ਮੋਗਾ (ਬਿਊਰੋ) :: ਪੰਜਾਬ ਅੰਦਰ ਜਿਲ੍ਹਾ ਮੋਗਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 4 ਦਿਨ ਅੰਦਰ ਜਿਲ੍ਹੇ ਦੇ ਐਸ ਐਸ ਪੀ ਦੀ ਦੂਜੀ ਵਾਰ ਬਦਲੀ ਹੋ ਚੁੱਕੀ ਹੈ । ਲਗਾਤਾਰ ਵਿਵਾਦਾਂ ਵਿਚ ਘਿਰੇ ਆ ਰਹੇ ਰਾਜਜੀਤ ਸਿੰਘ ਹੁੰਦਲ ਦੀ 4 ਦਿਨ ਪਹਿਲਾ ਸਰਕਾਰ ਨੇ ਬਦਲੀ ਕੀਤੀ ਸੀ ਤੇ ਕਮਲਜੀਤ ਸਿੰਘ ਢਿੱਲੋਂ ਨੂੰ ਇਥੇ ਐਸ ਐਸ ਪੀ ਵਜੋਂ ਚਾਰਜ ਦਿੱਤਾ ਸੀ ਪਰ ਢਿਲੋਂ ਨੂੰ ਸਿਰਫ 3 ਦਿਨ ਇਥੇ ਰੱਖ ਕੇ ਚੌਥੇ ਦਿਨ ਉਨ੍ਹਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਤੇ ਨਵੇਂ ਐਸ ਐਸ ਪੀ ਵਜੋਂ ਗੁਰਪ੍ਰੀਤ ਸਿੰਘ ਤੂਰ ਨੂੰ ਚਾਰਜ ਦੇ ਦਿੱਤਾ ਗਿਆ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਐਸ ਐਸ ਪੀ ਗੁਰਪ੍ਰੀਤ ਸਿੰਘ ਤੂਰ ਬਹੁਤ ਹੀ ਇਮਾਨਦਾਰ, ਪ੍ਰਭਾਵਸ਼ਾਲੀ ਅਤੇ ਸੂਝਵਾਨ ਇਨਸਾਨ ਹਨ। ਇਨ੍ਹਾਂ ਵਲੋਂ ਵਧੀਆ ਪ੍ਰਸ਼ਾਸ਼ਨ ਦੇ ਨਾਲ ਨਾਲ ਚੰਗੀਆਂ ਲਿਖਤਾਂ ਵੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤੀਆਂ ਹਨ, ਬੀਤੇ ਦਿਨੀ ਹੀ ਗੁਰਪ੍ਰੀਤ ਸਿੰਘ ਤੂਰ ਵਲੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਲ ਦਲ ਵਿੱਚ ਧੱਸਣ ਸਬੰਧੀ ਵੀ ਇਕ ਕਿਤਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੱਥੋਂ ਰਲੀਜ ਕਾਰਵਾਈ ਹੈ।