ਹਥਿਆਰਾਂ ਦੇ ਬਲ ਤੇ ਕਾਰਾਂ ਖੋਹਣ ਵਾਲਾ ਗਿਰੋਹ ਕਾਬੂ
4 ਕਾਰਾ, ਇੱਕ ਪਿਸਤੌਲ ਸਣੇ 6 ਰੌਂਦ, ਮੋਟਰਸਾਈਕਲ ਅਤੇ ਨਸ਼ੀਲਾ ਪਦਾਰਥ ਬਰਾਮਦ

ਮੋਗਾ (ਹਰਪਾਲ ਸਿੰਘ) :: ਜ਼ਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਬਾਹੀਆਂ ਡੀ.ਐਸ.ਪੀ.(ਆਈ) ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜੋਦ ਸੀ.ਆਈ.ਏ.ਸਟਾਫ ਮੋਗਾ ਦੇ ਇੰਚਾਰਜ ਕਿੱਕਰ ਸਿਘ ਮੋਗਾ ਅਤੇ ਫਿਰੋਜਪੁਰ ਜ਼ਿਲ੍ਹਿਆਂ ਵਿੱਚੋ ਹਥਿਆਰਾਂ ਦੇ ਬਲ ਤੇ ਖੋਹੀਆਂ ਕਾਰਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚਾਰ ਕਾਰਾਂ, ਇੱਕ ਮੋਟਰਸਾਈਕਲ, ਇੱਕ ਪਿਸਤੌਲ 32 ਬੋਰ, 6 ਰੌਦ, ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਸ੍ਰੀ ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਡੀ.ਐਸ.ਪੀ.(ਆਈ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਿੱਕਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਕਪੂਰੇ ਕੋਲ ਹਾਜਰ ਸੀ ਤਾਂ ਉਹਨਾਂ ਨੂੰ ਮੁਖਬਰ ਦੀ ਸੂਚਨਾਂ ਮਿਲੀ ਕਿ ਗਰਦੀਪ ਸਿੰਘ ਖੱਬਾ ਪੁੱਤਰ ਸੁਰਜੀਤ ਸਿੰਘ ਵਾਸੀ ਕੜਾਹੇ ਵਾਲਾ, ਜਸਵਿੰਦਰ ਸਿੰਘ ਸੋਨੀ ਪੁੱਤਰ ਗੁਰਨਾਮ ਸਿੰਘ ਵਾਸੀ ਕੀਮੇ ਵਾਲੀ ਜ਼ਿਲ੍ਹਾ ਫਿਰੋਜਪੁਰ, ਗੁਰਮੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਕਟੋਰਾ ਥਾਣਾ ਜੀਰਾ ਜ਼ਿਲ੍ਰਾ ਫਿਰੋਜਪੁਰ ਅਤੇ ਕਰਮਜੀਤ ਸਿੰਘ ਕਰਮਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਅਰਾਈਆਂ ਵਾਲਾ ਥਾਣਾ ਮਖੂ ਜ਼ਿਲ੍ਹਾ ਫਿਰੋਜਪੁਰ ਨਸ਼ੀਲਾ ਪਦਾਰਥ ਵੇਚਣ, ਗੱਡੀਆਂ ਖੋਹਣ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਗੱਡੀਆਂ ਵੇਚਣ ਅਤੇ ਨਜਾਇਜ਼ ਅਸਲਾ ਰੱਖਣ ਦੇ ਆਦੀ ਹਨ ਤੇ ਅੱਜ ਇਹ ਵਿਅਕਤੀ ਖੋਹੀਆਂ ਹੋਈਆਂ ਕਾਰਾਂ ਨੂੰ ਕੋਟ ਈਸੇ ਖਾਂ ਤੋ ਰਸਤਾ ਜਲਾਲਾਬਾਦ ਵਿੱਚ ਦੀ ਹੁੰਦੇ ਹੋਏ ਲੁਧਿਆਣਾ ਵਿਖੇ ਗੱਡੀਆਂ ਵੇਚਣ ਜਾ ਰਹੇ ਹਨ ਜੇਕਰ ਛਾਪਾਕਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਨੇ ਜਲਾਲਾਬਾਦ ਤੋਂ ਲੁਧਿਆਣਾ ਰੋਡ ਤੇ ਪਿੰਡ ਭਿੰਡਰ ਕਲਾਂਦਾਤਾ ਚੌਕ ਵਿੱਚ ਨਾਕਾਬੰਦੀ ਉਕਤ ਚਾਰ ਵਿਅਕਤੀਆਂ ਨੂੰ 2 ਖੋਹੀਆਂ ਹੋਈਆਂ ਕਾਰਾ ਬਰੀਜਾ, ਸਵਿਫਟ ਡਜਾਇਰ, 500 ਗ੍ਰਾਮ ਨਸ਼ੀਲਾ ਪਾਊਡਰ, ਅਤੇ ਇੱਕ 32 ਬੋਰ ਪਿਸਤੌਲ ਸਮੇਤ 6 ਜਿੰਦਾ ਰੌਦ ਕਾਬੂ ਕਰਕੇ ਮੌਕੇ ਤੇ ਬਰਾਮਦ ਕੀਤੇ ਹਨ। ਸ੍ਰੀ ਵਜੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆਂ ਕਿ 2 ਖੋਹੀਆਂ ਕਾਰਾ ਵਰਨਾ ਕਾਰ, ਹੌਡਾਂ ਆਮੇਜ ਕਾਰ ਅਤੇ ਇੱਕ ਮੋਟਰਸਾਈਕਲ ਪਲਟੀਨਾ ਜੋ ਵਾਰਦਾਤ ਵਿੱਚ ਵਰਤਿਆਂ ਗਿਆ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 67 ਅ/ਧ 420, 473, 379-ਬੀ, 21,22,61,85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਦਰਜ ਰਜਿਸਟਰ ਕਰ ਲਿਆ ਹੈ।
ਵਜੀਰ ਸਿੰਘ ਐਸ.ਪੀ.(ਆਈ) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਇੱਕ ਵਰਨਾ ਕਾਰ ਰਜਿਸਟਰੇਸ਼ਨ ਨੰਬਰ ਪੀਬੀ 10 ਈਕੇ 0132 ਜੋ ਮਗਾ ਫਿਰੋਜਪੁਰ ਰੋਡ ਤੇ ਪਿੰਡ ਖੁਖਰਾਣਾ ਤੋ ਡਾਕਟਰ ਕੋਲੋ ਪਿਸਤੌਲ ਦੀ ਨੋਕ ਤੇ ਖੋਹੀ ਸੀ ਇਸ ਸਬੰਧੀ ਮੁਕੱਦਮਾ ਨੰਬਰ 66 ਮਿਤੀ 19/6/17 ਅ/ਧ 382, 341,34 ਆਈ.ਪੀ.ਸੀ. ਅਤੇ 25/27/54/59 ਅਸਲਾ ਐਕਟ ਤਹਿਤ ਥਾਣਾ ਸਦਰ ਵਿੱਚ ਦਰਜ ਰਜਿਸਟਰ ਹੈ। ਇੱਕ ਬਰੀਜਾ ਕਾਰ ਰਜਿਸਟਰੇਸਨ ਨੰਬਰ ਪੀਬੀ 10 ਜੀਸੀ 9947 ਜੋ ਕੋਟ ਈਸੇ ਖਾਂ ਜਲਾਲਾਬਾਦ ਰੋਡ ਨੇੜੇ ਚੀਮਾ ਪਿੰਡ ਕੋਲੋ ਕਾਰ ਚਾਲਕ ਦੇ ਪੱਟ ਵਿੱਚ ਗੋਲੀ ਕਾਰ ਕੇ ਖੋਹੀ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 24/3/18 ਅ/ਧ 307,379-ਬੀ ਆਈ.ਪੀ.ਸੀ. 25/27/54/59 ਅਸਲਾ ਐਕਟ ਤਹਿਤ ਥਾਣਾ ਧਰਮਕੋਟ ਵਿੱਚ ਦਰਜ ਰਜਿਸਟਰ ਹੈ ਤੇ ਇੱਕ ਸਵਿਫਟ ਕਾਰ ਰਜਿਸਟਰੇਸਨ ਨੰਬਰ ਪੀਬੀ 29 ਆਰ 2346 ਪਿਸਤੌਲ ਦੀ ਨੋਕ ਤੇ ਮੋਗਾ ਅੰਮ੍ਰਿਤਸਰ ਰੋਡ ਸਾਹਮਣੇ ਸਵੇਰਾ ਹਸਪਤਾਲ ਮਗਾ ਖੋਹੀ ਗਈ ਇਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 29/4/18 ਅ/ਧ 379-ਬੀ ਆਈ.