ਜਗਰਾਓਂ 15 ਮਈ (ਪ.ਪ.) : ਜਗਰਾਉਂ ਦੀ ਨਵੀਂ ਦਾਣਾ ਮੰਡੀ ‘ਚ ਸੀ. ਆਈ.ਏ ਸਟਾਫ਼ ਦੀ ਪੁਲਿਸ ਟੀਮ ਤੇ ਅਣਪਛਾਤੇ ਲੋਕਾਂ ਨੇ ਫ਼ਾਈਰਿੰਗ ਕਰਕੇ ਇਕ ਏ. ਐਸ.ਆਈ ਭਗਵਾਨ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਅਤੇ ਨਾਲ ਮਜੂਦ ਇਕ ਹੋਰ ਥਾਣੇਦਾਰ ਨੂੰ ਗੰਭੀਰ ਜਖ਼ਮੀ ਕਰ ਮੌਕੇ ਤੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਚਿੱਟੇ ਰੰਗ ਦੀ i10 ਕਾਰ ਅਤੇ ਲਾਲ ਰੰਗ ਦੇ ਕੈਂਟਰ ‘ਚ ਸਵਾਰ ਸਨ, ਜੋ ਮੌਕੇ ਤੋਂ ਫਰਾਰ ਹੋ ਗਏ।ਏਐਸਆਈ ਭਗਵਾਨ ਸਿੰਘ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਏਐਸਆਈ ਦਲਵਿੰਦਰ ਸਿੰਘ ਗੰਭੀਰ ਜ਼ਖਮੀ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਸੀਆਈਏ ਸਟਾਫ ਜਗਰਾਓਂ ਵਿਖੇ ਤਾਇਨਾਤ ਸਨ ਅਤੇ ਪੁਲਸ ਜਾਂਚ ਵਿਚ ਜੁਟੀ ਹੋਈ ਹੈ।