ਬਾਘਾਪੁਰਾਣਾ (ਬਿਊਰੋ): ਐੱਚ. ਐੱਸ. ਬਰਾੜ ਪਬਲਿਕ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਤਲਵੰਡੀ ਵਿਖੇ ਬਣੇ ਮਨੋਰੰਜਕ ‘ਫਨ ਆਈ ਲੈਂਡ’ ਵਿਖੇ ਟੂਰ ਤੇ ਭੇਜਿਆ ਗਿਆ । ਜਿਸ ਵਿੱਚ ਤੀਜੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਟੂਰ ਵਿੱਚ ਬੱਚਿਆਂ ਨੇ ‘ਫਨ ਆਈ ਲੈਂਡ’ ਦੇ ਝੂਲਿਆਂ, ਭੂਤ ਬੰਗਲਾ, ਟਰੇਨ, ਕਾਰ ਰੈਸਿੰਗ, ਫ਼ਿਲਮ ਸਿਟੀ, ਜੰਪਿੰਗ, ਵਾਟਰ ਪਾਰਕ, ਕੱਪ ਮੂਵਿੰਗ ਵਰਗੀਆਂ ਆਦਿ ਥਾਵਾਂ ਤੇ ਖੂਬ ਆਨੰਦ ਮਾਣਿਆ । ਇਸ ਦੌਰਾਨ ਸਕੂਲ ਦੇ ਸਮੂਹ ਸਟਾਫ ਨੇ ਵੀ ਖੂਬ ਆਨੰਦ ਮਾਣਿਆ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਰੱਖ ਕੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ । ਅੰਤ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗੌਰ ਨੇ ਬੱਚਿਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਵਿੱਦਿਅਕ ਟੂਰ ਆਯੋਜਿਤ ਕੀਤੇ ਜਾਣਗੇ ।