ਆਉਂਦੇ ਦਿਨਾਂ ਵਿਚ 10 ਹਜ਼ਾਰ ਪੋਦੇ ਵੰਡਣ ਦਾ ਰੱਖਿਆ ਗਿਆ ਹੈ ਲਕਸ਼ : ਅਸ਼ੋਕ ਕੰਬੋਜ

ਗੂਰੁਹਰਸਹਾਏ (ਸੰਦੀਪ ਕੰਬੋਜ ਜਈਆ) : ਅੱਜ-ਕੱਲ ਵਾਤਾਵਰਣ ਵਿਚ ਪ੍ਰਦੂਸ਼ਣ ਇਸ ਕਦਰ ਵੱਧ ਚੁੱਕਾ ਹੈ ਕਿ ਲੋਕਾਂ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਹੈ।ਇਸ ਲਈ ਆਉਣ ਵਾਲੇ ਸਮੇ ਦੀ ਨਿਜਾਕਤ ਨੂੰ ਸਮਝਦੇ ਹੋਏ ਦੇਸ਼ ਦੇ ਹਰ ਨਾਗਰਿਕ ਨੂੰ ਪ੍ਰਦੂਸ਼ਣ ਰਹਿਤ ਹੋਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ।ਇਹਨਾ ਗੱਲਾਂ ਦਾ ਪ੍ਰਗਟਾਵਾ ਐਂਟੀ ਕੁਰੱਪਸ਼ਨ ਬਿਊਰੋ ਦੇ ਸੂਬਾ ਉਪ ਚੇਅਰਮੈਨ ਸ਼੍ਰੀ ਅਸ਼ੋਕ ਕੰਬੋਜ ਨੇ ਅਰਾਈਆਂ ਵਾਲਾ ਰੋਡ ਸਥਿਤ ਬਿਊਰੋ ਮੁੱਖ ਦਫਤਰ ਵਿਖੇ ਸਮੂਹ ਬਿਊਰੋ ਟੀਮ ਦੇ ਸਹਿਯੋਗ ਨਾਲ ਪੰਜਾਬ ਹਰਿਆਲੀ ਪ੍ਰੋਗਰਾਮ ਤਹਿਤ ਵੱਖ ਵੱਖ ਤਰਾਂ ਦੇ ਬੂਟੇ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਇਸ ਪ੍ਰੋਗਰਾਮ ਵਿਚ ਐਸ ਡੀ ਐਮ ਜਲਾਲਾਬਾਦ, ਥਾਣਾ ਸਿਟੀ ਮੁਖੀ ਮੈਡਮ ਲਵਮੀਤ ਕੋਰ, ਸਦਰ ਥਾਣਾ ਮੈਡਮ ਪਰਮਿਲਾ, ਇਕਬਾਲ ਖਾਨ ਥਾਣਾ ਮੁਖੀ ਅਮੀਰ ਖਾਸ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਅਤੇ ਆਪਣੇ ਹੱਥੀ ਲੋਕਾਂ ਨੂੰ ਬੂਟੇ ਵੰਡ ਕੇ ਉਹਨਾ ਦੀ ਸਾਂਭ ਸੰਭਾਲ ਕਰਨ ਦੀ ਪੂਰਜੋਰ ਅਪੀਲ ਵੀ ਕੀਤੀ।ਅਸ਼ੋਕ ਕੰਬੋਜ ਨੇ ਕਿਹਾ ਕਿ ਅੱਜ ਦੀ ਸ਼ੂਰੁਆਤੀ ਲੜੀ ਤਹਿਤ 500 ਦੇ ਕਰੀਬ ਬੂਟੇ ਵੰਡੇ ਗਏ ਹਨ ਅਤੇ ਆਉਂਦੇ ਦਿਨਾਂ ਵਿਚ ਬਿਊਰੋ ਟੀਮ ਵੱਲੋਂ 10 ਹਜ਼ਾਰ ਬੂਟੇ ਵੰਡਣ ਅਤੇ ਉਹਨਾ ਦੀ ਪੂਰੀ ਸਾਂਭ ਸੰਭਾਲ ਕਰਨ ਦਾ ਲਕਸ਼ ਰੱਖਿਆ ਗਿਆ ਹੈ।ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸ ਡੀ ਐਮ ਵੱਲੋ ਪੋਦਾ ਲਗਾ ਕੇ ਕੀਤੀ ਗਈ ਅਤੇ ਉਹਨਾ ਬਿਊਰੋ ਚੇਅਰਮੈਨ ਅਸ਼ੋਕ ਕੰਬੋਜ ਅਤੇ ਉਹਨਾ ਦੀ ਟੀਮ ਵੱਲੋ ਚੁੱਕੇ ਸ਼ਲਾਘਾਯੋਗ ਕਦਮ ਦੀ ਤਾਰੀਫ ਕਰਦਿਆ ਕਿਹਾ ਕਿ ਪੰਜਾਬ ਨੂੰ ਫਿਰ ਤੋ ਹਰਿਆ ਭਰਿਆ ਬਣਾਉਣ ਲਈ ਹਰ ਨਾਗਰਿਕ ਦਾ ਫਰਜ ਹੈ ਕਿ ਉਹ ਵੱਧ ਤੋ ਵੱਧ ਬੂਟੇ ਲਗਾ ਕੇ ਉਹਨਾ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਨਿਭਾਏ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਮਿਲਣ ਸਕੇ।ਅਸ਼ੋਕ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਰੁੱਖਾਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਕਟਾਈ ਬੇਹੱਦ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ।ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੱਥੀ ਬੂਟੇ ਲਗਾ ਕੇ ਉਹਨਾ ਦਾ ਆਪਣੇ ਬੱਚਿਆ ਵਾਂਗ ਪਾਲਣ ਪੋਸ਼ਣ ਕਰਨਾ ਆਪਣਾ ਅਹਿਮ ਫਰਜ ਸਮਝਣ।ਅਸ਼ੋਕ ਕੰਬੋਜ ਨੇ ਕਿਹਾ ਕਿ ਬੂਟੇ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਨਾਲ- ਨਾਲ ਸਾਡੀ ਸਾਹ ਪ੍ਰਣਾਲੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਲੋਕ ਦਿਨੋ ਦਿਨ ਇਹਨਾ ਰੁੱਖਾਂ ਦੀ ਕਟਾਈ ਕਰਕੇ ਮਨੁੱਖਤਾ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ।ਇਸ ਮੌਕੇ ਰਾਜੂ ਖੇੜਾ ਵਾਈਸ ਪ੍ਰਧਾਨ ਪੰਜਾਬ, ਐਸ ਡੀ ਓ ਰਮੇਸ਼ ਮੱਕੜ, ਹਰਕਿਸ਼ਨ ਸੰਚਾਲਕ ਪ੍ਰਮੋਦ ਕੁਮਾਰ, ਵਿਕਾਸ ਚੋਧਰੀ, ਬਖਸ਼ੀਸ਼ ਪ੍ਰਧਾਨ ਬਾਰ ਐਸੋਸੀਏਸ਼ਨ ਜਲਾਲਾਬਾਦ, ਡਾ. ਤਨਵੀਰ ਮਲਿਕ, ਵਿਕੀ ਬਜਾਜ, ਬਲਜੀਤ ਸਿੰਘ ਨਵਨਿਯੁਕਤ ਬਲਾਕ ਸਕੱਤਰ, ਰਿੰਪੂ ਨਾਰੰਗ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਸੁਭਾਸ਼ ਕੰਬੋਜ, ਬਲਜੀਤ ਸਿੰਘ ਰਾਮਗੜ੍ਹੀਆ, ਬਲਜੀਤ ਕਪੂਰ, ਗੁਰਜੰਟ ਸਿੰਘ, ਗਗਨ ਵਾਟਸ, ਬੱਬੂ ਮੱਕੜ, ਬੱਬਲੂ ਕੁਮਾਰ, ਰੋਪੀ ਬੱਬਰ, ਗੁਰਦੇਵ ਪੰਨੂੰ, ਲੱਖਾ ਦੋਸਾਂਝ, ਦੀਪਕ ਸੈਨ ਅਤੇ ਹੋਰ ਵੱਡੀ ਗਿਣਤੀ ਵਿਚ ਬਿਊਰੋ ਮੈਂਬਰ ਹਾਜ਼ਰ ਸਨ।