ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੇ ਵਿਚ ਹੀ ਇਕ ਘਟਨਾ ਸਾਹਮਣੇ ਆਈ ਹੈ ਚੌਂਕੀ ਮਾਣੋਚਾਹਲ ਦੇ ਪਿੰਡ ਜਿਊਬਾਲਾ ਦੀ ਜਿਥੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਉਥੇ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਗੁੰਡਿਆਂ ਵਲੋਂ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ  60 ਹਜ਼ਾਰ ਰੁਪਏ ਲੁੱਟ ਲਏ। ਉਸਦੀ ਦੁਕਾਨ ਵਿਚ ਤਾਂ ਲੁੱਟ ਕੀਤੀ ਹੀ ਸੀ ਸਗੋਂ ਨਾਲ ਨਾਲ ਹੀ ਉਸਦੀ ਘਰਵਾਲੀ ਦੀਆਂ ਸੋਣੇ ਦੀਆਂ ਵਾਲੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ। ਇਸ ਸਾਰੀ ਘਟਨਾ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਹੌਲ ਹੈ ਤੇ ਪੁਲਿਸ ਜਾਂਚ ਵਿਚ ਜੁੱਟੀ ਹੋਈ ਹੈ।