ੲਿੱਕ ਸਮਾਂ ਸੀ, ਜਦੋ ਪੰਜਾਬ ਪੰਜ ਪਾਣੀਅਾ ਦੀ ਧਰਤੀ ਹੋਣ ਦੇ ਨਾਲ-ਨਾਲ ੲਿੱਕ ਹਰਿਅਾ ਭਰਿਅਾ ਸੂਬਾ ਹੋਣ ਦਾ ਮਾਣ ਰੱਖਦਾ ਸੀ। ਪਰ ਅੱਜ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਰੇ ਹਰਿਅਾਲੀ ਵੀ ਕਿਧਰੇ ਟਾਵੀ ਹੀ ਨਜਰ ਅਾੳੁਂਦੀ ਹੈ। ਪਿਛਲੇ ਕੁੱਝ ਦਿਨਾਂ ਤੋਂ ਧੂੜ ਅਤੇ ਧੂੰਅਾ ਧੁੰਦ ਨੇ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ, ਸਮੇਤ ਪੂਰੇ ੳੁੱਤਰ ਭਾਰਤ ਦੀ ਅਾਬੋ ਹਵਾ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ। ਹਾਲਾਂਕਿ ਹੁਣ ਕੲੀ ਥਾੲੀ ਪ੍ਮਾਤਮਾ ਦੀ ਅਦੁੱਤੀ ਦੇਣ ਬਾਰਿਸ਼ ਕਰਕੇ ਕੲੀ ਥਾਂਈ ੲਿਸ ਤੋਂ ਰਾਹਤ ਮਿਲ ਚੁੱਕੀ ਹੈ।ਪਰ ਹਾਲੇ ਵੀ ੲਿਹ ਸੰਕਟ ਪੂਰੀ ਤਰਾ ਨਹੀਂ ਟਲਿਅਾ ਹੈ। ਕਿੳੁਂਕਿ ੲਿਸਦਾ ਸੰਬੰਧ ਪਾਕਿਸਤਾਨ, ਰਾਜਿਸਥਾਨ ਅਾਦਿ ਦੇ ਰੇਗਿਸਤਾਨੀ, ਮੈਦਾਨੀ ਜਾਂ ਵੱਧ ਤਪਸ਼ ਵਾਲੇ ਅੈਲਾਕਿਅਾ ਤੋਂ ੳੁਡ਼ੀਅਾ ਧੂਡ਼ ਭਰੀਅਾ ਅਤੇ ਪ੍ਰਦੂਸ਼ਿਤ ਹਵਾਵਾ ਨਾਲ ਹੈ।ੲਿਸ ਧੂੜ ਤੇ ਪ੍ਰਦੂਸ਼ਿਤ ਹਵਾ ਨੇ ਪੂਰੇ ੳੁੱਤਰ ਭਾਰਤ ਦੀ ਹਵਾ ਨੂੰ ੲਿੰਨਾ ਦੂਸ਼ਿਤ ਕਰ ਦਿੱਤਾ ਹੈ ਕਿ ੲਿਹ ਸਾਹ ਲੈਣ ਦੇ ਯੋਗ ਤੱਕ ਨਹੀਂ ਰਹੀ, ਜਿਸਨੇ ਬਹੁਤ ਪੇ੍ਸ਼ਾਨੀ ਖੜੀ ਕਰ ਦਿੱਤੀ ਹੈ।ੲਿਸ ਧੂੜ ਭਰੀ ਹਵਾ ਨੂੰ ਅਸੀਂ ਹਲਕੇ ਵਿੱਚ ਨਹੀਂ ਲੈ ਸਕਦੇ ਕਿੳੁਕਿ ੲਿਸ ਵਿੱਚ ਸਲਫੇਟ ਲੈਡ ਕਾਰਬਨ ਨਾੲਿਟੇ੍ਟ ਅਾਦਿ ਵਰਗੇ ਤੱਤ ਹੁੰਦੇ ਹਨ।