ਤਰਨਤਾਰਨ (ਵਿਜੇ ਅਰੋੜਾ): ਪੰਜਾਬ ਅੰਦਰ ਦਿਨੋਂ-ਦਿਨ ਨੌਜਵਾਨਾਂ ਦੀਆਂ ਚਿੱਟੇ ਕਾਰਨ ਮੌਤਾਂ ਹੋ ਰਹੀਆਂ ਹਨ, ਜਿਵੇਂ ਕਿ ਅੰਮ੍ਰਿਤਸਰ, ਬਾਘਾਪੁਰਾਣਾ, ਫਿਰੋਜ਼ਪੁਰ, ਕੋਟਕਪੂਰਾ ਅਤੇ ਹੁਣ ਤਰਨਤਾਰਨ ਅੰਦਰ ਵੀ ਨੌਜਵਾਨ ਦੀ ਮੌਤ ਹੋਈ ਹੈ। ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਢੋਟੀਆਂ ਦੇ ਗੁਰਭੇਜ ਸਿੰਘ ਭੇਜਾ ਨਾਮਕ ਨੌਜਵਾਨ ਦੀ ਅੱਜ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ। ਗੁਰਭੇਜ ਦੇ ਦੋ ਛੋਟੇ ਬੱਚੇ ਹਨ ਤੇ ਉਹ ਆਪਣੀ ਮਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਇਸ ਚਿੱਟੇ ਨੂੰ ਜਲਦ ਤੋਂ ਜਲਦ ਬੰਦ ਕਰਨ ਦੀ ਮੰਗ ਕੀਤੀ ਹੈ ਜੋ ਰੋਜ਼ ਵਧੇਰੀ ਗਿਣਤੀ ‘ਚ ਲੋਕ ਇਸਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾਅ ਉੱਪਰ ਲਾ ਰਹੇ ਹਨ।