ਤਰਨਤਾਰਨ (ਵਿਜੇ ਅਰੋੜਾ)::
ਭਾਵੇਂ ਅਜੋਕੇ ਦੌਰ ਅੰਦਰ ਵਿਗਿਆਨ ਨੇ ਤਰੱਕੀ ਕਰਕੇ ਹੋਰ ਦੁਨੀਆ ਦੀ ਵੀ ਖੋਜ ਕਰ ਲਈ ਹੈ ਪਰ ਜਿਸ ਧਰਤੀ ‘ਤੇ ਆਪ ਰਹਿ ਰਿਹਾ ਹੈ ਉਸ ਨੂੰ ਦਿਨ ਬ ਦਿਨ ਨਸ਼ਟ ਕਰਨ ਅਤੇ ਵਾਤਾਵਰਨ ਦਾ ਮੁਹਾਂਦਰਾ ਵਿਗਾੜਣ ਵਿਚ ਰਤਾ ਵੀ ਕਸਰ ਨਹੀਂ ਛੱਡੀ ਜਾ ਰਹੀ। ਇਹ ਵਿਚਾਰ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਇਕ ਮੀਟਿੰਗ ਦੌਰਾਨ ਕਹੇ। ਉਨ•ਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਦੇ ਮੁੱਦਿਆਂ ਨੂੰ ਲੈ ਕੇ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਛੇੜੇ ਗਏ ਜਹਾਦ ਦਾ ਜਿੱਥੇ ਸਿਵਲ ਅਤੇ ਪੁਲਸ ਪ੍ਰਸਾਸ਼ਨ ਨੂੰ ਜਾਣੂ ਕਰਵਾਇਆ ਜਾਵੇਗਾ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਦੇ ਧਿਆਨ ਵਿਚ ਇਨ•ਾਂ ਮੁੱਦਿਆਂ ਨੂੰ ਲੈ ਕੇ ਤੇਜੀ ਨਾਲ ਨਸ਼ਟ ਹੋ ਰਹੇ ਸਾਡੇ ਪੌਣ ਪਾਣੀ ਨੂੰ ਵੀ ਬਚਾਇਆ ਜਾਵੇਗਾ। ਇਸ ਸਮੇਂ ਚੇਅਰਮੈਨ ਨਿਸ਼ਾਨ ਸਹੋਤਾ ਨੇ ਕਿਹਾ ਕਿ ਇਸ ਮੁਹਿੰਮ ਵਿਚ ਆਮ ਜਨਤਾ, ਪ੍ਰਸਾਸ਼ਨ ਅਤੇ ਜਥੇਬੰਦੀਆਂ ਵੀ ਸਾਥ ਦੇ ਕੇ ਧਰਤੀ ਨੂੰ ਲੱਗ ਰਹੇ ਵੱਡੇ ਖੋਰੇ ਤੇ ਰੋਕ ਲਗਾਈ ਜਾਵੇ। ਜਰਨਲ ਸਕੱਤਰ ਅਮਨਦੀਪ ਸਿੰਘ ਮਨਚੰਦਾ ਅਤੇ ਜ਼ਿਲਾ ਪ੍ਰਧਾਨ ਮਨਵਿੰਦਰ ਸਿੰਘ ਮਿਲਾਪ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਪੈਲੇਸਾਂ, ਫੈਕਟਰੀਆਂ, ਸੈਲਰਾਂ ਆਦਿ ਵੱਲੋਂ ਧਰਤੀ ਹੇਠਾਂ ਹੀ ਵੱਡੇ ਡੂੰਘੇ ਬੋਰ ਕਰਕੇ ਸਾਰੀ ਗੰਦਗੀ, ਕੈਮੀਕਲ ਸਿੱਧੇ ਤੌਰ ‘ਤੇ ਹੇਠਾਂ ਭੇਜਿਆ ਜਾ ਰਿਹਾ ਹੈ ਜਿਸ ਵੱਲ ਕਿਸੇ ਸਰਕਾਰ ਨੇ ਜਾਂ ਪ੍ਰਸਾਸ਼ਨ ਨੇ ਧਿਆਨ ਨਹੀਂ ਦਿੱਤਾ। ਉਨ•ਾਂ ਮੰਗ ਕੀਤੀ ਕਿ ਇਨ•ਾਂ ਮਸਲਿਆਂ ਦੇ ਹੱਲ ਲਈ ਜਿੰਮੇਵਾਰ ਲੋਕਾਂ ਨੂੰ ਰੋਕਿਆ ਜਾਵੇ। ਇਸ ਪ੍ਰਤੀ ਪ੍ਰਸਾਸ਼ਨ ਕੀ ਕਾਰਵਾਈ ਕਰਦਾ ਹੈ ਉਸ ਦਾ ਸਮੇਂ ਸਮੇਂ ‘ਤੇ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਪ੍ਰਸਾਸ਼ਨ ਪਾਸੋਂ ਫੀਡ ਬੈਕ ਵੀ ਲਵੇਗੀ। ਇਸ ਮੌਕੇ ‘ਤੇ ਸਰਕਲ ਪੱਟੀ ਪ੍ਰਧਾਨ ਬੇਅੰਤ ਸਿੰਘ, ਸਰਕਲ ਭਿੱਖੀਵਿੰਡ ਪ੍ਰਧਾਨ ਸਵਿੰਦਰ ਸਿੰਘ ਬਲੇਹਰ, ਝਬਾਲ ਸਰਕਲ ਤੋਂ ਪ੍ਰਧਾਨ ਹਰਬੰਸ ਸਿੰਘ ਲਾਲੂਘੁੰਮਣ ਨੇ ਸਾਂਝੇ ਤੌਰ ‘ਤੇ ਕਿਹਾ ਕਿ ਡੀਸੀ ਦਫਤਰ ਤਰਨਤਾਰਨ ਵਿਖੇ ਆਪਣੇ ਆਪਣੇ ਸਰਕਲਾਂ ਤੋਂ ਪੱਤਰਕਾਰ ਸਾਥੀਆਂ ਨੂੰ ਲੈ ਕੇ ਠੀਕ 10 ਵਜੇ ਪਹੁੰਚਿਆ ਜਾਵੇਗਾ ਅਤੇ ਡੀਸੀ ਤਰਨਤਾਰਨ ਨੂੰ ਮੰਗ ਪੱਤਰ ਦੇ ਕੇ ਇਨ•ਾਂ ਮੁਸ਼ਕਿਲਾਂ ਅਤੇ ਮੁੱਦਿਆਂ ਪ੍ਰਤੀ ਜਾਣੂ ਕਰਵਾਇਆ ਜਾਵੇਗਾ। ਸੀਨੀਅਰ ਮੀਤ ਪ੍ਰਧਾਨ ਨਿਤਿਨ ਜੋਸ਼ੀ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ, ਸਕੱਤਰ ਬਿਕਰਮਜੀਤ ਸਿੰਘ ਸਾਹਿਲ, ਅਵਤਾਰ ਸਿੰਘ ਸਾਬ•, ਹਰਜਿੰਦਰ ਸਿੰਘ ਭਿੱਖੀਵਿੰਡ ਅਤੇ ਹੋਰ ਵੱਖ ਵੱਖ ਆਗੂ ਮੌਜੂਦ ਸਨ।