ਬਾਘਾਪੁਰਾਣਾ (ਬਿਊਰੋ) : ਅੱਜ ਬਾਘਾਪੁਰਾਣਾ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਕੋਟਕਪੂਰਾ ਰੋਡ ਉੱਪਰ ਸਥਿਤ ਪੈਸ਼ਨ ਆਈਲੈਟਸ ਸੈਂਟਰ ਵਿਚ ਲੜਕੇ ਦੀ ਮੌਤ ਹੋ ਗਈ। ਮ੍ਰਿਤੱਕ ਨੌਜਵਾਨ ਦਾ ਨਾਮ ਨਿੱਕਾ ਸਿੰਘ ਦੱਸਿਆ ਜਾ ਰਿਹਾ ਹੈ । ਨਿੱਕਾ ਸਿੰਘ ਪੈਸ਼ਨ ਆਈਲੇਟਸ ਸੈਂਟਰ ਵਿਚ ਮੁਲਾਜਮ ਵਜੋਂ ਕੰਮ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਵਲੋਂ ਕੀਤੀ ਹੋਈ ਨਸ਼ੇ ਦੀ ਓਵਰ ਦੋਜ਼ ਹੀ ਇਸਦੀ ਮੌਤ ਕਾਰਨ ਬਣੀ ਹੈ ਤੇ ਇਸਦੀ ਲਾਸ਼ ਆਈਲੇਟਸ ਸੈਂਟਰ ਦੇ ਬਾਥਰੂਮ ਵਿਚ ਪਈ ਮਿਲੀ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਲਾਸ਼ ਨੂੰ ਆਪਣੀ ਕਸਟੱਡੀ ਵਿਚ ਰੱਖ ਲਿਆ ਹੈ।