ਜਿਸ ਨਾਲ ਫੇਫੜੇ ਦਾ ਕੈਂਸਰ ਅਾਦਿ ਜਿਹੀਅਾ ਭਿਅਾਨਕ ਬਿਮਾਰੀਅਾ ਹੋਣ ਦਾ ਖਤਰਾ ਰਹਿੰਦਾ ਹੈ। ੲਿੰਨਾ ਹੀ ਨਹੀ, ੲਿਸ ਨਾਲ ਸਾਹ, ਅੱਖ, ਕੰਨ, ਨੱਕ ਅਾਦਿ ਨਾਲ ਸੰਬੰਧਿਤ ਬਿਮਾਰੀਅਾ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ।

ਜਿਥੇ ਵੱਖ-ਵੱਖ ੲੇਅਰ ਪੋਰਟਾ ਤੋਂ ੳੁੱਡਣ ਵਾਲੀਅਾ ੳੁੱਡਾਨਾ ਦੇ ਰੱਦ ਹੋਣ ਨਾਲ ਜਨ-ਜੀਵਨ ਪ੍ਭਾਵਿਤ ਹੋੲਿਅਾ  ਹੈ।, ੳੁੱਥੇ ਹੀ ੲਿਸ ਜਹਿਰੀਲੇ ਧੂੰੲੇ ਕਾਰਨ ਬੱਚੇ, ਬਜ਼ੁਰਗਾਂ ਦੇ ਨਾਲ- ਨਾਲ ਪਸ਼ੂਅਾ ਅਤੇ ਪੇੜ ਪੋਦਿਅਾਂ ਨੂੰ  ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਅਾ ਮੁਤਾਬਕ ੲਿਨ੍ਹਾ  ਧੂੜ ਭਰੇ ਦਿਨਾ ਦੋਰਾਨ ਪੰਜਾਬ ਦਾ ੲੇਅਰ ਕੁਅਾਲਿਟੀ ੲਿੰਡੈਕਸ 500 ਤੱਕ ਦੇ ਖਤਰਨਾਕ ਅੰਕੜੇ ਤੱਕ ਪਹੁੰਚ ਗਿਅਾ ਸੀ। ਅੰਕੜਿਅਾ ਮੁਤਾਬਕ ਲੁਧਿਅਾਣੇ ਵਿੱਚ 488, ਮੰਡੀ ਗੋਬਿੰਦਗਡ਼ ਵਿੱਚ 500, ਖੰਨੇ ਵਿੱਚ 491, ਅਤੇ ਅਮਿ੍ਤਸਰ ਵਿੱਚ 477 , ੲੇਅਰ ਕੁਅਾਲਿਟੀ ੲਿੰਡੈਕਸ ਨੋਟ ਕੀਤਾ ਗਿਅਾ।ਪੰਜਾਬ ਦੇ ੲਿਹ ਚਾਰ ਸ਼ਹਿਰ ਭਾਰਤ ਦੇ 15 ੳੁਹਨਾਂ ਅਤਿ-ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਹਨ ਜੋ ਪ੍ਰਦੂਸ਼ਣ ਦੀ ਹਰ ਸੀਮਾਂ ਪਾਰ ਕਰ ਚੁੱਕੇ ਹਨ। ਹਾਲਾਂਕਿ ੲਿੰਨੀ ਦਿਨੀ ਮੀਂਹ ਪੈਣ ੳੁਪਰੰਤ ੲਿਹ ੲੇਅਰ ਕੁਅਾਲਿਟੀ ੲਿੰਡੈਕਸ ਕਾਫੀ ਅੰਕ ਹੇਠਾ ਅਾ ਚੁੱਕਾ ਹੈ ਪਰ ਹਾਲੇ ਤੱਕ ਵੀ ੲਿਹ ਸੁੱਰਖਿਅਤ ਅੰਕਾਂ ਤੱਕ ਨਹੀਂ ਪੁੱਜਾ। ੲੇਅਰ ਕੁਅਾਲਿਟੀ ੲਿੰਡੈਕਸ 50 ਤੋਂ ਹੇਠਾ ਸਹਿਤ ਲੲੀ  ਸਹੀ ਮੰਨਿਅਾ ਜਾਂਦਾ ਹੈ, 51 ਤੋਂ 100 ਵਿੱਚ ਠੀਕ ਠਾਕ, 101ਤੋਂ 200 ਮੋਡਰੇਟ ਅਤੇ 201 ਤੋਂ 300 ਵਿਚਕਾਰ ਵਾਤਾਵਰਨ ਨੂੰ ਸਹਿਤ ਲੲੀ ਖਰਾਬ ਮੰਨਿਅਾ ਜਾਂਦਾ ਹੈ। ਅਤੇ ਪੰਜਾਬ ਵਿੱਚ ੲਿਹ ਅੰਕੜੇ ਅੱਜ ਵੀ ਸਹਿਤ ਲੲੀ ਖਤਰਨਾਕ ਮਿਕਦਾਰ ਵਿੱਚ ਚੱਲ ਰਹੇ ਹਨ। ਜੋ ਮਨੁੱਖ ਦੇ ਨਾਲ-ਨਾਲ ਜਾਨਵਰਾਂ ਪੰਛੀਅਾਂ ਅਤੇ ਪੇੜ-ਪੋਦਿਅਾ ਲੲੀ ਵੀ ਬਹੁਤ ਨਕਸਾਨਦਾੲਿਕ ਅਤੇ ਖਤਰਨਾਕ ਹੈ।

ਜੇਕਰ ਪੰਜਾਬ ਦੀ ਰਾਜਧਾਨੀ ਚੰਡੀਗੜ ਦੀ ਗੱਲ ਕਰੀੲੇ ਤਾਂ ੲਿਥੋਂ ਦੀ ਹਵਾ ਵੀ ਕਾਫੀ ਜਹਿਰੀਲੀ ਹੋ ਚੁੱਕੀ ਹੈ। ੲਿਸ ਧੂੜ ਭਰੀ ਹਵਾ ਕਰਕੇ ਬਦਲੇ ਮੋਸਮ ਨਾਲ ੲਿਸਦੇ ਪ੍ਰਦੂਸ਼ਣ ਦਾ ਸਤਰ 6 ਗੁਣਾਂ ਵੱਧ ਗਿਅਾ ਹੈ।ਜਿਸਨੇ ਪਿਛਲੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ।ੲਿਥੋਂ ਦਾ ੲੇਅਰ ਕੁਅਾਲਿਟੀ ੲਿੰਡੈਕਸ ਵੀ 575 ਤੱਕ ਦੇ ਅਤਿ-ਖਤਰਨਾਕ ਅੰਕੜੇ ਤੱਕ ਪਹੁੰਚ ਗਿਅਾ ਹੈ। ਖਰਾਬ ਮੋਸਮ ਨੂੰ ਦੇਖਦੇ ਹੋਏ, ਪੰਜਾਬ ਪ੍ਰਦੂਸ਼ਣਕੰਟਰੋਲ ਬੋਰਡ ਦੇ ਉੱਚ ਅਧਿਕਾਰੀਆ ਦੀ ਬੈਠਕ ਨੇ ਜਿਥੇ ਇਸ ਵਿਸ਼ੇ ਓੁੱਤੇ ਵਿਸਥਾਰ ਪੂਰਵਕ ਚਰਚਾ ਕੀਤੀ, ਉਥੇ ਹੀ ਪੰਜਾਬ ਵਿੱਚ ਪ੍ਕਿਰਤਿਕ ਆਫਦਾ ਦਾ ਐਲਾਨ ਕਰ ਦੇਣ ਦਾ ਫੈਸਲਾ ਕੀਤਾ। ਇਸਦੇ ਮੱਦੇਨਜਰ ਹੀ ਖੁੱਲੀ ਟਰੈਕਟਰ-ਟਰਾਲੀ, ਟਰੱਕ ਆਦਿ ਵਿੱਚ ਰੇਤ,  ਮਿੱਟੀ ਦੀ ਢੌਆ ਢੁਆਈ ਓੁੱਤੇ ਵੀ ਰੋਕ ਲਗਾ ਦਿੱਤੀ ਹੈ। ਨੈਸ਼ਨਲ ਹਾਈਵੇ ਅਤੇ ਸਡ਼ਕਾਂ ਆਦਿ ਦੇ ਨਿਰਮਾਣ ਕਾਰਜਾ ਨੂੰ ਵੀ ਰੋਕ ਦਿੱਤਾ ਗਿਆ ਹੈ।
