ਸੁਨਾਮ ਊਧਮ ਸਿੰਘ ਵਾਲਾ 25 ਜੁਲਾਈ (ਕੁਲਵੰਤ ਛਾਜਲੀ): ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਐੱਸ. ਐੱਸ. ਪੀ. ਸੰਗਰੂਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਇੱਕ ਸਵਿਫਟ ਕਾਰ ‘ਚੋਂ ਕੁਇੰਟਲ ਭੁੱਕੀ ਬਰਾਮਦ ਕੀਤੀ । ਇਸ ਦੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦਿੜਬਾ ਮੰਡੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਚੌਂਕੀ ਇੰਚਾਰਜ ਕਰਮਜੀਤ ਸਿੰਘ ਨੇ ਪਾਰਟੀ ਸਮੇਤ ਟੀ ਪੁਆਇੰਟ ਨਾਗਰੀ ਤੇ ਨਾਕਾਬੰਦੀ ਦੌਰਾਨ ਪਿੰਡ ਗੁੱਜਰਾਂ ਵੱਲੋਂ ਆ ਰਹੀ ਇੱਕ ਕਾਰ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ, ਉਨ੍ਹਾਂ ਨੇ ਨਾਕਾ ਦੇਖ ਕੇ ਗੱਡੀ ਪਿੱਛੇ ਹੀ ਰੋਕ ਲਈ, ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ, ਮੁਲਜਮਾਂ ਦੀ ਪਹਿਚਾਣ ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਅਤੇ ਜੱਗਾ ਸਿੰਘ ਪੁੱਤਰ ਮੱਘਰ ਸਿੰਘ ਦੋਵੇਂ ਵਾਸੀ ਨਾਗਰਾ ਵਜੋਂ ਹੋਈ । ਪੁਲਿਸ ਵੱਲੋਂ ਉਕਤ ਕਾਰ ਦੀ ਤਲਾਸ਼ੀ ਲੈਣ ਤੇ ਇੱਕ ਕੁਇੰਟਲ ਭੁੱਕੀ ਬਰਾਮਦ ਹੋਈ । ਉਨ੍ਹਾਂ ਦੱਸਿਆ ਜੋ ਮੁਲਜਮ ਫਰਾਰ ਹੈ ਉਸ ਖਿਲਾਫ਼ ਪੰਜ ਕੇਸ ਹੋਰ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਤੇ ਇਸ ਨੂੰ ਵੀ ਜਲਦੀ ਗਿਰਫਤਾਰ ਕੀਤਾ ਜਾਵੇਗਾ, ਪੁਲਿਸ ਵੱਲੋਂ ਦੋਵਾਂ ਦੋਸ਼ੀਆ ਖਿਲਾਫ਼ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।