱਝ ਲੋਕ ਵਿਅਾਕਤੀ ਦੀ ਅਲੋਚਨਾ ਕਰਨ ਲੱਗ ਪੈਂਦੇ ਹਨ, ਜਿਸ ਨਾਲ ਕੲੀ ਵਾਰ ਵਿਅਾਕਤੀ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਖ਼ੁਦਕੁਸ਼ੀ ਦੀ ਰਾਹੇ ਤੁਰ ਪੈਂਦਾ ਹੈ। ਹਾਲਾਂਕਿ ੲਿਸ ਸਮੇਂ ਦੋਰਾਨ ਘਰ ਵਾਲੇ ਅਤੇ ਸੁਸਾੲਿਟੀ ਦੇ ਲੋਕਾ ਨੂੰ ਵਿਅਾਕਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੁੰਦੀ ਹੈ।ਅਸਫਲਤਾ ਤੋਂ ਬਾਅਦ ਲੋਕਾਂ ਦੁਅਾਰਾ ਅਲੋਚਨਾ ਕਰਨਾ ੲਿੱਕ ਸੁਭਾਵਕ ਗੱਲ ਹੈ। ੲਿਤਿਹਾਸ ੲਿਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਲੋਕਾ ਦੁਅਾਰਾ ਕਿਸੇ ਵਿਅਾਕਤੀ ਦੀ ਅਾਲੋਚਨਾ ਕੀਤੀ ਗੲੀ ਹੈ, ੳੁਸ ਵਿਅਾਕਤੀ ਨੇ ੳੁਸ ਅਾਲੋਚਨਾ ਨੂੰ ਨਕਾਰ ਕੇ ਅਾਪਣਾ ਨਾਮ ਸਫਲ ਵਿਅਾਕਤੀਅਾ ਵਿੱਚ ਦਰਜ ਕਰਵਾੲਿਅਾ ਹੈ। ਸਿਅਾਣੇ ਅਾਖਦੇ ਹਨ ਕਿ, ਪੱਥਰ ਵੀ ੳੁਸ ਰੁੱਖ ਤੇ ਮਾਰਿਅਾ ਜਾਂਦਾ ਹੈ, ਜਿਸ ਰੁੱਖ ਨੂੰ ਫਲ਼ ਲੱਗੇ ਹੋਣ। ‘ਡੇਵਿਡ ਬਿ੍ਕਲੇ’ ਦਾ ਵੀ ੲਿੱਕ ਕਥਨ ਹੈ,”ਸਫਲ ਵਿਅਾਕਤੀ ੳੁਹ ਹੁੰਦਾ ਹੈ, ਜੋ ਅਾਪਣੇ ੳੁਪਰ ਸੁੱਟੀਅਾ ਗੲੀਅਾ ੲਿੱਟਾ ਨਾਲ ੲਿੱਕ ਮਜਬੂਤ ਨੀਹ ਬਣਾ ਸਕੇ।”
                           ਅਸਫਲਤਾ ਦਾ ਸਮਾਂ ਥੋੜਾ ਨਿਰਾਸ਼ਾਜਨਕ ਤਾਂ ਜਰੂਰ ਹੁੰਦਾ ਹੈ ਪਰ ੲਿਹ ਸਾਨੂੰ ਬਹੁਤ ਕੁੱਝ ਸਿਖਾ ਦਿੰਦਾ। ਕਹਿੰਦੇ ਨੇ  ੳੁਹ ਵਿਅਾਕਤੀ ਜੋ ੲਿਸ ਸਮੇਂ ਦੋਰਾਨ ਅਾਪਣੇ ਟੀਚੇ ਮਿੱਥਦੇ ਹਨ, ੳੁਹ ਅਾਪਣਾ ਨਾਮ ੲਿਤਿਹਾਸ ਦੇ ਸੁਨਹਿਰੀ ਪੰਨਿਅਾ ਵਿੱਚ ਜਰੂਰ ਦਰਜ ਕਰਵਾੳੁਂਦੇ ਹਨ। “ਮੁਸ਼ਕਿਲ ਹਾਲਾਤਾਂ ਵਿੱਚ ਕੁੱਝ ਲੋਕ ਅਾਪ ਟੁੱਟ ਜਾਂਦੇ ਹਨ, ਪਰ ਕੁੱਝ ਲੋਕ ਅਜਿਹੇ ਹੁੰਦੇ ਹਨ, ਜੋ ਰਿਕਾਰਡ ਤੋੜ ਦਿੰਦੇ ਹਨ।” ੲਿਹ ਲਫ਼ਜ ਸ਼ਿਵ ਖੇੜਾ ਦੇ ਹਨ। ਜੋ ਸਾਨੂੰ ਅਸਫਲਤਾ ਤੋਂ ਬਾਅਦ ਨਿਰਾਸ਼ ਹੋ ਕੇ ਮੈਦਾਨ ਛੱਡਣ ਦੀ ਬਜਾੲੇ, ੳੁਸ ਤੋਂ ਸਿੱਖ ਕੇ ਅਾਪਣੀ ਸਕਾਰਾਤਮਿਕ ਸੋਚ,ਅਾਤਮ-ਵਿਸ਼ਵਾਸ, ਦਿ੍ੜ ਨਿਸ਼ਚੇ ਅਾਦਿ ਸਦਕਾ ਦੁਬਾਰਾ ਮੈਦਾਨ ਵਿੱਚ ਅਾੳੁਣ ਲੲੀ ਪੇ੍ਰਦੇ ਹਨ। ਸਾਡੀ ਸਫਲਤਾ ਅਕਸਰ ਸਾਡੇ ਤੋਂ ੲਿੱਕ ਕਦਮ ਦੀ ਦੂਰੀ ਤੇ ਹੁੰਦੀ ਹੈ, ਬੱਸ ਲੋੜ ਹੁੰਦੀ ਹੈ ੲਿੱਕ ਵਾਰ ਯਤਨ ਹੋਰ ਕਰਨ ਦੀ। ਵਿਸਟਨ ਚਰਚਿਲ ਕਹਿੰਦੇ ਹਨ, “ੲਿੱਕ ਅਸਫਲਤਾ ਤੋਂ ਦੂਸਰੀ  ਅਸਫਲਤਾ ਤੱਕ ਬਿਨਾ ਹੋਸਲਾ ਛੱਡਿਅਾ ਯਤਨ ਜਾਰੀ ਰੱਖਣ ਨਾਲ ਹੀ ਸਫਲਤਾ ਮਿਲਦੀ ਹੈ।” ਸੋ ਸਾਨੂੰ ਕਦੇ ਵੀ ਅਾਪਣੀ ਅਸਫਲਤਾ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਵਰਗੇ ਰਾਹ ਨੂੰ ਕਦੇ ਨਹੀ ਚੁੱਣਨਾ ਚਾਹੀਦਾ ਸਗੋਂ ੲਿਸ ਤੋਂ ਸਿੱਖ ਕੇ ਅਾਪਣੀ ਸਕਾਰਾਤਮਿਕ ਸੋਚ,ਅਾਤਮ-ਵਿਸ਼ਵਾਸ, ਦਿ੍ੜ ਨਿਸ਼ਚੇ ਅਾਦਿ ਸਦਕਾ ਅਾਪਣੇ ਟੀਚੇ ਵੱਲ ਵੱਧਣਾ ਚਾਹੀਦਾ ਹੈ।ਨਿਸ਼ਕਾਮ ਮਿਹਨਤ ਕਰ ੲਿੱਕ ਦਿਨ ਸਫਲਤਾ ਪਾ੍ਪਤ ਕਰਕੇ ਦੁਨੀਅਾ ਨੂੰ ਅਾਪਣੀ ਹੋਣੀ ਦਾ ਅਹਿਸਾਸ ਕਰਵਾੳੁਣਾ ਚਾਹੀਦਾ ਹੈ ਅਤੇ ਦੁਨੀਅਾ ਤੇ ਧਰੁ ਤਾਰੇ ਵਾਂਗ ਅਾਪਣਾ ਨਾਮ ਚਮਕਾੳੁਣਾ ਚਾਹੀਦਾ ਹੈ। ਜਦੋਂ ਕਦੇ ਵੀ ਹੋਸਲਾ ਡਗਮਗਾੳੁਣ ਲੱਗੇ ਤਾਂ ੲਿੱਕ ਮਹਾਨ ਲੇਖਕ ਦੀਅਾ ੲਿਹਨਾ ਸਤਰਾ ਨੂੰ ਯਾਦ ਕਰ ਲੈਣਾ ਚਾਹੀਦਾ ਹੈ:-
“ਅਸਫਲਤਾ ੲੇਕ ਚੁਣੋਤੀ ਹੈ, ਸਵੀਕਾਰ ਕਰੋ,
ਕਿਅਾ ਕਮੀ ਰਹਿ ਗੲੀ ਹੈ, ਦੇਖੋ ਅੋਰ ਸੁਧਾਰ ਕਰੋ,
ਜਬ ਤੱਕ ਨਾ ਸਫਲ ਹੋ, ਨੀਂਦ ਚੈਨ ਕੋ ਤਿਅਾਗੋ ਤੁਮ,
ਸੰਘਰਸ਼ ਕਾ ਮੈਦਾਨ ਛੋਡ, ਮਤ ਭਾਗੋ ਤੁਮ,
ਕੁਝ ਕੀੲੇ ਬਿਨਾ ਹੀ, ਜਯ-ਜਯ ਕਾਰ ਨਹੀ ਹੋਤੀ,
ਕੋਸ਼ਿਸ਼ ਕਰਨੇ ਵਾਲੋਂ ਕੀ, ਕਭੀ ਹਾਰ ਨਹੀ ਹੋਤੀ।”
ੲਿੰਦਰਜੀਤ ਸਿੰਘ ਕਠਾਰ,
ਪਿੰਡ:- ਕੂ-ਪੁਰ,
 (ਅੱਡਾ-ਕਠਾਰ),
ਜਲੰਧਰ।
ਮ.9779324972