ਸਿੱਖ ਕੌਮ ਦੇਵੇ ਬਰਗਾੜੀ ਮੋਰਚੇ ਦਾ ਸਮਰਥਨ : ਜਥੇਦਾਰ ਹਵਾਰਾ

ਬਰਗਾੜੀ ਵਿਖੇ ਇਨਸਾਫ ਮੋਰਚਾ ਲਗਾ ਕੇ ਬੈਠੇ ਕਾਰਜ਼ਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਕੋਲ ਅੱਜ ਵੱਡੀ ਗਿਣਤੀ ਵਿਚ ਸਿੱਖ ਸੰਗਤ ਪਹੁੰਚੀ। ਇਸ ਮੌਕੇ ਜਿਥੇ ਸੰਗਤਾਂ ਦੇ ਕਾਫਲੇ ਪਹੁੰਚੇ ਉਥੇ ਹੀ ਬਾਬਾ ਬਲਵੀਰ ਸਿੰਘ ਰਣੀਏ ਵਾਲੇ, ਬਾਬਾ ਸਾਧੂ ਰਾਮ ਖਾਈ ਵਾਲੇ ਸਮੇਤ ਪਿੰਡ ਮਾਣੂਕੇ ਖੇਮੂਆਣਾ ਦੀਆਂ ਸੰਗਤਾਂ ਨੇ ਲੰਗਰ ਦੀ ਸੇਵਾ ਵਿਚ ਅਹਿਮ ਰੋਲ ਅਦਾ ਕੀਤਾ। ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮੋਰਚਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨਹੀਂ ਫੜੇ ਜਾਂਦੇ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਜਾਰੀ ਰੱਖਣਗੇ ਤੇ ਕਿਸੇ ਦੇ ਦਬਾਅ ਹੇਠ ਆ ਕੇ ਸੰਘਰਸ਼ ਨੂੰ ਨਹੀਂ ਰੋਕਿਆ ਜਾਵੇਗਾ।ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਬਗੀਚਾ ਸਿੰਘ ਰੱਤਾਖੇੜਾ ਬਾਪੂ ਗੁਰਚਰਨ ਸਿੰਘ ਪਟਿਆਲਾ ਅਤੇ ਵਕੀਲ ਅਮਰ ਸਿੰਘ ਚਾਹਲ ਜੱਥਾ ਲੈਕੇ ਪੁੱਜੇ ਅਤੇ ਜਥੇਦਾਰ ਹਵਾਰਾ ਸਾਬ ਵਲੋਂ ਸਿੱਖ ਸੰਗਤਾਂ ਦੇ ਨਾਮ ਬਰਗਾੜੀ ਮੋਰਚੇ ਦੇ ਸਮਰਥਣ ਵਿੱਚ ਲਿਖਤੀ ਸੰਦੇਸ਼ ਪੜਿਆ ਗਿਆ। ਇਸ ਮੌਕੇ ਬਾਬਾ ਛਿੰਦਰ ਸਿੰਘ ਸਭਰਾਵਾਂ ਵਾਲੇ, ਬਾਬਾ ਬਲਦੇਵ ਸਿੰਘ ਧਰਮਪੁਰਾ ਵਾਲੇ, ਬਾਬਾ ਸਤਨਾਮ ਸਿੰਘ ੩੪ ਸਿੰਘ ਸ਼ਹੀਦਾਂ ਸ਼ਾਹਪੁਰ ਬੇਲਾ , ਬਾਬਾ ਲਖਬੀਰ ਸਿੰਘ ਚੰਨੀਆਂ ਦਲ ਬਾਬਾ ਬਿਧੀ ਚੰਦ , ਬਾਬਾ ਬਲਵਿੰਦਰ ਸਿੰਘ ਅਕਬਰਪੁਰ ਖੁਡਾਲ ਵਾਲੇ , ਬਾਬਾ ਰਛਪਾਲ ਸਿੰਘ ਦਮਦਮੀ ਟਕਸਾਲ ਝੋਕ ਮੋਹੜੇ , ਬਾਬਾ ਸਵਰਨ ਸਿੰਘ ਸੈਦਖੇੜੀ ਬਾਬਾ ਦਲੇਰ ਸਿੰਘ ਖੇੜੀ ਵਾਲੇ , ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ,  ਬਾਬਾ ਸੰਤੋਖ ਸਿੰਘ ਬੋਪਾਰਾਏ ਮਾਂਡਲ , ਬਾਬਾ ਬਲਵਿੰਦਰ ਸਿੰਘ ਬਰਾਸ , ਬਾਬਾ ਲਾਲਦਾਸ ਲੰਘੇਆਣਾ,  ਬਾਬਾ ਮੋਹਨ ਦਾਸ ਬਰਗਾੜੀ , ਬਾਬਾ ਸਤਨਾਮ ਸਿੰਘ ਵੱਲੀਆ, ਬਾਬਾ ਗੁਰਪਰੀਤ ਸਿੰਘ ਸੰਤਸਰ ਚੰਡੀਗੜ ਵਾਲੇ , ਬਾਬਾ ਜੋਤ ਸਿੰਘ ਪਟਿਆਲਾ , ਬਾਬਾ ਜਗਸੀਰ ਸਿੰਘ ਟਹਿਣਾ , ਬਾਬਾ ਬਖ਼ਸੀਸ਼ ਸਿੰਘ ਦਲਜੀਤ ਸਿੰਘ ਪੰਜਰਥ ਰਾਜਸਥਾਨ ਤੋਂ ਤੇਜਿੰਦਰਪਾਲ ਸਿੰਘ ਟਿੰਮਾਂ ਜੀਤ ਸਿੰਘ ਲੱਖੀਆਂ ਧਰਮੀ ਫੌਜ਼ੀਆ ਦਾ ਜੱਥਾ, ਦਲ ਖਾਲਸਾ ਦੇ ਹਰਚਰਨ ਸਿੰਘ ਧਾਮੀ ਕੰਵਰਪਾਲ ਸਿੰਘ ਬਿੱਟੂ,  ਸਰਬਜੀਤ ਸਿੰਘ ਘੁਮਾਣ, ਅਕਾਲੀ ਦਲ ਅੰਮ੍ਤਿਸਰ ਦੇ ਪ੍ੋਫੈਸਰ ਮੋਹਿੰਦਰਪਾਲ ਸਿੰਘ , ਬਲਕਾਰ ਸਿੰਘ ਭੁੱਲਰ ਰਜਿੰਦਰ ਸਿੰਘ ਫੌਜ਼ੀ ਫਗਵਾੜਾ,  ਕਰਮ ਸਿੰਘ ਭੋਈਆਂ ਸਰਬਜੀਤ ਸਿੰਘ ਮੋਰਿੰਡਾ , ਸੂਬਾ ਸਿੰਘ ਫੌਜ਼ੀ ਰੋਪੜ , ਕੁਲਦੀਪ ਸਿੰਘ ਢੈਂਠਲ , ਮਨਜੀਤ ਸਿੰਘ ਰੇਇਸ ਮੌਰੂ,  ਗਿਆਨ ਸਿੰਘ ਮੰਡ, ਸੁਖਰਾਜ ਸਿੰਘ ਨਿਆਮੀਵਾਲਾ, ਢਾਡੀ ਸੁਖਵਿੰਦਰ ਸਿੰਘ ਸੁਤੰਤਰ , ਢਾਡੀ ਦਰਸ਼ਨ ਸਿੰਘ ਦਲੇਰ, ਢਾਡੀ ਜਸਵਿੰਦਰ ਸਿੰਘ ਬਾਗੀ, ਢਾਡੀ ਦਲੇਰ ਕੌਰ ਪੰਡੋਰੀ ਖਾਸ਼ ਨੇ ਵੀ ਹਾਜ਼ਰੀ ਭਰੀ ਪਿੰਡ ਰੋਡੇ ਪੰਜਗਰਾਂਈ ਘੋਲੀਆ ਅਤੇ ਜੱਥਾ ਹਿੰਮਤ ਏ ਖਾਲਸਾ ਧੰਨ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀਆਂ ਭਾਈ ਬਲਵੀਰ ਸਿੰਘ ਮੁੱਛਲ ਹਰਜਿੰਦਰ ਸਿੰਘ ਬਾਜੇਕੇ ਤਰਲੋਚਨ ਸਿੰਘ ਸੋਹਲ ਸੁਖਜੀਤ ਸਿੰਘ ਖੋਸਾ ਲਖਬੀਰ ਸਿੰਘ ਮਹਾਲਮ ਪਰਮਜੀਤ ਸਿੰਘ ਅਕਾਲੀ ਵਲੋਂ ਵੱਡਾ ਰੋਸ਼ ਮਾਰਚ ਲੈਕੇ ਪੁੱਜੇ।