ਪਹਿਲਾ ਮਿੱਟੀ, ਫਿਰ ਪਾਣੀ ਅਤੇ ਹੁਣ ਇਹ ਧੂੜ ਭਰੀਆ ਤੂਫਾਨੀ ਹਵਾਵਾ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ, ਕਿ ਅਸੀਂ ਆਪਣੇ ਸਾਫ-ਸੁਥਰੇ ਵਾਤਾਵਰਨ ਨਾਲ ਬਹੁਤ ਖਿਲਵਾੜ ਕਰ ਲਿਆ ਹੈ। ਜਿਸਦਾ ਖਮਿਆਜਾ ਅੱਜ ਕਈ ਲੋਕ ਭਿਆਨਕ ਬਿਮਾਰੀਆ ਦੀ ਗਿਰਫ ਵਿੱਚ ਆ ਕੇ ਭੋਗ ਰਹੇ ਹਨ ਅਤੇ ਕਈ ਭੋਗਣ ਲਈ ਤਿਆਰ ਵਰ ਤਿਆਰ ਖੜੇ ਹਨ। ਬਦਲਦਾ ਮੋਸਮ  ਅਤੇ ਪ੍ਰਦੂਸ਼ਣ ਇੱਕਲੇ ਪੰਜਾਬ ਜਾਂ ਭਾਰਤ ਲਈ ਹੀ ਇੱਕ ਸਮੱਸਿਆ ਨਹੀਂ ਬਲਕਿ ਪੂਰੇ ਵਿਸ਼ਵ ਲਈ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਇੰਗਲੈਂਡ ਵਿੱਚ 40,000 ਲੋਕਾਂ ਦੀ ਜਾਨ ਹਰ ਸਾਲ ਹਵਾ ਪ੍ਰਦੂਸ਼ਣ ਲੈ ਲੈਂਦਾ ਹੈ। ਤੇ ਨਾਲ ਦੀ ਨਾਲ ਹੀ ਇੰਗਲੈਂਡ ਨੂੰ ਇਸ ਕਰਕੇ ਸਲਾਨਾ 20 ਅਰਬ ਪੋਂਡ ਦਾ ਨੁਕਸਾਨ ਵੀ ਝਲਨਾ ਪੈ ਰਿਹਾ ਹੈ। ਹੈ।ਹਵਾ ਪ੍ਰਦੂਸ਼ਣ ਨਾਲ ਹਰ ਸਾਲ ਲਗਪਗ 70 ਲੱਖ ਮੋਤਾਂ ਹੁੰਦੀਆਂ ਹਨ, ਜਿਸ ਵਿੱਚੋਂ ਕਰੀਬ 24 ਲੱਖ ਮੋਤਾਂ ਭਾਰਤ ਵਿੱਚ ਹੁੰਦੀਆਂ ਹਨ। ਹਨ। ਭਾਰਤ ਸਾਹ ਦੀਆ ਬਿਮਾਰੀਆ ਕਾਰਨ ਮਰਨ ਵਾਲਿਆ  ਦੀ ਅੋਸਤ ਵਿੱਚ ਵੀ ਨੰਬਰ ਇੱਕ ਤੇ ਹੈ।
ਇਸ ਧੂੜ ਭਰੇ ਵਾਤਾਵਰਨ ਨੇ ਹੁਣ ਤੱਕ 125 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਅਣਗਿਣਤ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਪੰਜਾਬ ਵਿੱਚ ਕਈ ਥਾਈ ਵਿਜੀਵਿਲਟੀ 80 ਮੀਟਰ ਤੱਕ ਜਾਂ ਇਸ ਤੋਂ ਵੀ ਘੱਟ ਰਹੀ,  