ਪੀ.ਸੀ. ਥਾਣਾ ਮੈਹਿਣਾ ਦਰਜ ਰਜਿਸਟਰ ਹੈ। ਇੱਕ ਹੌਡਾ ਅਮੇਜ਼ ਕਾਰ ਰਜਿਸਟਰੇਸ਼ਨ ਨੰਬਰ ਪੀਬੀ 04 ਡਬਲਯੂ 6989 ਜੋ ਪਿੰਡ ਮਿਸ਼ਰੀਵਾਲਾ ਮੁੱਦਕੀ ਰੋਡ ਨੇੜੇ ਪਿੰਡ ਲੁਹਾਮ ਜ਼ਿਲ੍ਹਾ ਫਿਰੋਜ਼ਪੁਰ ਤੋਂ ਪਿਸਤੌਲ ਦੀ ਨੋਕ ਤੇ ਹੋਈ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 175 ਮਿਤੀ 21/5/17 ਅ/ਧ 379-ਬੀ ਥਾਣਾ ਘੱਲਖੁਰਦ ਜ਼ਿਲ੍ਹਾ ਫਿਰੋਜਪੁਰ ਦਰਜ ਰਜਿਸਟਰ ਹੈ ਅਤੇ ਉਮੇਸ਼ ਚੰਦ ਪੁੱਤਰ ਭੂਰੀ ਸਿੰਘ ਵਾਸ ਲੰਬਤੋਰੀ ਜ਼ਿਲ੍ਹਾ ਮਥੁਰਾ ਤੋ ਮਿਤੀ 5/2/18 ਨੂੰ ਨੇੜੇ ਸੈਸ਼ ਮਹੁੰਮਦ ਥਾਣਾ ਕੋਟ ਈਸੇ ਖਾਂ 81.215 ਰੁਪਏ ਖੋਹੇ ਸਨ। ਇਸ ਸਬੰਧੀ ਮੁਕੱਦਮਾ ਨੰਬਰ 12 ਮਿਤੀ 5/2/18 ਅ/ਧ 379-ਬੀ ਆਈ.ਪੀ.ਸੀ. ਐਕਟ ਤਹਿਤ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਹੋਇਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਵਿਅਕਤੀ ਗੁਰਦੀਪ ਸਿੰਘ ਖੱਬਾ ਕੋਲੋ ਇੱਕ ਬਰੀਜਾ ਕਾਰ, ਇੱਕ ਪਿਸਤੌਲ 32 ਬੋਰ ਅਤੇ 6 ਜਿੰਦਾਂ ਰੌਂਦ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਉਸ ਖਿਲਾਫ ਪਹਿਲਾਂ 5 ਮੁਕੱਦਮੇ ਦਰਜ ਹਨ। ਜਸਵਿੰਦਰ ਸਿੰਘ ਸੋਨੀ ਕੋਲੋ ਕਾਰ ਹੌਡਾ ਅਮੇਜ਼ ਇੱਕ ਮੋਟਰਸਾਈਕਲ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਗੁਰਮੀਤ ਸਿੰਘ ਕੋਲੋ 200 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 9 ਮੁਕੱਦਮੇ ਦਰਜ ਹਨ ਅਤੇ ਕਮਰਜੀਤ ਸਿੰਘ ਕੋਲੋ ਇੱਕ ਸਵਿਫਟ ਕਾਰ ਡੀਜਾਇਰ ਬਰਾਮਦ ਕੀਤੀ ਗਈ ਤੇ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 2 ਮਕੁੱਦਮੇ ਦਰਜ ਰਜਿਸਟਰ ਹਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਨਾਂ ਕੋਲੋ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।