ਬਾਘਾਪੁਰਾਣਾ (ਰਿੱਕੀ):ਅੱਜ ਬਾਘਾ ਪੁਰਾਣਾ ਵਿਖੇ ਯੂਨਾਇਟੇਡ ਇੰਡੀਆ ਇੰਸੂਰਾਂਸ ਕੰਪਨੀ ਬ੍ਰਾਂਚ ਬਾਘਾ ਪੁਰਾਣਾ ਵੱਲੋਂ ਕਿ ਵਿਦਾਇਗੀ ਪਾਰਟੀ ਰੱਖੀ ਗਈ । ਇਹ ਵਿਦਾਇਗੀ ਪਾਰਟੀ ਸ਼੍ਰੀ ਅਜੈ ਕੁਮਾਰ ਮਿੱਤਲ ਜੋ ਇਸ ਕੰਪਨੀ ਦੇ ਦਫਤਰ ਵਿੱਚ ਬਤੌਰ ਡਿਵੈਲਪਮੈਂਟ ਅਫਸਰ ਦੇ ਪਦ ਤੇ ਨਿਯੁਕਤ ਸਨ ਉਨ੍ਹਾਂ ਦੀ ਰਿਟਾਇਰਮੈਂਟ ਸਮੇਂ ਤੇ ਪਾਰਟੀ ਰੱਖੀ ਗਈ ਸੀ । ਅੱਜ ਮਿਤੀ  29-06-2018 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਜੈ ਕੁਮਾਰ ਮਿੱਤਲ ਜੀ ਆਪਣੇ ਪਦ ਤੋਂ ਰਿਟਾਇਰ ਹੋ ਗਏ । ਸ਼੍ਰੀ ਅਜੈ ਕੁਮਾਰ ਮਿੱਤਲ ਨੇ ਆਪਣੇ ਜੀਵਨ ਦੇ ਲਗਭਗ ੩੦ ਸਾਲ ਕੰਪਨੀ ਦੀ ਅਤੇ ਲੋਕਾਂ ਦੀ ਸੇਵਾ ਵਿਚ ਲਗਾਏ । ਇਸ ਨਿੱਘੀ ਵਿਦਾਇਗੀ ਅਵਸਰ ਤੇ ਕੰਪਨੀ ਅਤੇ ਸਹਿਕਰਮੀਆਂ ਵੱਲੋਂ ਸ਼੍ਰੀ ਮਿੱਤਲ ਜੀ ਨੂੰ ਇੱਕ ਲੋਈ ਅਤੇ ਇੱਕ ਉਪਹਾਰ ਯਾਦਗਾਰ ਵਜੋਂ ਦੇ ਕੇ ਵਿਦਾਇਗੀ ਦਿੱਤੀ ਗਈ । ਇਸ ਸਮੇਂ ਸ਼੍ਰੀ ਮਿੱਤਲ ਨੇ ਇਸ ਯਾਦਗਾਰ ਅਤੇ ਖੂਬਸੂਰਤ ਵਿਦਾਇਗੀ ਪਲਾਂ ਲਈ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਦੇ ਸਹਿਕਰਮੀ ਸ਼੍ਰੀ ਅੰਮ੍ਰਿਤਬੀਰ ਸਿੰਘ ਸੋਈ (ਬ੍ਰਾਂਚ ਮੈਨੇਜਰ), ਸ਼੍ਰੀ ਪ੍ਰਵੀਨ ਯਾਦਵ, ਸ਼੍ਰੀ ਕਰਮਜੀਤ ਸਿੰਘ, ਸ਼੍ਰੀ ਨਗਿੰਦਰ ਜੀ, ਸ਼੍ਰੀ ਅਯੁੱਧਿਆ ਜੀ ਅਤੇ ਕੰਪਨੀ ਦੇ ਏਜੇਂਟ ਸ਼੍ਰੀ ਪੱਪੂ ਜੀ, ਸ਼੍ਰੀ ਟਿੰਕੂ ਕਾਠਪਾਲ, ਸ਼੍ਰੀ ਨਵੀਂਨ ਮਿੱਤਲ ਹਾਜਿਰ ਸਨ ਅਤੇ ਇਨ੍ਹਾਂ ਨੇ ਸ਼੍ਰੀ ਅਜੈ ਕੁਮਾਰ ਮਿੱਤਲ ਜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।