ਜਿਸ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਿਹਾ। ਪਰ ਹੁਣ ਸਵਾਲ ਪੈਂਦਾ ਹੁੰਦਾ ਹੈ ਕਿ ਇਸਦਾ ਅਸਲ ਜਿੰਮੇਵਾਰ ਕੋਣ ਹੈ? ਇਸਦਾ ਮੁੱਖ ਕਾਰਨ ਧਰਤੀ ਦੀ ਵੱਧਦੀ ਤਪਸ਼ ਭਾਵ ਤਾਪਕ੍ਮ ਹੈ। ਰੁੱਖਾਂ ਦੀ ਤੇਜ਼ੀ ਨਾਲ ਹੋ ਰਹੀ ਕਟਾਈ ਕਾਰਨ ਧਰਤੀ ਦੀ ਤਪਸ਼ ਵੱਧਦੀ ਜਾਂ ਰਹੀ ਹੈ। ਜਿਥੇ ਇੱਕ ਦੇਸ਼ ਜਾਂ ਸੂਬੇ ਵਿੱਚ 33 ਫੀਸਦੀ ਰੁੱਖਾਂ ਦਾ ਹੋਣਾਂ ਲਾਜਮੀ ਹੈ ਉਥੇ ਅੱਜ ਪੰਜਾਬ ਵਿੱਚ ਰੁੱਖ ਸਿਰਫ 8 ਫੀਸਦੀ ਤੋਂ ਵੀ ਘੱਟ ਰਹਿ ਗਏ ਹਨ। ਹਨ। ਅੱਜ ਕਾਰਬਨ ਡਾਇਕਸਾਇਡ ਦੀ ਮਾਤਰਾ 0.03 ਫੀਸਦੀ ਤੋਂ ਵੱਧ ਰਹੀ ਹੈ, ਜਿਸ ਨਾਲ ਗਰਮੀ ਵੱਧ ਹੈ। ਅਤੇ ਗਲੇਸ਼ਅਰ ਪਿਘਲ ਰਹੇ ਹਨ। ਇਹ ਨਹੀ ਹੈ ਕਿ ਮੀਹ ਪੈਣ ਉਪਰੰਤ ਅਸੀ ਇਸ ਧੂੜ ਭਰੇ ਵਾਤਾਵਰਨ ਤੋ ਛੁਟਕਾਰਾ ਛੁਟਕਾਰਾ ਪਾ ਲਿਆ ਹੈ। ਇਸਦਾ ਖਤਰਾ ਅੱਜ ਵੀ ਸਾਡੇ ਸਿਰ ਤੇ ਮੰਡਰਾ ਰਿਹਾ ਹੈ। ਇਹ ਦੁਬਾਰਾ ਫਿਰ ਆ ਸਕਦੀ ਹੈ। ਇਸ ਲਈ ਅੱਜ ਸਾਨੂੰ ਇੱਕ ਜੁੱਟ ਹੋ ਕੇ ਇਸ ਨਾਲ ਲੜਨਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਬਦਲਦੇ ਮੋਸਮ, ਤੇਜੀ ਨਾਲ ਵੱਧ ਰਹੀ ਤਪਸ਼, ਪ੍ਰਦੂਸ਼ਣ ਆਦਿ ਤੋਂ ਰਾਹਤ ਪਾਈ ਜਾ ਸਕੇ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਇੱਕ ਹਰੇ-ਭਰੇ, ਰੋਗ ਰਹਿਤ ਅਤੇ ਸਾਫ-ਸੁਥਰੇ ਵਾਤਾਵਰਨ ਦੀ ਸੋਗਾਤ ਦਿੱਤੀ ਜਾ ਸਕੇ।
——–ਇੰਦਰਜੀਤ ਸਿੰਘ ਕਠਾਰ,
ਪਿੰਡ- ਕੂ-ਪੁਰ,
(ਅੱਡਾ-ਕਠਾਰ),
ਜਲੰਧਰ।
ਮ-9779324972