ਸ੍ਰੋਮਣੀ ਅਕਾਲੀ ਦਲ ਦੇ ਸਪਰੀਮੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਰੂਟੀਨ ਚੈਕਅੱਪ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਆਂਦਾ ਗਿਆ ਸੀ । ਜਿਸ ਦੌਰਾਨ ਬਾਦਲ ਦੇ ਕੁੱਝ ਟੈਸਟ ਕੀਤਾ ਗਏ ਸਨ ਜਿਨ੍ਹਾਂ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪਾਜ਼ੀਟਿਵ ਪਾਏ ਗਏ। ਇਹ ਰਿਪੋਰਟ ਪਹਿਲੀ ਸੀ ਅਜੇ ਦੂਜੀ ਰਿਪੋਰਟ ਆਉਣੀ ਬਾਕੀ ਹੈ । ਇੰਸਟੀਚਿਊਟ ਦੇ ਮੈਡੀਕਲ ਸੁਪਰਡੈਂਟ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਬਾਦਲ ਦਾ ਰੈਪਿਡ ਐਂਟੀਜੇਨ ਟੈਸਟ ਵਿੱਚ ਪਾਜ਼ੀਟਿਵ ਟੈਸਟ ਆਇਆ ਹੈ, ਜਦੋਂ ਕਿ ਉਨ੍ਹਾਂ ਦੀ ਆਰਟੀਪੀਸੀਆਰ ਰਿਪੋਰਟ ਦੀ ਉਡੀਕ ਹੈ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਹੋਣ ਕਾਰ ਪ੍ਰਕਾਸ਼ ਬਾਦਲ ਨੂੰ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ ਸੀ। ਦਾਖਲ ਹੋਣ ਦੇ ਖ਼ਬਰ ਫੈਲਣ ਤੋਂ ਬਾਅਦ ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਜਮਾਂ ਹੋਣ ਲੱਗੀ ਹੈ।